ਬਠਿੰਡਾ : ਸ਼ਹਿਰ ਨਾਲ ਸਬੰਧਤ ਸ਼ਰਾਬ ਦੇ ਠੇਕੇਦਾਰ ਡੇਜ਼ੀ ਮੋਹਨ ਨੇ ਕੁੱਝ ਹੋਰ ਠੇਕੇਦਾਰਾਂ ਅਤੇ ਪ੍ਰਾਪਰਟੀ ਡੀਲਰਾਂ ਤੋਂ ਤੰਗ ਹੋ ਕੇ ਕਥਿਤ ਤੌਰ ‘ਤੇ ਆਤਮ-ਹਤਿਆ ਕਰ ਲਈ ਹਾਲਾਂਕਿ ਪਰਵਾਰਕ ਜੀਆਂ ਨੇ ਉੁਸ ਦੇ ਕਤਲ ਦਾ ਦੋਸ਼ ਲਾਇਆ ਹੈ। ਪਿਛਲੇ ਇਕ ਹਫ਼ਤੇ ਤੋਂ ਗ਼ਾਇਬ ਉਕਤ ਠੇਕੇਦਾਰ ਦੀ ਨਾ ਤਾਂ ਹਾਲੇ ਲਾਸ਼ ਮਿਲੀ ਹੈ ਅਤੇ ਨਾਂ ਹੀ ਉਸ ਦੀ ਗੱਡੀ ਅਤੇ ਹੋਰ ਸਮਾਨ ਮਿਲਿਆ ਹੈ। ਪ੍ਰਵਾਰਕ ਮੈਂਬਰਾਂ ਦੇ ਦਾਅਵੇ ਮੁਤਾਬਕ ਅੱਜ ਦੇਰ ਸ਼ਾਮ ਉਸ ਦਾ ਖ਼ੁਦਕੁਸ਼ੀ ਨੋਟ ਮਿਲਿਆ ਹੈ ਜਿਸ ਵਿਚ ਉਸ ਨੇ ਅੱਧੀ ਦਰਜਨ ਠੇਕੇਦਾਰਾਂ ਤੋਂ ਇਲਾਵਾ ਕਈ ਹੋਰਨਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ। ਪ੍ਰਵਾਰਕ ਜੀਆਂ ਨੇ ਇਸ ਮਾਮਲੇ ‘ਚ ਕੋਈ ਕਾਰਵਾਈ ਨਾ ਹੋਣ ਦੇਣ ਲਈ ਹਲਕੇ ਦੇ ਅਕਾਲੀ ਵਿਧਾਇਕ ਨੂੰ ਜ਼ਿੰਮੇਵਾਰ ਦਸਿਆ ਹੈ। ਡੇਜੀ ਮੋਹਨ ਦੀ ਪਤਨੀ ਸੁਮਨ ਲਤਾ ਅਤੇ ਰਿਸ਼ਤੇਦਾਰਾਂ ਨੇ ਅੱਜ ਦੇਰ ਸ਼ਾਮ ਪ੍ਰੈਸ ਕਲੱਬ ‘ਚ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਸੁਸਾਈਡ ਨੋਟ ਵੰਡਿਆ ਤੇ ਹਲਕਾ ਵਿਧਾਇਕ ਸਮੇਤ ਪੁਲਿਸ ਵਿਭਾਗ ਦੇ ਅਧਿਕਾਰੀਆਂ ਵਿਰੁਧ ਨਾਹਰੇਬਾਜ਼ੀ ਵੀ ਕੀਤੀ।
ਠੇਕੇਦਾਰ ਦੀ ਪਤਨੀ ਮੁਤਾਬਕ ਪਿਛਲੇ ਕਈ ਸਾਲਾਂ ਤੋਂ ਬਠਿੰਡਾ ਜ਼ਿਲ੍ਹੇ ‘ਚ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਉਸ ਦੇ ਪਤੀ ਦੇ ਇਸ ਵੇਲੇ ਨਾਭਾ ਵਿਚ ਸ਼ਰਾਬ ਦੇ ਠੇਕੇ ਸਨ।
ਉਨ੍ਹਾਂ ਦੋਸ਼ ਲਾਇਆ ਕਿ ਉਸਦੇ ਪਤੀ ਨਾਲ ਹਿੱਸੇਦਾਰ ਸ਼ਰਾਬ ਦੇ ਠੇਕੇਦਾਰਾਂ ਵਲੋਂ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਇਲਾਵਾ ਉਸ ਨਾਲ ਲੱਖਾਂ ਦੀ ਠੱਗੀ ਵੀ ਮਾਰੀ ਗਈ। 7 ਅਕਤੂਬਰ ਨੂੰ ਡੇਜ਼ੀ ਮੋਹਨ ਸਵੇਰੇ ਸੱਤ ਵਜੇਂ ਕਿਸੇ ਦਾ ਫ਼ੋਨ ਆਉਣ ਤੋਂ ਬਾਅਦ ਘਰੋਂ ਇਨੋਵਾ ਗੱਡੀ ਲੈ ਕੇ ਚਲਾ ਗਿਆ। ਬਾਅਦ ਦੁਪਿਹਰ ਸਾਢੇ 12 ਵਜੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜੰਡੂ ਸਿੰਘ ਵਾਲਾ ਕੋਲ ਉਸ ਦਾ ਫ਼ੋਨ ਬੰਦ ਆਉਣਾ ਸ਼ੁਰੂ ਹੋ ਗਿਆ। ਸੁਮਨ ਲਤਾ ਨੇ ਦਾਅਵਾ ਕੀਤਾ ਕਿ ਸੁਸਾਈਡ ਨੋਟ ਸ਼ਿਮਲਾ ਤੋਂ ਰਜਿਸਟਰਡ ਲੈਟਰ ਰਾਹੀ ਮਿਲਿਆ ਹੈ। ਉਸ ਨੇ ਸਾਫ਼ ਲਿਖਿਆ ਹੈ ਕਿ ਦੇਵ ਰਾਜ, ਰੁਪਿੰਦਰ ਕਾਂਸਲ, ਰਵਿੰਦਰ ਜਿੰਦਲ ਅਤੇ ਨੰਨੂੰ ਉਸ ਨੂੰ ਪੈਸਿਆ ਲਈ ਤੰਗ ਪ੍ਰੈਸ਼ਾਨ ਕਰ ਰਹੇ ਸਨ ਜਦਕਿ ਹੋਰ ਹਿੱਸੇਦਾਰ ਆਸ਼ੀਸ਼ ਬਾਂਸਲ ਤੇ ਰਾਹੁਲ ਕਾਂਸਲ ਉਸ ਨਾਲ 70-80 ਲੱਖ ਦੀ ਠੱਗੀ ਮਾਰ ਗਏ ਸਨ। ਉਸ ਨੇ ਐਕਸਾਈਜ਼ ਵਿਭਾਗ ਦੇ ਸਾਬਕਾ ਅਧਿਕਾਰੀ ਅਤੇ ਪੁਲਿਸ ਵਾਲਿਆਂ ‘ਤੇ ਵੀ ਦੋਸ਼ ਲਾਏ ਹਨ।
ਸੁਮਨ ਲਤਾ ਨੇ ਅਕਾਲੀ ਵਿਧਾਇਕ ਸਰੂਪ ਸਿੰਗਲਾ ਦੇ ਭਤੀਜੇ ਰਾਕੇਸ਼ ਸਿੰਗਲਾ ਉਪਰ ਵੀ ਦੋਸ਼ ਲਾਉਂਦਿਆਂ ਕਿਹਾ ਕਿ ਉਹ ਉਸ ਦੇ ਘਰ ਵਾਲੇ ਨਾਲ ਪ੍ਰਾਪਰਟੀ ਵਿਚ ਹਿੱਸੇਦਾਰ ਸੀ ਪਰ ਹੁਣ ਬਣਦਾ ਹਿੱਸਾ ਦੇਣ ਦੀ ਬਜਾਏ ਉਸ ਦੇ ਪਤੀ ਨੂੰ ਧਮਕੀਆਂ ਦੇ ਰਿਹਾ ਸੀ। ਪਰਵਾਰ ਵਾਲਿਆਂ ਨੇ ਥਾਣੇ ਅੱਗੇ ਧਰਨਾ ਵੀ ਦਿਤਾ। ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਡੋਡ ਨੇ ਪ੍ਰਵਾਰਕ ਜੀਆਂ ਨੂੰ ਕਾਨੂੰਨ ਮੁਤਾਬਕ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਘਰ ਤੋਰ ਦਿੱਤਾ। ਪੁਲਿਸ ਮੁਤਾਬਕ ਅਗ਼ਵਾ ਦਾ ਕੇਸ ਪਹਿਲਾਂ ਹੀ ਦਰਜ ਹੈ।
ਮੇਰਾ ਇਸ ਮਾਮਲੇ ‘ਚ ਕੋਈ ਲੈਣਾ-ਦੇਣਾ ਨਹੀਂ: ਵਿਧਾਇਕ ਸਿੰਗਲਾ
ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਉਸ ਵਲੋਂ ਨਾ ਤਾਂ ਕਿਸੇ ਉਪਰ ਕਾਰਵਾਈ ਨਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਤੇ ਨਾ ਹੀ ਕਿਸੇ ਨੂੰ ਬਚਾਇਆ ਜਾ ਰਿਹਾ ਹੈ। ਸਿੰਗਲਾ ਨੇ ਕਿਹਾ ਕਿ ਇਸ ਮਾਮਲੇ ‘ਚ ਕਾਨੂੰਨ ਅਪਣਾ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਡੇਜੀ ਮੋਹਨ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ।
ਇਸ ਸਬੰਧੀ ਫੋਟੋ 13 ਬੀਟੀਆਈ-22 ਵਿੱਚ ਭੇਜੀ ਗਈ ਹੈ।
from Punjab News – Latest news in Punjabi http://ift.tt/2ex9BOr
0 comments