ਹਾਦਸੇ ਨਾਲ ਨੈਸ਼ਨਲ ਹਾਈਵੇ ਅਥਾਰਟੀ ਤੇ ਜ਼ਿਲਾ ਪ੍ਰਸ਼ਾਸ਼ਨ ’ਤੇ ਲੱਗੇ ਸਵਾਲੀਆ ਚਿੰਨ
ਮੋਗਾ : ਅੱਜ ਸਵੇਰੇ ਮੋਗਾ ਫਿਰੋਜ਼ਪੁਰ ਰੋਡ ’ਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਬਣ ਰਹੇ ਨੈਸ਼ਨਲ ਚਾਰ ਮਾਰਗੀ ਸੜਕ ਉੱਪਰ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ 2 ਬੱਚੀਆਂ ਤੇ ਉਨਾਂ ਦੀ ਮਾਤਾ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕੋਈ ਸਾਢੇ 10 ਵਜੇ ਦੇ ਕਰੀਬ ਜਦੋਂ ਇਕ ਆਪਣੇ ਮਿੱਟੀ ਨਾਲ ਭਰੇ ਟਿੱਪਰ ਨੂੰ ਚਾਲਕ ਲਾਪ੍ਰਵਾਹੀ ਨਾਲ ਬੈਕ ਕਰ ਰਿਹਾ ਸੀ ਤਾਂ ਉਸ ਵਕਤ ਬਿਲਕੁੱਲ ਫੁੱਟਪਾਥ ਦੇ ਨਜਦੀਕ ਸੜਕ ਪਾਰ ਕਰ ਰਹੀ ਔਰਤ ਰੂਣਾ ਪਤਨੀ ਸੁਰਿੰਦਰ ਝੁੱਗੀ ਝੌਪੜੀ ਵਾਸੀ ਆਪਣੀਆਂ ਦੋ ਬੱਚੀਆਂ ਸ਼ਰੇਤਾ ਉਮਰ 10 ਸਾਲ, ਚਰਿੱਤਰ ਉਮਰ 5 ਸਾਲ ਟਿੱਪਰ ਦੇ ਹੇਠਾਂ ਆ ਗਈਆਂ। ਜਿਸ ਕਾਰਨ ਉਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਹਾਦਸਾ ਏਨਾ ਭਿਆਨਕ ਸੀ ਕਿ ਮਰਨ ਵਾਲੀ ਮਾਂ ਤੇ ਦੋ ਬੱਚੀਆਂ ਪੂਰੀ ਤਰਾਂ ਕੁਚਲੀਆਂ ਗਈਆਂ ਤੇ ਉਨਾਂ ਨੂੰ ਬੜੀ ਮੁਸ਼ਕਿਲ ਨਾਲ ਇਕੱਠਿਆਂ ਕਰਕੇ ਸਿਵਲ ਹਸਪਤਾਲ ਮੋਗਾ ਵਿਖੇ ਪੋਸਟ ਮਾਰਟਮ ਲਈ ਲਜਾਇਆ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਡੀ.ਐਸ.ਪੀ. ਸਿਟੀ ਹਰਿੰਦਰ ਸਿੰਘ ਡੋਡ, ਥਾਣਾ ਸਿਟੀ ਦੇ ਸਬ ਇੰਸਪੈਕਟਰ ਦਰਬਾਰ ਅਲੀ ਮੌਕੇ ਤੇ ਪੁਲਸ ਪਾਰਟੀ ਨਾਲ ਪੁੱਜੇ ਤੇ ਉਨਾਂ ਘਟਨਾ ਸਥਾਨ ਜਾਇਜਾ ਲਿਆ ਤੇ ਨਾਲ ਹੀ ਟਿੱਪਰ ਨੂੰ ਕਬਜੇ ਵਿਚ ਲੈ ਲਿਆ ਜਦੋਂ ਕਿ ਟਿੱਪਰ ਚਾਲਕ ਮੌਕੇ ’ਤੋਂ ਫਰਾਰ ਹੋ ਗਿਆ। ਇਥੇ ਇਹ ਵੀ ਜਿਕਰਯੋਗ ਦੇ ਕਿ ਸਕੜਾਂ ਤੇ ਲੱਗੇ ਵੱਡੇ ਵੱਡੇ ਮਿੱਟੀ ਦੇ ਢੇਰਾਂ ਕਾਰਨ ਜਿਥੇ ਕਈ ਕਈ ਘੰਟੇ ਟਰੈਫਿਕ ਜਾਮ ਰਹਿੰਦਾ ਹੈ ਉਥੇ ਆਏ ਦਿਨ ਹਾਦਸਿਆਂ ਦਾ ਸਬੱਬ ਬਣਦਾ ਹੈ ਪਰ ਨੈਸ਼ਨਲ ਹਾਈਵੇ ਅਥਾਰਟੀ ਤੇ ਜ਼ਿਲਾ ਪ੍ਰਸ਼ਾਸ਼ਨ ਨੇ ਇਸ ਨੂੰ ਹਮੇਸ਼ਾਂ ਅਣਗੌਲਿਆਂ ਕੀਤਾ ਜੋ ਕਿ ਅੱਜ ਇਕ ਬਹੁਤ ਵੱਡੇ ਹਾਦਸੇ ਦਾ ਕਾਰਨ ਬਣਿਆਂ।
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਚਾਰ ਮਾਰਗ ਸੜਕ ਦੇ ਨਾਲ ਮੋਗਾ ਸ਼ਹਿਰ ਦੇ ਮੇਨ ਜੀ.ਟੀ. ਰੋਡ ਤੇ ਪੈ ਰਹੇ ਸੀਵਰੇਜ਼ ਕਾਰਨ ਵੱਡੇ ਵੱਡੇ ਮਿੱਟੀ ਦੇ ਢੇਰ ਸੜਕਾਂ ਉੱਪਰ ਲੱਗੇ ਹੋਣ ਕਾਰਨ ਟਰੈਫਿਕ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਤੇ ਜਿਸ ਦੇ ਚਲਦਿਆਂ ਸੜਕਾਂ ਤੋਂ ਲੰਘਦੇ ਵੱਡੇ ਵਾਹਨ ਜਿਥੇ ਸੜਕਾਂ ਤੇ ਪਈ ਮਿੱਟੀ ਵਿਚੋਂ ਗੁਜਰਦੇ ਹਨ ਤੇ ਪੈਦਲ ਚੱਲਣ ਵਾਲਿਆਂ ਤੇ ਦੋਪਹੀਆ ਵਾਹਨ ਮਿੱਟੀ ਨਾਲ ਭਰ ਜਾਂਦੇ ਹਨ ਤੇ ਹਾਦਸੇ ਦਾ ਕਾਰਨ ਵੀ ਬਣਦੇ ਹਨ। ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਨਿਰਾਸ਼ਾ ਦਾ ਆਲਮ ਹੈ ਤੇ ਲੋਕਾਂ ਵਿਚ ਇਸ ਚੱਲ ਰਹੇ ਸੀਵਰੇਜ਼ ਤੇ ਚਾਰਮਾਰਗੀ ਸੜਕ ਦੇ ਧੀਮੀ ਗਤੀ ਕੰਮਕਾਜ ਨੂੰ ਲੈ ਕੇ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ।
k
from Punjab News – Latest news in Punjabi http://ift.tt/2diEQZf
0 comments