ਚੰਡੀਗੜ੍ਹ, 7 ਮਾਰਚ : ਭਾਰਤੀ ਜਨਤਾ ਪਾਰਟੀ ਨੇ ‘ਨਜ਼ਰਅੰਦਾਜ਼’ ਕੀਤੇ ਅੰਮ੍ਰਿਤਸਰ ਤੋਂ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਕੋੲੀ ਅਹਿਮ ਅਹੁਦਾ ਦੇਣ ਦੀ ਤਿਆਰੀ ਕਰ ਲੲੀ ਗਈ ਹੈ। ਸੰਭਾਵਨਾ ਹੈ ਕਿ ੳੁਨ੍ਹਾਂ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਨਾਮਜ਼ਦ ਕੀਤਾ ਜਾ ਸਕਦਾ ਹੈ।
ਇਹ ਕਦਮ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਸਿੱਧੂ ਨੂੰ ਲੁਭਾੳੁਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲੲੀ ਚੁੱਕਿਆ ਗਿਆ ਹੈ। ਹਿੰਦੂਆਂ ਵਿੱਚ ਵੀ ਬਰਾਬਰ ਮਕਬੂਲ ਸਿੱਖ ਆਗੂ ਵਜੋਂ ਸ੍ਰੀ ਸਿੱਧੂ ਜਿੱਥੇ ਰਾਜ ਵਿੱਚ ਫਿਰਕੂ ਭਾੲੀਚਾਰੇ ਦੀ ਤਰਜਮਾਨੀ ਕਰਦੇ ਹਨ, ੳੁਥੇ ਇਸ ਨਾਲ ਭਾਜਪਾ ਨੂੰ ਘੱਟ ਗਿਣਤੀਆਂ ਨੂੰ ਆਪਣਾ ਸਾਕਾਰਾਤਮਕ ਪੱਖ ਦਿਖਾੳੁਣ ਦਾ ਮੌਕਾ ਵੀ ਮਿਲੇਗਾ। 2014 ਵਿੱਚ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਟਿਕਟ ਤੋਂ ਇਨਕਾਰ ਕਾਰਨ ੳੁਹ ਸੂਬੇ ਤੇ ਭਾਜਪਾ ਸਿਆਸਤ ਤੋਂ ਜ਼ਿਆਦਾਤਰ ਲਾਂਭੇ ਹੀ ਰਹੇ। ਭਾਜਪਾ ਦੇ ੳੁੱਚ ਪੱਧਰੀ ਸੂਤਰਾਂ ਅਨੁਸਾਰ ਕੇਂਦਰੀ ਲੀਡਰਸ਼ਿਪ ਸ੍ਰੀ ਸਿੱਧੂ ਨੂੰ ਹੁਸ਼ਿਆਰਪੁਰ ਸੀਟ ਤੋਂ ਰਾਜ ਸਭਾ ਮੈਂਬਰ ਨਾਮਜ਼ਦ ਕਰ ਸਕਦੀ ਹੈ, ਜਦੋਂ ਕਿ ਇਸ ਸਮੇਂ ਇਸ ਸੀਟ ਦੀ ਨੁਮਾੲਿੰਦਗੀ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਕਰ ਰਹੇ ਹਨ।
ਸੂਤਰਾਂ ਨੇ ਕਿਹਾ ਕਿ ਸ੍ਰੀ ਸਿੱਧੂ ਦੀ ਨਾਮਜ਼ਦਗੀ ਅਗਲੇ ਕੁੱਝ ਦਿਨਾਂ ਵਿੱਚ ਵੱਡੇ ਪੱਧਰ ’ਤੇ ਹੋ ਰਹੇ ਫੇਰਬਦਲ ਦਾ ਹਿੱਸਾ ਹੋਵੇਗੀ। ਪਾਰਟੀ ਦੇ ਸੰਸਦੀ ਬੋਰਡ ਦੀ ਅਗਲੇ ਦੋ ਦਿਨਾਂ ਵਿੱਚ ਮੀਟਿੰਗ ਹੋ ਸਕਦੀ ਹੈ, ਜਿਸ ਵਿੱਚ ਮੁਡ਼ ਨਿਯੁਕਤ ਹੋਏ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਨਵੀਂ ਟੀਮ ਚੁਣਨ, ਪੰਜਾਬ ਸਮੇਤ ਕੲੀ ਸੂਬਿਆਂ ਦੇ ਪ੍ਰਧਾਨ ਚੁਣਨ ਤੇ ਰਾਜ ਸਭਾ ਸੀਟਾਂ ਲੲੀ ਨਾਮਜ਼ਦਗੀਆਂ ਬਾਰੇ ਵਿਚਾਰ ਹੋਵੇਗਾ। ਪਾਰਟੀ ਦੇ ਤਿੰਨ ਵੱਖ ਵੱਖ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਫੇਰਬਦਲ ਤਹਿਤ ਮੌਜੂਦਾ ਸੂਬਾੲੀ ਪ੍ਰਧਾਨ ਕਮਲ ਸ਼ਰਮਾ, ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਤੇ ਚਾਰ ਭਾਜਪਾ ਮੰਤਰੀਆਂ ਨੂੰ ਵੱਖਰੇ ਅਹੁਦੇ ਦਿੱਤੇ ਜਾ ਸਕਦੇ ਹਨ। ਭਾਵੇਂ ਸ੍ਰੀ ਖੰਨਾ ਸੂਬਾ ਪ੍ਰਧਾਨ ਬਣਨ ਵਿੱਚ ਰੁਚੀ ਨਹੀਂ ਰੱਖਦੇ ਪਰ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵਿੱਚ ਇਕ ਮਜ਼ਬੂਤ ਗੁੱਟ ੳੁਨ੍ਹਾਂ ੳੁਤੇ ਅਗਲਾ ਸੂਬਾੲੀ ਪ੍ਰਧਾਨ ਬਣਨ ’ਤੇ ਜ਼ੋਰ ਪਾ ਰਿਹਾ ਹੈ। ਸੂਤਰਾਂ ਨੇ ਇਹ ਵੀ ਕਿਹਾ ਕਿ ਸ਼ੁਰੂ ਵਿੱਚ ਸ੍ਰੀ ਸਿੱਧੂ ਦਾ ਵਿਰੋਧ ਕਰਨ ਵਾਲੇ ਅਕਾਲੀ ਵੀ ਹੁਣ ੳੁਨ੍ਹਾਂ ਨੂੰ ਸੂਬਾੲੀ ਸਿਆਸਤ ਵਿੱਚ ਵੱਡੀ ਭੂਮਿਕਾ ਦੇਣ ਦੇ ਪੱਖ ਵਿੱਚ ਹਨ।
from Punjab News – Latest news in Punjabi http://ift.tt/1TnK5Jf
0 comments