ਹਿੳੂਸਟਨ, 15 ਜੂਨ : ਨਾਮੀ ਭਾਰਤੀ-ਅਮਰੀਕੀ ਡਾਕਟਰ ਸੁਰੇਸ਼ ਗਦਾਸੱਲੀ ਜਿਨ੍ਹਾਂ ਦੁਨੀਆਂ ਦਾ ਪਹਿਲਾ ਸਾੲੀਮੋਟੈਲੀਅਸ ਹਾੲੀਬਰਿੱਡ ਰੀਵੈਸਕੁਲੇਰੀਸ਼ਨ ਕੀਤਾ ਸੀ, ਦਾ ੳੁਸ ਦੇ ਆਪਣੇ ਹੀ ਦੋਸਤ ਅਤੇ ਕਾਰੋਬਾਰੀ ਸਾਥੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਪੁਲੀਸ ਅਨੁਸਾਰ ਡਾਕਟਰ ਦੇ ਦੋਸਤ ਨੇ ਬਾਅਦ ਵਿੱਚ ਟੈਕਸਾਸ ਦੇ ਓਡੇਸਾ ਵਿੱਚ ਜਾ ਕੇ ਖੁਦਕੁਸ਼ੀ ਕਰ ਲੲੀ। ਓਡੇਸਾ ਪੁਲੀਸ ਨੇ ਦੱਸਿਆ ਕਿ ਡਾ. ਗਦਾਸੱਲੀ ਨੂੰ ੳੁਸ ਦੇ 60 ਸਾਲਾ ਮਰੀਜ਼ ਅਤੇ ਕਾਰੋਬਾਰੀ ਸਾਥੀ ਅਯਾਸਮੀ ਥੰਗਮ ਨੇ ਵੀਰਵਾਰ ਨੂੰ ਹੈਲਥੀ ਹੈਲਥ ਸੈਂਟਰ ਵਿੱਚ ਗੋਲੀ ਮਾਰ ਦਿੱਤੀ। ਪੁਲੀਸ ਨੇ ਦੱਸਿਆ ਕਿ ਡਾਕਟਰ ਅਤੇ ਮਰੀਜ਼ ਦੋਵੇਂ ਇੱਕ ਕਮਰੇ ਵਿੱਚ ਹਨ ਜਦੋਂ ਗੋਲੀ ਚੱਲਣ ਦੀ ਆਵਾਜ਼ ਆੲੀ। ਅਧਿਕਾਰੀਆਂ ਅਨੁਸਾਰ ਦੋਵੇਂ ਜਣੇ ਇੱਕ ਦੂਜੇ ਦੇ ਕਰੀਬ ਇੱਕ ਦਹਾਕੇ ਤੋਂ ਦੋਸਤ ਸਨ ਤੇ ਕਾਰੋਬਾਰ ਵਿੱਚ ਸਾਥੀ ਸੀ। ਇਸ ਘਟਨਾ ਦੇ ਅਸਲ ਕਾਰਨਾਂ ਦਾ ਅਜੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ।
from Punjab News - Latest news in Punjabi http://ift.tt/1LbQ8wa
0 comments