ਯੂ.ਪੀ.ਏ. ਦੌਰਾਨ ਚਾਰ ਸਰਜੀਕਲ ਹਮਲੇ ਹੋਏ, ਪਰ ਪ੍ਰਚਾਰ ਨਹੀਂ ਕੀਤਾ : ਪਵਾਰ

full12166-1ਨਾਗਪੁਰ : ਫ਼ੌਜ ਵਲੋਂ ਕੰਟਰੋਲ ਰੇਖਾ ਪਾਰ ਸਰਜੀਕਲ ਹਮਲਿਆਂ ‘ਤੇ ਜਾਰੀ ਬਹਿਸ ਦੌਰਾਨ, ਸਾਬਕਾ ਰਖਿਆ ਮੰਤਰੀ ਰਾਸ਼ਟਰੀ ਕਾਂਗਰਸ ਪਾਰਟੀ ਪ੍ਰਮੁੱਖ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਯੂ.ਪੀ.ਏ. ਸਰਕਾਰ ਦੌਰਾਨ ਵੀ ਇਸ ਤਰ੍ਹਾਂ ਦੇ ਹਮਲੇ ਹੋਏ ਸਨ, ਪਰ ਤਤਕਾਲੀ ਸਰਕਾਰ ਨੇ ਕਾਰਵਾਈ ਦਾ ਪ੍ਰਚਾਰ ਨਹੀਂ ਕੀਤਾ। ਪਵਾਰ ਨੇ ਇਥੇ ਕਿਹਾ, ”ਜਦੋਂ ਅਸੀਂ (ਯੂ.ਪੀ.ਏ.) ਸੱਤਾ ਵਿਚ ਸੀ ਤਾਂ (ਕੰਟਰੋਲ ਰੇਖਾ ਤੋਂ ਪਾਰ) ਚਾਰ ਸਰਜੀਕਲ ਹਮਲੇ ਕੀਤੇ ਗਏ। ਹਾਲਾਂਕਿ ਅਸੀਂ ਇਨ੍ਹਾਂ ਦਾ ਪ੍ਰਚਾਰ ਨਹੀਂ ਕੀਤਾ।” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਪਣੀ ਕੈਬਨਿਟ ਦੇ ਸਹਿਯੋਗੀਆਂ ਨੂੰ ਹਮਲਿਆਂ ਨੂੰ ਲੈ ਕੇ ਜ਼ਿਆਦਾ ਉਤਸ਼ਾਹਤ ਨਾ ਹੋਣ ਲਈ ਕਹਿਣ ਸਬੰਧੀ ਪੁੱਛਣ ‘ਤੇ ਪਵਾਰ ਨੇ ਕਿਹਾ ਕਿ ਭਾਜਪਾ ਆਗੂ ਨੂੰ (ਫ਼ੌਜ ਮੁਹਿੰਮ ਨੂੰ ਲੈ ਕੇ) ਬਿਆਨ ਦੇਣ ਤੋਂ ਬਚਣਾ ਚਾਹੀਦਾ ਹੈ।



from Punjab News – Latest news in Punjabi http://ift.tt/2cVO020
thumbnail
About The Author

Web Blog Maintain By RkWebs. for more contact us on rk.rkwebs@gmail.com

0 comments