ਅੰਮ੍ਰਿਤਸਰ 5 ਮਾਰਚ (ਰੋਮਿਤ ਸ਼ਰਮਾ) – ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਖੇ ਡਾਇਬਟੀਜ਼ ਵਿਚ ਦਿਲ ਦੀਆਂ ਬੀਮਾਰੀਆਂ ਦੇ ਇਲਾਜ ਸਬੰਧੀ ਅਵਸਰ ਅਤੇ ਚੁਣੌਤੀਆਂ ਵਿਸ਼ੇ ‘ਤੇ ਇਕ ਪਬਲਿਕ ਲੈਕਚਰ ਦਾ ਆਯੋਜਨ ਕਰਵਾਇਆ ਗਿਆ। ਇਹ ਲੈਕਚਰ ਕੈਨੇਡਾ ਦੀ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਸੇਂਟ ਬੋਨਫੇਸ ਹਾਸਪੀਟਲ ਰੀਸਰਚ ਸੈਂਟਰ ਦੇ ਇੰਸਟੀਚਿਊਟ ਆਫ ਕਾਰਡੀਓਵਾਸਕੁਲਰ ਦੇ ਕਾਰਡੀਓਵਾਸਕੁਲਰ ਸਾਇੰਸਜ਼ ਦੇ ਡਾਇਰੈਕਰ, ਪ੍ਰੋ. ਨਿਰੰਜਨ ਐਸ. ਢੱਲਾ ਨੇ ਦਿੱਤਾ। ਇਸ ਲੈਕਚਰ ਦਾ ਆਯੋਜਨ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਵਿਸ਼ੇਸ਼ ਤੌਰ ‘ਤੇ ਕਰਾਇਆ ਗਿਆ।
ਵਿਭਾਗ ਦੇ ਪ੍ਰੋਫੈਸਰ, ਡਾ. ਗੁਰਚਰਨ ਕੌਰ ਨੇ ਪ੍ਰੋ. ਢੱਲਾ ਅਤੇ ਹੋਰਨਾਂ ਦਾ ਸਵਾਗਤ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਡੀਨ, ਅਕਾਦਮਿਕ ਮਾਮਲੇ, ਪ੍ਰੋ. ਪਰਮਜੀਤ ਸਿੰਘ, ਡਾਇਰੈਕਟਰ ਖੋਜ, ਪzzੋ. ਟੀ.ਐਸ. ਬੇਨੀਪਾਲ ਹਾਜ਼ਰ ਸਨ। ਫੈਕਲਟੀ ਆਫ ਲਾਈਫ ਸਾਇੰਸਜ਼ ਦੇ ਡੀਨ, ਪ੍ਰੋ. ਏ.ਜੇ.ਐਸ. ਭੰਵਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਪ੍ਰੋ. ਢੱਲਾ ਨੇ ਇਸ ਮੌਕੇ ਵਿਗਿਆਨੀਆਂ ਦੁਆਰਾਂ ਹੋਈਆਂ ਨਵੀਨ ਖੋਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਸ ਮੌਕੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਦਿਲ ਦੀਆਂ ਬੀਮਾਰੀਆਂ ਤੇ ਡਾਇਬਟੀਜ਼ ਦੇ ਇਲਾਜ ਲਈ ਉੱਨਤ ਥੀਰੈਪੀਆਂ ਦੀ ਖੋਜ ਕਰ ਰਹੀ ਹੈ।
ਪ੍ਰੋ. ਢੱਲਾ ਦੇ ਆਪਣੇ ਖੋਜ ਕਾਰਜ ਨਾਲ ਸਬੰਧਤ ਲਗਪਗ 800 ਖੋਜ ਪੱਤਰ ਅਤੇ ਰੀਵਿਉ ਪੇਸ਼ ਕੀਤੇ ਹਨ ਅਤੇ 160 ਖੋਜਾਰਥੀਆਂ ਨੂੰ ਸਿਖਲਾਈ ਦਿੱਤੀ ਹੈ ਤੇ ਹੋਰ ਵਿਦਿਆਰਥੀਆਂ ਵਿਸ਼ਵ ਭਰ ਵਿਚ ਖੋਜ ਕਾਰਜ ਕਰ ਰਹੇ ਹਨ। ਉਨ੍ਹਾਂ ਨੂੰ ਵਿਸ਼ਵ ਦੇ ਵੱਖ-ਵੱਖ ਅਹਿਮ ਅਦਾਰਿਆਂ ਵੱਲੋਂ ਆਪਣੇ ਖੋਜ ਕਾਰਜਾਂ ਤੇ ਪ੍ਰਾਪਤੀਆਂ ਲਈ 177 ਸਨਮਾਨ ਅਤੇ ਅਵਾਰਡ ਮਿਲ ਚੁੱਕੇ ਹਨ ।
from Punjab Post http://ift.tt/1BNtpS0
0 comments