ਲੁਧਿਆਣਾ – ਅੱਜ ਇਥੇ ਸਰਕਟ ਹਾਊਸ ਵਿਖੇ ਪੰਜਾਬੀ ਵਿਰਾਸਤ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਸੁਰਿੰਦਰ ਸੇਠੀ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬੀ ਵਿਰਾਸਤ ਸੱਭਿਆਚਾਰਕ ਮੰਚ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਸਰਸਵਤੀ ਜੀ ਦਾ ਅਵਤਾਰ ਦਿਵਸ ਅਤੇ ਬਸੰਤ ਪੰਚਮੀ ਦਾ ਤਿਊਹਾਰ ਪੰਜਾਬੀ ਭਵਨ ਵਿਖੇ ਬਹੁਤ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਸ਼ੁੱਭ ਮੌਕੇ ਤੇ ਲੋਕ ਗਾਇਕ, ਕਵਾਲ, ਨਕਾਲ, ਕਵੀ, ਕਵੀਸ਼ਰ, ਗਜ਼ਲਗੋ, ਗੱਤਕਾ, ਭੰਗੜਾ, ਰੰਗ ਕਰਮੀ, ਸ਼ਾਇਰ, ਸਾਹਿਤਕਾਰ ਅਤੇ ਸੱਭਿਆਚਾਰਕ ਪ੍ਰੇਮੀ ਸਭ ਰਲ ਕੇ ਮਾਂ ਸਰਸਵਤੀ ਜੀ ਨੂੰ ਨਮਸਤਕ ਹੋਣਗੇ। ਇਹ ਦਿਹਾੜਾ ਰੁੱਤਾਂ ਦੇ ਮਿਲਾਪ ਤੇ ਸੰਗਮ ਦਾ ਸ਼ੁੱਭ ਪਵਿੱਤਰ ਤਿਊਹਾਰ ਬਸੰਤ ਪੰਚਮੀ ਨੂੰ ਮਨਾਇਆ ਜਾਵੇਗਾ। ਇਸ ਸਮੇਂ ਪੁਰਾਣੇ ਰਿਕਾਰਡਾਂ ਨਾਲ ਤਵਿਆਂ ਦੀ ਪਰਦਰਸ਼ਨੀ ਅਤੇ ਹੱਥ ਨਾਲ ਚੱਲਦ ਵਾਲੀਆਂ ਰਿਕਾਰਡ ਮਸ਼ੀਨਾ ਦੀ ਪਰਦਰਸ਼ਨੀ ਦਿਲ ਖਿੱਚਵੀਂ, ਵਿਰਾਸਤ ਦੀ ਝਲਕ ਦੇਖਣ ਯੋਗ ਹੋਵੇਗੀ। ਇਹ ਨਵੀ ਪੀਹੜੀ ਨੂੰ ਵਿਰਾਸਤ ਨਾਲ ਜੋੜਨ ਦਾ ਉਪਰਾਲਾ ਮਿਸਤਰੀ ਜਸਪਾਲ ਸਿੰਘ ਕੁੱਥਾਖੇੜੀ ਰਾਜਪੁਰੇ ਵਾਲਿਆਂ ਦੇ ਉਦਮ ਸਦਕਾਂ ਦੇਖਣ ਯੋਗ ਹੋਵੇਗਾ। ਇਸ ਸਮੇਂ ਸ੍ਰੀ ਰਾਮ ਕ੍ਰਿਸ਼ਨ ਬੱਗਾ ਭੰਗੜੇ ਦਾ ਕੋਚ ਨੇ ਦੱਸਿਆ ਕਿ ਮੰਚ ਵੱਲੋਂ ਪਿਛਲੇ ਸਾਲ ਵਾਗ ਚੇਅਰਮੈਨ ਸ੍ਰੀ ਸੁਰਿੰਦਰ ਸੇਠੀ ਦੇ ਆਲ੍ਹਣੇ ਗੁਰੂ ਹਰਿ ਰਾਏ ਨਗਰ, ਨੇੜੇ ਮੈਟਰੋ ਮਾਲ ਕੰਪਲੈਕਸ ਤੋਂ ਇਕ ਸੱਭਿਆਚਾਰਕ ਸ਼ਖਸ਼ੀਅਤਾਂ ਦਾ ਭਰਮਾ ਵਿਸ਼ਾਲ ਮਾਰਚ ਕੱਢਿਆ ਜਾਵੇਗਾ। ਇਸ ਮਾਰਚ ਨੂੰ ਹਰੀ ਝੰਡੀ ਸ੍ਰੀ ਰਮਨੀਸ਼ ਚੌਧਰੀ (ਏ. ਸੀ. ਪੀ) ਆਪਣੇ ਸ਼ੁਭ ਕਰ ਕਮਲਾਂ ਨਾਲ ਦੇਣਗੇ। ਇਹ ਮਾਰਚ ਬੈਂਡ ਵਾਜੇ, ਹਾਥੀ, ਘੋੜੇ, ਗੱਤਕਾ ਅਤੇ ਭੰਗੜੇ ਪਾਰਟੀਆਂ ਸਮੇਤ ਸ਼ਾਨੋ ਸ਼ੋਕਤ ਨਾਲ ਸ਼ਹਿਰ ਵਿਚੋਂ ਗੁਜਰਦਾ ਹੋਇਆ ਪੰਜਾਬੀ ਭਵਨ ਦੇ ਪਵਿੱਤਰ ਵਿਹੜੇ ਪਹੁੰਚੇਗਾ। ਜਿਥੇ ਇਕ ਸੰਗੀਤ ਦਰਬਾਰ ਚੱਲੇਗਾ। ਪ੍ਰਮੁੱਖ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਮੰਚ ਦੇ ਬੁਲਾਰੇ ਡਾ. ਮਨਦੀਪ ਸਿੰਘ ਜੱਸੋਵਾਲ ਨੇ ਦੱਸਿਆ ਕਿ ਸ. ਕੁਲਵਿੰਦਰ ਸਿੰਘ ਉਪਲ, ਯੂ. ਕੇ ਉਪਲ ਮਿਊਜਿਕ ਕੰਪਨੀ ਵੱਲੋਂ ਨਵੀਂ ਆ ਰਹੀ ਐਲਬਮ ‘ਗੋਲੀਆਂ’ ਦਾ ਪੋਸਟਰ ਰਲੀਜ਼ ਕਰਨ ਲਈ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ। ਗੋਲੀਆਂ ਐਲਬਮ ਲੋਕ ਗਾਇਕਾ ਨੀਤੂ ਵਿਰਕ ਜੋ ਆਪਦੀ ਗਾਇਕੀ ਨਾਲ ਪਹਿਲਾਂ ਦੀ ਸਰੋਤਿਆਂ ਦੀ ਕਚਹਿਰੀ ਵਿਚ ਆਪਦਾ ਲੋਹਾ ਮਨਵਾਂ ਕੇ, ਦੇਸ਼ ਵਿਦੇਸ਼ ਜਾ ਕੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਬਣ ਚੁੱਕੀ ਹੈ। ਉਹ ਵੀ ਮੌਜੂਦ ਹੋਵੇਗੀ। ਸੱਭਿਆਚਾਰਕ ਮਾਰਚ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਹੋਵੇਗਾ। ਜਿਵੇਂ ਕਿ ਭਰੂਣ ਹੱਤਿਆ, ਨਸ਼ਾ ਖੋਰੀ ਅਤੇ ਅਨਪੜ੍ਹਤਾ ਦੇ ਖਿਲਾਫ਼ ਹੋਕਾ ਦੇਵੇਗਾ। ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਪੰਜਾਬੀ ਫੰਕਾਰਾਂ ਦੇ ਸਤਿਕਾਰ ਵਜੋਂ ਬੈਨਰ ਹੋਣਗੇ। ਇਸ ਸਮੇਂ ਪੰਜਾਬੀ ਵਿਰਾਸਤ ਸੱਭਿਆਚਾਰਕ ਮੰਚ ਪੰਜਾਬ ਵੱਲੋਂ ਵਿਰਾਸਤੀ ਫੰਕਾਰਾ ਦੇ ਸਤਿਕਾਰ ਵਜੋਂ ਇਕ ਕੈ¦ਡਰ ਵੀ ਰਿਲੀਜ਼ ਕੀਤਾ ਜਾਵੇਗਾ। ਜਿਸ ਦਾ ਉਦੇਸ਼ ਸਿਰਫ਼ ਸੀਨੀਅਰ ਕਲਾਕਾਰਾਂ ਦਾ ਸਨਮਾਨ ਹੀ ਹੈ। ਇਹ ਕੈ¦ਡਰ ਸੱਭਿਆਚਾਰ ਵਿਚ ਅਲੱਗ ਵਿਲਖਣ ਤੇ ਦਿਲਕਸ਼ ਹੋਵੇਗਾ। ਇਸ ਸਮੇਂ ਲੋਕ ਗਾਇਕ ਅਤੇ ਮੰਚ ਸੰਚਾਲਕ ਸ੍ਰੀ ਗੁਰਦਾਸ ਕੈੜਾ ਨੇ ਦੱਸਿਆ ਕਿ ਇਹ ਸਾਰਾ ਪ੍ਰੋਗਰਾਮ ਜ¦ਧਰ ਦੂਰਦਰਸ਼ਨ ਤੋਂ ਪ੍ਰੋਗਰਾਮ ਰੂਹ ਪੰਜਾਬ ਦੀ ਵਿਚ ਡੀ ਲਾਇਵ ਦਿਖਾਇਆ ਜਾਵੇਗਾ, ਉਨ੍ਹਾਂ ਸੰਗੀਤ ਜਗਤ ਜਨਣੀ ਮਾਂ ਸਰਸਵਤੀ ਜੀ ਦੇ ਪਵਿੱਤਰ ਅਵਤਾਰ ਦਿਵਸ ਤੇ ਸਮੂਹ ਕਲਾ ਪ੍ਰੇਮੀਆਂ ਨੂੰ ਖੁੱਲਾ ਸੱਦਾ ਦਿੱਤਾ। ਸ੍ਰੀ ਸੁਰਿੰਦਰ ਸੇਠੀ ਨੇ ਕਿਹਾ ਕਿ ਪੰਜਾਬੀ ਵਿਰਾਸਤ ਦੀ ਪ੍ਰਣ ਇਕ ਹੀ ਹੈ, ਸਿਰਫ਼ ਪੰਜਾਬੀ ਸਮਾਜ ਦਾ ਸੱਭਿਆਚਾਰਕ ਨਾਲ ਨਿੱਘਰ ਤੇ ਨਰੋਇਆ ਸਬੰਧ ਕਾਇਮ ਕਰਨਾਂ, ਜੋ ਨਵੀਂ ਪੀੜੀ ਆਪਣੀ ਮਾਂ ਬੋਲੀ ਤੇ ਗੁਰਮੁਖੀ ਵਿਚਾਲੇ ਵਿੱਥਾਂ ਵੱਧ ਚੁੱਕੀਆਂ ਹਨ, ਉਨ੍ਹਾਂ ਨੂੰ ਦੂਰ ਕਰਨਾ ਹੈ। ਇਸ ਸਮੇਂ ਸੀਨੀਅਰ ਫੰਕਾਰ ਲੋਕ ਗਾਇਕ ਰੋਸ਼ਨ ਸਾਗਰ, ਚੰਨ ਸ਼ਾਹ ਕੋਟੀ ਤੇ ਬੀਬਾ ਜਸਵੰਤ ਗਿੱਲ, ਨੂਰ ਸਾਗਰ, ਬਲਵਿੰਦਰ ਰਾਵੀ, ਜੀਤਾ ਪਵਾਰ, ਬੀਬਾ ਰੀਤੂ ਮਾਨ, ਕਸ਼ਮੀਰ ਫਰਤੀਲਾ ਤੇ ਬੀਬਾ ਸਿਮਰਨਜੀਤ ਸਿੰਮੀ, ਗੁਰਦਾਸ ਕੈੜਾ, ਸ਼ਤੀਸ਼ ਪੇਂਟਰ, ਮਦਨ ਲਾਲ ਜਨਾਗਲ, ਚਾਂਦ ਕਿਸ਼ੋਰ, ਗੁਰਮੀਤ ਸਿੰਘ ਬੜੂੰਦੀ, ਬੀਰਾਂ ਰਾਈਆਂ ਵਾਲਾ, ਅਮਰਜੀਤ ਸ਼ੇਰਪੁਰੀ, ਮਾਸਟਰ ਬਲਤੇਜ ਪੱਖੋਵਾਲ, ਮੈਡਮ ਕਵਲ ਵਾਲੀਆ, ਕਰਮਜੀਤ ਸੰਧੀਲਾ, ਰਾਕੇਸ਼ ਬਾਲੀ, ਰੂਬਲ ਮਹਿਮ। ਪੰਜਾਬੀ ਵਿਰਾਸਤ ਮੰਚ ਯੂਥ ਵਿੰਗ ਦੇ ਆਗੂ ਅਤੇ ਹੋਰ ਕਈ ਸੱਭਿਆਚਾਰ ਪ੍ਰੇਮੀ ਮੌਜੂਦ ਸਨ। ਰੋਸ਼ਨ ਕਲੇਰ, ਰਾਜੀਵ ਡੋਗਰਾ, ਅਰਜੁਨ ਸ਼ਰਮਾ, ਰਾਕੇਸ਼ ਕੈਲੇ, ਪੰਕਜ ਪੌੜਵਾਲ, ਚੰਦ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਸੈਣੀ, ਹੀਰਾ ਸਿੰਘ, ਕਸ਼ਮੀਰ ਫੁਰਤੀਲਾ, ਸੰਤੋਖ ਬੀਰਾਂ ਵਾਲਾ ਅਤੇ ਮੰਗਤ ਰਾਮ ਆਦਿ ਹਾਜ਼ਰ ਹੋਣਗੇ।
from Punjab News - Quami Ekta Punjabi Newspaper (ਕੌਮੀ ਏਕਤਾ) http://ift.tt/1O5R5lR
0 comments