ਡੈਮੋਕ੍ਰੇਟਿਕ ਮੰਚ ਅਤੇ ਵੈਲਫੇਅਰ ਫਰੰਟ ਵੱਲੋਂ ਇੰਜੀਨੀਅਰਿੰਗ ਕਾਲਜ ਵਿਖੇ ਭਰਵੀਂ ਰੈਲੀ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਪੀ ਏ ਯੂ ਇੰਪਲਾਈਜ ਯੂਨੀਅਨ ਦੀਆਂ ਚੋਣਾਂ 5 ਫਰਵਰੀ 2016  ਨੂੰ ਹੋਣ ਜਾ ਰਹੀਆਂ ਹਨ। ਚੇਅਰਮੈਨ, ਇਲੈਕਸ਼ਨ ਕਮੇਟੀ ਵੱਲੋਂ ਪ੍ਰਵਾਨ ਰੈਲੀਆਂ ਅੱਜ ਸ਼ੁਰੂ ਹੋਈਆਂ । ਮੰਚ ਅਤੇ ਫਰੰਟ ਵੱਲੋਂ ਅੱਜ ਆਪਣੀ ਪਹਿਲੀ ਰੈਲੀ ਇੰਜੀਨੀਅਰਿੰਗ ਵਿਖੇ ਕੀਤੀ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਹਿੱਸਾ ਲਿਆ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸ਼੍ਰੀ ਕੇਵਲ ਕ੍ਰਿਸ਼ਨ ਸਚਦੇਵਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਜਿਨ੍ਹਾਂ ਵਿੱਚ ਲੈਬ ਐਟਡੈਂਟ, ਫਾਰਮ ਵਰਕਰਾਂ, ਸਟੋਰ ਕੀਪਰਾਂ ਦਾ ਅਲਾਉਂਸ ਅਤੇ ਲੇਡੀਜ ਸਟਾਫ ਦੀ ਬੀ ਐਲ ਓ ਡਿਊਟੀ ਅਤੇ ਇਲੈਕਸ਼ਨ ਡਿਊਟੀ, ਜੂਨੀਅਰ ਸਹਾਇਕਾਂ ਤੋਂ ਸੀਨੀਅਰ ਸਹਾਇਕ ਬਣਾਉਣ ਅਤੇ ਖਾਲੀ ਪਈਆਂ ਅਸਾਮੀਆਂ ਪਹਿਲ ਦੇ ਆਧਾਰ ਤੇ, ਕਾਰਜਕਾਰੀ ਇੰਜੀਨੀਅਰ ਦੀ ਅਸਾਮੀ ਪੱਕੇ ਤੌਰ ਤੇ ਯੂਨੀਵਰਸਿਟੀ ਵਿੱਚ ਕੰਮ ਕਰਦੇ ਐਸ ਡੀ ਓਜ ਵਿਚੋਂ ਹੀ ਭਰਵਾਉਣੀ ਆਦਿ ਸ਼ਾਮਿਲ ਹਨ, ਨੂੰ ਜਿੱਤਣ ਤੋਂ ਤੁਰੰਤ ਬਾਅਦ ਹੱਲ ਕਰਵਾਇਆ ਜਾਵੇਗਾ। ਉਨ੍ਹਾ ਸਮੂਹ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ 5 ਫਰਵਰੀ ਨੂੰ ਪੌੜੀ ਚੋਣ ਨਿਸ਼ਾਨ ਤੇ ਮੋਹਰਾਂ ਲਾ ਕੇ ਕਾਮਯਾਬ ਬਣਾਉਣ ਤਾਂ ਜੋ ਯੂਨੀਅਨ ਦੀ ਆਨ ਤੇ ਸ਼ਾਨ ਨੂੰ ਬਹਾਲ ਕਰਾਇਆ ਜਾ ਸਕੇ। ਇਸ ਮੌਕੇ ਰਣਜੀਤ ਸਿੰਘ, ਸੁਰਿੰਦਰ ਕੁਮਾਰ, ਸਵਰਨ ਸਿੰਘ, ਸਤਬੀਰ ਸਿੰਘ ਧੰਜਲ, ਭੁਪਿੰਦਰ ਕੌਰ, ਯਸ਼ਪਾਲ ਸਾਹਨੀ, ਪਰਮਿੰਦਰ ਪਾਲ, ਨਰਿੰਦਰ ਸਿੰਘ ਸੇਖੋਂ, ਦਰਸ਼ਨ ਸਿੰਘ, ਸੁਰਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਹਰੀਸ਼ ਕੁਮਾਰ ਡਿੰਪਲ, ਗੁਰਪ੍ਰੀਤ ਸਿੰਘ ਥਰੀਕੇ, ਅਸ਼ਵਨੀ ਕੁਮਾਰ, ਵਿਪਨ ਬਰੂਟ, ਅਵਤਾਰ ਸਿੰਘ ਤੱਖੀ ਅਤੇ ਰਮਿੰਦਰਪ੍ਰੀਤ ਸਿੰਘ, ਦਰਸ਼ਨ ਲਾਲ, ਰਾਜੇਸ਼ ਕਮੁਾਰ, ਦਿਲਬਾਗ ਸਿੰਘ ਅਤੇ ਜਲੌਰ ਸਿੰਘ ਨੇ ਵੀ ਸੰਬੋਧਨ ਕੀਤਾ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/1JUDQto
thumbnail
About The Author

Web Blog Maintain By RkWebs. for more contact us on rk.rkwebs@gmail.com

0 comments