ਗੁਲਜ਼ਾਰ ਗਰੁੱਪ ‘ਚ ਟੈੱਕ ਫੈਸਟ ਸ਼ਾਨੋ ਸ਼ੌਕਤ ਨਾਲ ਸ਼ੁਰੂ, 50 ਟੀਮਾਂ ਸਮੇਤ 6 ਹਜ਼ਾਰ ਵਿਦਿਆਰਥੀਆਂ ਨੇ ਲਿਆ ਹਿੱਸਾ

ਗੁਲਜ਼ਾਰ ਗਰੁੱਪ ਆਫ਼ ਇੰਸੀਟੀਚਿਊਟਸ, ਖੰਨਾ  ਦਾ ਪੰਜਵਾ ਰਾਸ਼ਟਰੀ ਟੈੱਕ ਫੈਸਟ ਰੋਬੋਮੇਨੀਆ-2015 ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ। ਇਸ ਕੌਮੀ ਟੈੱਕ ਫੈਸਟ ਵਿਚ ਹਰਿਆਣਾ,ਪੰਜਾਬ,ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਕਾਲਜਾਂ ਤੋਂ 50 ਦੇ ਕਰੀਬ ਟੀਮਾਂ ਅਤੇ ਛੇ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਵਿਕਾਰੀ ਟੈ¤ਕ ਫੈਸਟ ਦਾ ਉਦਘਾਟਨ ਆਈ ਐ¤ਸ ਟੀ ਈ ਨਵੀਂ ਦਿੱਲੀ ਦੇ ਪ੍ਰੈਜ਼ੀਡੈਂਟ ਪ੍ਰੋ ਪ੍ਰਤਾਪਸਿੰਨ ਕੇ ਦਸਾਈ ਵੱਲੋਂ ਕੀਤਾ ਗਿਆ।ਤਕਨੀਕ ਅਤੇ ਰੰਗਾ-ਰੰਗ ਪ੍ਰੋਗਰਾਮਾਂ ਦੇ ਸੁਮੇਲ ਬਣ ਕੇ ਉਭਰੇ ਇਸ ਖ਼ੂਬਸੂਰਤ ਪ੍ਰੋਗਰਾਮ ਵਿਚ ਜਿੱਥੇ ਵਿਦਿਆਰਥੀਆਂ ਨੇ ਰੋਬੋਟਿਕਸ ਅਤੇ ਆਟੋਮੇਸ਼ਨ ਦੇ ਬਿਹਤਰੀਨ ਮਾਡਲ ਪੇਸ਼ ਕੀਤੇ ਉ¤ਥੇ ਸਟੇਜ ਤੇ ਸਭਿਆਚਾਰ ਦੀ ਖ਼ੂਬਸੂਰਤ ਪੇਸ਼ਕਸ਼ ਕੀਤੀ ਗਈ। ਇਸ ਦੌਰਾਨ ਫੈਕਲਟੀ ਚੈਪਟਰ ਅਤੇ ਸਟੂਡੈਂਟ ਚੈਪਟਰ ਨਵੀਂ ਦਿਲੀ ਵੱਲੋਂ ਵੱਖ ਵੱਖ ਕੈਟਾਗਰੀਆਂ ਵਿਚ 102 ਦੇ ਕਰੀਬ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ। ਇਸ ਦੇ ਨਾਲ ਹੀ ਵਿਦਿਆਰਥੀਆਂ ਦਰਮਿਆਨ ਟੈਕਨੌਲੋਜੀ ਨਾਲ ਸਬੰਧਿਤ ਕੁਇਜ਼ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ ।ਵੱਖ-ਵੱਖ ਮੁਕਾਬਲਿਆਂ ‘ਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ ਪਹਿਲੇ,ਦੂਜੇ ਅਤੇ ਤੀਜੇ ਸਥਾਨ ਲਈ  ਮੁੱਖ ਮਹਿਮਾਨ ਪ੍ਰੋ. ਦਸਾਈ, ਚੇਅਰਮੈਨ ਗੁਰਚਰਨ ਸਿੰਘ ਅਤੇ ਐਗਜ਼ੈਕਟਿਵ ਡਾਇਰੈਕਟ ਗੁਰਕੀਰਤ ਸਿੰਘ ਵੱਲੋਂ ਇਨਾਮ ਤਕਸੀਮ ਕੀਤੇ ਗਏ।

ਇਸ ਮੌਕੇ ਤੇ ਮੁੱਖ ਮਹਿਮਾਨ ਪ੍ਰੋ. ਦਸਾਈ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਫੈਸਟ ਵਿਚ ਵਿਦਿਆਰਥੀਆਂ ਵੱਲੋਂ  ਆਪ ਬਣਾਏ ਤਕਨਾਲੋਜੀ ਦੇ ਜੋ ਬਿਹਤਰੀਨ ਮਾਡਲ ਅਤੇ ਮਸ਼ੀਨਾਂ ਦਾ ਜੋ ਹੈਰਾਨੀਜਨਕ ਪ੍ਰਦਰਸ਼ਨ ਕੀਤਾ ਹੈ ਉਸ ਤੋਂ ਇਸ ਖ਼ਿੱਤੇ ਵਿਚ ਸਿੱਖਿਆਂ ਦੇ  ਬਿਹਤਰੀਨ ਪਸਾਰ ਦੀ ਝਲਕ ਦਿਖਾਈ ਦੇ ਰਹੀ ਹੈ। ਉਨ੍ਹਾਂ ਗੁਲਜ਼ਾਰ ਗਰੁੱਪ ਵੱਲੋਂ ਸਿੱਖਿਆਂ ਦੇ ਖੇਤਰ ਵਿਚ ਦਿਤੇ ਜਾ ਰਹੇ ਅਹਿਮ ਯੋਗਦਾਨ ਦੀ ਸਲਾਹਣਾ ਕਰਦੇ ਹੋਏ ਇਸ ਟੈਕ ਫੈਸਟ ਲਈ ਗੁਲਜ਼ਾਰ ਗਰੁੱਪ ਦੀ ਸਾਰੀ ਟੀਮ ਨੂੰ ਵਧਾਈ ਦਿਤੀ।

ਇਸ ਮੌਕੇ ਤੇ  ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਨੇ ਸਾਰਿਆਂ ਨੂੰ ਜੀ ਆਇਆ ਕਹਿੰਦੇ ਹੋਏ ਦੱਸਿਆ ਕਿ ਇਸ ਪ੍ਰੋਗਰਾਮ ਦਾ ਆਯੋਜਨ ਵਿਦਿਆਰਥੀਆਂ ਦੀਆਂ ਸੋਚਾਂ ਦੀਆਂ ਉਡਾਣਾਂ ਅਤੇ ਉਨ੍ਹਾਂ ਦੇ ਰਚਨਾਤਮਿਕ ਦਿਮਾਗ਼ ਨੂੰ ਇਕ ਪਲੇਟਫ਼ਾਰਮ ਤੇ ਲੈ ਕੇ ਆਉਣਾ ਹੈ। ਹਰ ਸਾਲ ਇਸ ਆਯੋਜਨ ਨਾਲ ਵਿਦਿਆਰਥੀਆਂ ਦੀਆਂ ਉਸਾਰੂ ਸੋਚ ਪ੍ਰਤੱਖ ਰੂਪ ਵਿਚ ਸਾਹਮਣੇ ਵਿਖਾਈ ਦਿੰਦੀ ਹੈ।

ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ  ਨੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ  ਭਵਿਖ ‘ਚ ਇਸੇ ਤਰਾਂ ਮਿਹਨਤ ਕਰਕੇ ਅੱਗੇ ਵਧਣ ਦੀ ਪ੍ਰੇਰਨਾ ਦਿਤੀ। ਪੂਰਾ ਦਿਨ ਵੱਖ ਵੱਖ ਈਵੈਂਟ ਵਿਚ ਵਿਦਿਆਰਥੀਆਂ ਵੱਲੋਂ ਕਲਾ ਦੇ ਜੌਹਰ ਵਿਖਾਉਣ ਤੋਂ ਬਾਅਦ ਸਭ ਨੂੰ ਅਗਲੇ ਦਿਨ ਦਾ ਸੱਦਾ ਦਿਤਾ ਗਿਆ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/1PuVp2d
thumbnail
About The Author

Web Blog Maintain By RkWebs. for more contact us on rk.rkwebs@gmail.com

0 comments