ਦਵਾਈ ਦੇ ਨਾਂ ‘ਤੇ ਵੀ ਸ਼ਰਾਬ ਪੀਣਾ ਹੈ ਖਤਰਨਾਕ

ਵਾਸ਼ਿੰਗਟਨ (ਏਜੰਸੀ) : ਦਵਾਈ ਦੇ ਤੌਰ ‘ਤੇ ਵੀ ਸ਼ਰਾਬ ਦਾ ਸੇਵਨ ਸਿਹਤ ਲਈ ਖਤਰਨਾਕ ਸਿੱਧ ਹੋ ਸਕਦਾ ਹੈ। ਸੀਮਿਤ ਮਾਤਰਾ ਵਿਚ ਵੀ ਸ਼ਰਾਬ ਪੀਣ ਦੇ ਕਈ ਘੰਟਿਆਂ ਮਗਰੋਂ ਤਕ ਹਾਰਟ ਅਟੈਕ ਅਤੇ ਸਟਰੋਕ ਦਾ ਖਤਰਾ ਦੁੱਗਣਾ ਰਹਿੰਦਾ ਹੈ। ਅਮਰੀਕੀ ਖੋਜਾਰਥੀਆਂ ਨੇ ਇਹ ਖੁਲਾਸਾ 23 ਖੋਜ ਰਿਪੋਰਟਾਂ ਦੇ ਅੰਕੜਿਆਂ ਦੇ ਆਧਾਰ ‘ਤੇ ਕੀਤਾ ਹੈ। ਇਨ੍ਹਾਂ ਵਿਚ ਤਕਰੀਬਨ 30 ਹਜ਼ਾਰ ਲੋਕਾਂ ਨੇ ਹਿੱਸਾ ਲਿਆ ਸੀ। ਐਲਿਜ਼ਾਬੈੱਥ ਮੋਸਟੋਫਸਕੀ ਨੇ ਦੱਸਿਆ ਕਿ ਮਰਦਾਂ ਦੇ ਇਕ ਦਿਨ ਵਿਚ 2 ਡਰਿੰਕ ਅਤੇ ਅੌਰਤਾਂ ਦੇ ਇਕ ਡਰਿੰਕ ਲੈਣ ਦੇ ਕੁਝ ਘੰਟਿਆਂ ਤਕ ਉਨ੍ਹਾਂ ਵਿਚ ਹਾਰਟ ਅਟੈਕ ਜਾਂ ਸਟਰੋਕ ਦਾ ਖਤਰਾ ਦੁੱਗਣਾ ਰਹਿੰਦਾ ਹੈ। ਬਹੁਤ ਜ਼ਿਆਦਾ ਸ਼ਰਾਬ ਪੀਣ ਕਾਰਨ ਇਹ ਖਤਰੇ ਲੰਮੇ ਸਮੇਂ ਤਕ ਬਣੇ ਰਹਿੰਦੇ ਹਨ ਪਰ ਸੀਮਿਤ ਮਾਤਰਾ ਵਿਚ ਵੀ ਸੇਵਨ ਨਾਲ ਕੁਝ ਘੰਟਿਆਂ ਤਕ ਗੰਭੀਰ ਖਤਰਾ ਰਹਿੰਦਾ ਹੈ। ਸ਼ਰਾਬ ਪੀਣ ਦੇ ਤੁਰੰਤ ਬਾਅਦ ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ। ਪਲੇਟਲੈਟਸ ਵੀ ਜ਼ਿਆਦਾ ਚਿਪਚਿਪਾ ਹੋ ਜਾਂਦਾ ਹੈ। ਇਹੋ ਕਾਰਨ ਹੈ ਕਿ ਹਾਰਟ ਅਟੈਕ ਜਾਂ ਸਟਰੋਕ ਦਾ ਖਤਰਾ ਦੁੱਗਣਾ ਹੋ ਜਾਂਦਾ ਹੈ।


from Punjab News – Latest news in Punjabi http://ift.tt/1X5FTvV
thumbnail
About The Author

Web Blog Maintain By RkWebs. for more contact us on rk.rkwebs@gmail.com

7 comments