ਲੁਧਿਆਣਾ, 7 ਦਸੰਬਰ :ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਬੰਧੀ 16 ਜਨਵਰੀ ਤੋਂ ਹੁਣ ਤੱਕ ਲਗਾਤਾਰ ਭੁੱਖ ਹੜਤਾਲ ’ਤੇ ਚੱਲ ਰਹੇ ਪਿੰਡ ਹਸਨਪੁਰ ਵਾਸੀ ਬਾਪੂ ਸੂਰਤ ਸਿੰਘ ਖ਼ਾਲਸਾ ਵੱਲੋਂ ਕਥਿਤ ਤੌਰ ’ਤੇ ਖਾਣਾ ਖਾਣ ਦੀ ਵੀਡੀਓ ਯੂ-ਟਿਊਬ ’ਤੇ ਵਾਇਰਲ ਹੋਣ ਦੇ ਮਾਮਲੇ ਨੇ ਨਵਾਂ ਮੁੱਦਾ ਛੇੜ ਦਿੱਤਾ ਹੈ। ਇਸ ਵੀਡੀਓ ਨੇ ਸੂਰਤ ਸਿੰਘ ਖ਼ਾਲਸਾ ਦੇ ਭੁੱਖ ਹੜਤਾਲ ’ਤੇ ਬੈਠਣ ਸਬੰਧੀ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਖ਼ਾਲਸਾ ਨੇ ਬੀਤੇ ਸ਼ਨਿਚਰਵਾਰ ਤੋਂ ਪਾਣੀ ਦਾ ਵੀ ਤਿਆਗ ਕਰ ਦਿੱਤਾ ਹੈ।
ਵੀਡੀਓ ਪੂਰੀ 10 ਮਿੰਟਾਂ ਦੀ ਹੈ। ਇਸ ’ਚ ਖ਼ਾਲਸਾ ਨੂੰ ਦੋ ਤੋਂ ਤਿੰਨ ਚੀਜ਼ਾਂ ਖੁਆਈਆਂ ਜਾ ਰਹੀਆਂ ਹਨ। ਖ਼ਾਲਸਾ ਇਸ ਵੀਡੀਓ ’ਚ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਹਸਪਤਾਲ ਦੇ ਦੋ ਕਰਮਚਾਰੀ ਸਾਰਾ ਸਾਮਾਨ ਖ਼ਾਲਸਾ ਨੂੰ ਖੁਆ ਰਹੇ ਹਨ ਅਤੇ ਉਨ੍ਹਾਂ ਨੂੰ ਬਾਦਾਮ ਵੀ ਦਿੱਤੇ ਜਾ ਰਹੇ ਹਨ। ਇੱਕ ਹੋਰ ਵਿਅਕਤੀ ਨੇ ਖਾਣਾ ਖਾਂਦੇ ਹੋਏ ਖ਼ਾਲਸਾ ਦੀ ਸਾਰੀ ਵੀਡੀਓ ਬਣਾਇਆ ਹੈ। ਵੀਡੀਓ ਅਨੁਸਾਰ ਉਹ ਖ਼ਾਲਸਾ ਤੋਂ ਦਾਲ ’ਚ ਲੂਣ ਅਤੇ ਖੀਰ ’ਚ ਮਿੱਠੇ ਦਾ ਸਵਾਦ ਪੁੱਛ ਰਿਹਾ ਹੈ।
ਸੂਰਤ ਸਿੰਘ ਖ਼ਾਲਸਾ ਦੇ ਪੁੱਤਰ ਰਵਿੰਦਰਪਾਲ ਸਿੰਘ ਗੋਗੀ ਨੇ ਕਿਹਾ ਕਿ ਵੀਡੀਓ ਨੂੰ ਗ਼ਲਤ ਤਰੀਕੇ ਨਾਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵੀਡੀਓ ਦੇਖ ਕੇ ਅਜਿਹਾ ਲੱਗਦਾ ਹੈ ਕਿ ਉਹ ਪੀਜੀਆਈ ਹਸਪਤਾਲ ’ਚ ਬਣਾਈ ਗਈ ਹੈ, ਜਿੱਥੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਾਣ ਦੀ ਆਗਿਆ ਨਹੀਂ ਸੀ। ਉਥੇ ਸਿਰਫ਼ ਪੁਲੀਸ ਅਤੇ ਹੋਰ ਏਜੰਸੀਆਂ ਦੇ ਲੋਕ ਹੀ ਜਾ ਸਕਦੇ ਸਨ। ਉਥੇ ਬਾਪੂ ਖ਼ਾਲਸਾ ਨੂੰ ਕਿਸੇ ਨੇ ਕੀ ਖੁਆਇਆ, ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ। ਛੋਟੇ ਛੋਟੇ ਕਲਿੱਪ ਜੋੜ ਕੇ ਇੱਕ ਵੀਡੀਓ ਤਿਆਰ ਕੀਤੀ ਗਈ ਹੈ। ੳੁਨ੍ਹਾਂ ਦਾ ਪਿਤਾ ਨੂੰ ਕੁਝ ਦਵਾੲੀਆਂ ਦੇ ਕੇ ਬੇਹੋਸ਼ ਕਰ ਦਿੱਤਾ ਜਾਂਦਾ ਸੀ, ਜਿਸ ਕਾਰਨ ਉਥੇ ਮੌਜੂਦ ਲੋਕਾਂ ਨੇ ਖਾਣਾ ਖੁਆ ਕੇ ਉਨ੍ਹਾਂ ਦੀ ਵੀਡੀਓ ਬਣਾ ਦਿੱਤੀ।
ਸ੍ਰੀ ਗੋਗੀ ਨੇ ਦੱਸਿਆ ਕਿ ਬਾਪੂ ਖ਼ਾਲਸਾ ਨੇ ਸ਼ਨਿੱਚਰਵਾਰ ਸ਼ਾਮ ਨੂੰ ਪਾਣੀ ਵੀ ਤਿਆਗ਼ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਬਾਪੂ ਖ਼ਾਲਸਾ ਨੂੰ ਇਸ ਮੁੱਦੇ ’ਤੇ ਦੇਸ਼ ਵਿਦੇਸ਼ਾਂ ਵਿੱਚੋਂ ਕਾਫ਼ੀ ਜ਼ਿਆਦਾ ਲੋਕਾਂ ਦਾ ਸਮਰੱਥਨ ਮਿਲ ਰਿਹਾ ਹੈ ਅਤੇ ਇਸ ਤੋਂ ਬੌਖਲਾਈ ਸਰਕਾਰ ਨੇ ਇਸ ਕਾਰੇ ਨੂੰ ਅੰਜਾਮ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਇਸ ਮਾਮਲੇ ਦੀ ਤਹਿ ਤੱਕ ਜਾਇਆ ਜਾਵੇਗਾ ਅਤੇ ਪਤਾ ਲਾਇਆ ਜਾਵੇਗਾ ਕਿ ਵੀਡੀਓ ਕਿਸਨੇ ਬਣਾਈ ਹੈ ਤੇ ਕਿੱਥੋਂ ਵਾਇਰਲ ਹੋਈ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਚੰਡੀਗੜ੍ਹ ਗੁਰਦੁਆਰਾ ਸੁਖਸਾਗਰ ਵਿੱਚ ਸਾਰੇ ਹੀ ਧਰਮਾਂ ਦੇ ਲੋਕਾਂ ਦੀ ਮੀਟਿੰਗ ਹੈ, ਜਿਸ ਵਿੱਚ ਅੱਗੇ ਦੇ ਸੰਘਰਸ਼ ਦਾ ਫੈਸਲਾ ਲਿਆ ਜਾਵੇਗਾ।
from Punjab News - Latest news in Punjabi http://ift.tt/1lpBgjY
0 comments