ਸਿਡਨੀ, 15 ਜੂਨ : ਅਾਸਟਰੇਲੀਅਾ ਦੇ ਸਭ ਤੋਂ ਵੱਡੇ ਗੁਰਦੁਅਾਰੇ ਗਲੈਨਵੂੱਡ ਪਾਰਕਲੀ ਵਿਖੇ ਤੀਜੇ ਘੱਲੂਘਾਰੇ ਨੂੰ ਸਮਰਪਿਤ ਸਮਾਗਮ ਹੋਇਆ। ਤਿੰਨ ਦਿਨਾਂ ਦਾ ਇਹ ਵਿਸ਼ੇਸ ਸਮਾਗਮ ਅੈਤਵਾਰ ਰਾਤ ਨੂੰ ਮੁਕੰਮਲ ਹੋਇਅਾ। ਸਿੱਖ ਫੈਡਰੇਸ਼ਨ ਅਾਫ ਅਾਸਟਰੇਲੀਅਾ ਅਤੇ ਅਾਸਟਰੇਲੀਅਨ ਸਿੱਖ ਐਸੋਸ਼ੀਏਸ਼ਨ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਾੲੇ ਗੲੇ ੲਿਸ ਸਮਾਗਮ ਦੌਰਾਨ 1984 ’ਚ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ’ਚ ਹੋੲੇ ਅਪਰੇਸ਼ਨ ਬਲਿੳੂ ਸਟਾਰ ਦੌਰਾਨ ਸ਼ਹੀਦ ਹੋੲੇ ਸਿੰਘਾਂ ਨੂੰ ਯਾਦ ਕੀਤਾ ਗਿਅਾ। ਸਿੱਖ ਵਿਦਵਾਨ ਭਾਈ ਗੁਰਮੇਜ ਸਿੰਘ ਅਤੇ ਭਾਈ ਦਵਿੰਦਰ ਸਿੰਘ ਨੇ ਕਿਹਾ ਕਿ ਤੀਜੇ ਘੱਲੂਘਾਰੇ ਅਤੇ ਹੋਰ ਪੁਰਾਤਨ ਸਿੱਖ ਇਤਿਹਾਸ ਤੋਂ ਸੇਧ ਲੈ ਕਿ ਸਿੱਖ ਕੌਮ ਨੂੰ ਅਾਪਣਾ ਭਵਿੱਖ ਘੜਨਾ ਪਵੇਗਾ। ਸੰਗਤਾਂ ਨੂੰ ਮੁਖਾਤਿਬ ਹੁੰਦਿਅਾਂ ਅਾਸਟਰੇਲੀਅਨ ਨੇਵੀ ਵਿੱਚੋਂ ਸੇਵਾਮੁਕਤ ਹੋੇਏ ਅਧਿਕਾਰੀ ਅੰਗਦ ਸਿੰਘ ਨੇ ਧਰਮੀ ਫ਼ੌਜੀਅਾਂ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ।
from Punjab News - Latest news in Punjabi http://ift.tt/1LbQ6nY
0 comments