ਅਮਰੀਕੀ ਗੀਤਕਾਰ ਬੌਬ ਡਾਇਲਾਨ ਨੂੰ ਨੋਬੇਲ ਸਾਹਿਤ ਪੁਰਸਕਾਰ

ਸਟਾਕਹੋਮ : ਅਮਰੀਕੀ ਗਾਇਕ ਅਤੇ ਗੀਤਕਾਰ ਬੌਬ ਡਾਇਲਾਨ ਨੂੰ ਇਸ ਸਾਲ ਦਾ ਨੋਬੇਲ ਸਾਹਿਤ ਪੁਰਸਕਾਰ ਦਿੱਤਾ ਜਾਏਗਾ। ਇਹ ਵੱਕਾਰੀ ਪੁਰਸਕਾਰ ਜਿੱਤਣ ਵਾਲੇ ਉਹ ਪਹਿਲੇ ਗੀਤਕਾਰ ਹਨ। ਡਾਇਲਾਨ ਦੇ ਨਾਮ ਦਾ ਐਲਾਨ ਹੋਣ ਨਾਲ ਸਾਹਿਤ ਦੇ ਨੋਬੇਲ ’ਤੇ ਨਜ਼ਰਾਂ ਟਿਕਾਈ ਬੈਠੇ ਲੋਕ ਹੈਰਾਨ ਰਹਿ ਗਏ।  ਸਵੀਡਿਸ਼ ਅਕੈਡਮੀ ਨੇ ਕਿਹਾ ਕਿ 75 ਵਰ੍ਹਿਆਂ ਦੇ ਡਾਇਲਾਨ ਨੂੰ ਅਮਰੀਕੀ ਗੀਤਾਂ ਦੀ ਲੰਬੀ ਰਵਾਇਤ ’ਚ ਕਈ ਸ਼ੈਲੀਆਂ ਵਿਕਸਤ ਕਰਨ ਲਈ ਨੋਬੇਲ ਪੁਰਸਕਾਰ ਦਿੱਤਾ ਗਿਆ ਹੈ। ਲੋਕ ਗਾਇਕ ਪਹਿਲਾਂ ਨੋਬੇਲ ਦੇ ਸੰਭਾਵੀ ਦਾਅਵੇਦਾਰ ਰਹੇ ਹਨ ਪਰ ਉਨ੍ਹਾਂ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ।



from Punjab News – Latest news in Punjabi http://ift.tt/2dX6tcI
thumbnail
About The Author

Web Blog Maintain By RkWebs. for more contact us on rk.rkwebs@gmail.com

0 comments