ਅੰਮ੍ਰਿਤਸਰ 5 ਮਾਰਚ (ਰੋਮਿਤ ਸ਼ਰਮਾ) – ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਨੇ ਸ਼ਹਿਜਾਦਾ ਨੰਦ ਕਾਲਜ, ਗਰੀਨ ਐਵਿਨਿਊ, ਅੰਮ੍ਰਿਤਸਰ ਦੇ ਸਹਿਯੋਗ ਨਾਲ ਉਹੋਰੀ ਸੰਗੀਤ ਮਹਾਂਉਤਸਵ ਦਾ ਆਯੋਜਨ ਕੀਤਾ । ਜਿਸਦੀ ਸ਼ੁਰੂਆਤ ਵਿਭਾਗ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਨਾਲ ਕੀਤੀ । ਇਸ ਤੋਂ ਉਪਰੰਤ ਪੰਡਿਤ ਰਾਜਨ-ਸਾਜਨ ਮਿਸ਼ਰਾ ਜੀ ਦੇ ਸ਼ਗਿਰਦ ਸ਼੍ਰੀ ਪ੍ਰਭਾਕਰ ਕਸ਼ਯਪ ਜੀ ਨੇ ਹੋਰੀ ਗਾਇਨ ਕਰਕੇ ਸਮਾਂ ਬੰਨ ਦਿੱਤਾ।
ਕਿਰਾਨਾ ਘਰਾਨਾ ਦੇ ਯੁਵਾ ਪ੍ਰਤਿਨਿਧੀ ਪੰਡਿਤ ਕੈਵਲਯ ਕੁਮਾਰ ਗੌਰਵ ਜੀ ਨੇ ਰਾਗ ਮਧਮਾਦ ਸਾਰੰਗ ਵਿਚ ਖਿਆਲ ਗਾਇਨ ਅਤੇ ਹੋਰੀ ਗਾਇਨ ਦੀ ਪੇਸ਼ਕਾਰੀ ਨਾਲ ਕੇਵਲ ਸਰੋਤਿਆਂ ਨੂੰ ਮੰਤਰਮੁਗਧ ਹੀ ਨਹੀਂ ਕੀਤਾ, ਬਲਕਿ ਸੰਗੀਤ ਦੀਆਂ ਸੂਖਮਤਾਵਾਂ ਤੋਂ ਵੀ ਸਰੋਤਿਆਂ ਨੂੰ ਜਾਣੂ ਕਰਵਾਇਆ । ਪ੍ਰੋਗਰਾਮ ਦਾ ਮਾਹੌਲ ਉਸ ਸਮੇਂ ਬਦਲ ਗਿਆ ਜਦੋਂ ਫਾਰੂਖਾਬਾਦ ਘਰਾਨੇ ਦੀ ਯੁਵਾ ਕਲਾਕਾਰ ਰਿੰਪਾ ਸਿਵਾ ਜੀ ਨੇ ਦਿਲਖਿੱਚਵਾਂ ਤਬਲਾ ਵਾਦਨ ਪ੍ਰਸਤੁਤ ਕੀਤਾ ।
ਇਨ੍ਹਾਂ ਦੇ ਨਾਲ ਕਲਕੱਤੇ ਦੇ ਵਿਖਿਆਤ ਹਰਮੋਨੀਅਮ ਵਾਦਕ ਸ਼੍ਰੀ ਪਰਦੁਤ ਮਿਸ਼ਰਾ ਜੀ ਨੇ ਹਰਮੋਨੀਅਮ ਤੇ ਸੰਗਤ ਕੀਤੀ । ਸੰਪੂਰਨ ਗਾਇਨ ਪ੍ਰਸਤੁਤੀ ਨਾਲ ਡਾ. ਮੁਰਲੀ ਮਨੋਹਰ ਜੀ ਨੇ ਤਬਲੇ ਤੇ ਸੰਗਤ ਕੀਤੀ । ਪ੍ਰੋਗਰਾਮ ਦੇ ਅਖੀਰ ਵਿਚ ਸੰਗੀਤ ਅਤੇ ਲਾਈਫਲੌਂਗ ਲਰਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਨੇ ਹੋਲੀ ਦੇ ਸਬੰਧ ਵਿਚ ਨਾਚ ਪ੍ਰਸਤੁਤ ਕੀਤਾ । ਮੁੱਖ ਮਹਿਮਾਨ ਦੀ ਭੂਮਿਕਾ ਲੇਡੀ ਵਾਈਸ-ਚਾਂਸਲਰ ਡਾ. ਸਰਵਜੀਤ ਕੌਰ ਬਰਾੜ ਜੀ ਨੇ ਨਿਭਾਈ ਅਤੇ ਸ਼੍ਰੀਮਤੀ ਸੁਸ਼ਮਾ ਮਹਿਰਾ ਜੀ ਨੇ ਗੈਸਟ ਆਫ ਆਨਰ ਵਜੋਂ ਸ਼ਿਰਕਤ ਕੀਤੀ । ਰਜਿਸਟਰਾਰ ਸਾਹਿਬ ਡਾ. ਸ਼ਰਨਜੀਤ ਸਿੰਘ ਢਿੱਲੋਂ ਅਤੇ ਡਾਇਰੈਕਟਰ (ਪੀ.ਆਰ.ੳ.) ਡਾ. ਅਨੀਸ਼ ਦੂਆ ਜੀ ਜੀ ਵੀ ਉਚੇਚੇ ਤੌਰ ਤੇ ਪ੍ਰੋਗਰਾਮ ਦੇਖਣ ਲਈ ਪਧਾਰੇ । ਸੰਪੂਰਨ ਪ੍ਰੋਗਰਾਮ ਦੇ ਕਨਵੀਨਰ ਸੰਗੀਤ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਕੌਰ ਜੀ ਰਹੇ । ਡਾ. ਰਾਜੇਸ਼ ਸ਼ਰਮਾ ਅਤੇ ਸ਼੍ਰੀਮਤੀ ਮਹਿਮਾ ਨੇ ਬਾਖੂਬੀ ਮੰਚ ਸੰਚਾਲਨ ਕੀਤਾ । ਪ੍ਰੋਗਰਾਮ ਮੌਕੇ ਡਾ. ਤੇਜਿੰਦਰ ਗੁਲਾਟੀ, ਸਮੂਹ ਅਧਿਆਪਨ ਸਟਾਫ, ਰਿਸਰਚ ਸਕੋਲਰ, ਲਾਈਫਲੌਂਗ ਲਰਨਿੰਗ ਵਿਭਾਗ ਅਤੇ ਸੰਗੀਤ ਵਿਭਾਗ ਦੇ ਸਮੂਹ ਵਿਦਿਆਰਥੀ ਹਾਜਰ ਸਨ ।
from Punjab Post http://ift.tt/1FixrRr
0 comments