ਪਰਥ ਵਿੱਚ ਲਾਇਆ ਸਿੱਖ ਵਿਰਾਸਤ ਬਾਰੇ ਮੇਲਾ

ਐਡੀਲੇਡ, 7 ਮਾਰਚ : ਆਸਟਰੇਲੀਅਨ ਸਿੱਖ ਹੈਰੀਟੇਜ ਅੈਸੋਸੀਏਸ਼ਨ ਵੱਲੋਂ ਸਥਾਨਕ ਸੰਸਥਾਵਾਂ ਦੇ ਸਹਿਯੋਗ ਨਾਲ ਪਰਥ ਵਿੱਚ ਸਿੱਖ ਵਿਰਾਸਤ ਨੂੰ ਦਰਸਾਉਂਦਾ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ ਪੰਜਾਬੀ ਭਾਈਚਾਰੇ ਸਮੇਤ ਏਸ਼ੀਅਨ ਤੇ ਆਸਟਰੇਲੀਅਨ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਆਸਟਰੇਲੀਅਨ ਫ਼ੌਜ ਵਿੱਚ ਸਿੱਖਾਂ ਵੱਲੋਂ ਪਹਿਲੀ ਤੇ ਦੂਜੀ ਸੰਸਾਰ ਜੰਗ ਵਿੱਚ ਪਾਏ ਅਹਿਮ ਯੋਗਦਾਨ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਇਸ ਮੇਲੇ ਦੇ ਪ੍ਰੋਗਰਾਮ ਦਾ ਰਸਮੀ ਉਦਘਾਟਨ ਆਸਟਰੇਲੀਅਨ ਆਦਿਵਾਸੀ ਭਾਈਚਾਰੇ ਦੀ ਮੁਖੀ ਮੇਰੀ ਟੇਲਰ ਨੇ ਕੀਤਾ। ਟਰਬਨ ਟਰੱਸਟ ਵਾਲੰਟੀਅਰਜ਼ ਵੱਲੋਂ ਕੈਨਿੰਗ ਸਿਟੀ ਮੇਅਰ ਸਰ ਪਾਲ ਐਨ ਜੀ, ਬਹੁਚਾਰਕ ਭਾਈਚਾਰਾ ਕਾਰਜਕਾਰੀ ਡਾਇਰੈਕਟਰ ਰਬੈਕਾ ਬੌਲ ਤੇ ਪੱਛਮੀ ਆਸਟਰੇਲੀਆ ਇਤਿਹਾਸ ਅਧਿਆਪਕ ਐਸੋਸੀਏਸ਼ਨ ਕੈਰਲ ਸਮੇਤ ਅਨੇਕਾਂ ਆਸਟਰੇਲੀਅਨਾਂ ਦੇ ਸਿਰ ’ਤੇ ਦਸਤਾਰਾਂ ਸਜਾਈਆਂ ਗਈਆਂ। ਇਸ ਦੌਰਾਨ ਸਿੱਖ ਬੈਂਡ ਪਰਥ ਨੇ ਕੇਸਰੀ ਝੰਡੇ ਹੱਥਾਂ ਵਿੱਚ ਫੜ ਕੇ ਪਰੇਡ ਕੀਤੀ ਅਤੇ ਵਿਰਸਾ ਕਲੱਬ ਦੇ ਗੱਭਰੂਆਂ ਨੇ ਭੰਗੜਾ ਪਾਇਆ। ਪੰਜਾਬੀ ਸੱਥ ਪਰਥ ਵੱਲੋਂ ਲਗਾਏ ਬੂਥ ’ਤੇ ਮੁਟਿਆਰਾਂ ਨੇ ਪੰਜਾਬੀ ਪਹਿਰਾਵੇ ‘ਚ ਗਿੱਧਾ ਪਾਉਂਦਿਆਂ ਪੰਜਾਬੀ ਸਭਿਆਚਾਰ ਦੀਆਂ ਅਨੇਕਾਂ ਵੰਨਗੀਆਂ ਪੇਸ਼ ਕੀਤੀਆਂ।
ਆਸਟਰੇਲੀਅਨ ਸਿੱਖ ਹੈਰੀਟੇਜ ਅੈਸੋਸੀਏਸ਼ਨ ਅਤੇ ਵਿਰਾਸਤ ਮੇਲੇ ਦੇ ਸੰਚਾਲਕ ਹਰਜੀਤ ਸਿੰਘ ਖਾਲਸਾ ਤੇ ਤਰੁਣਪ੍ਰੀਤ ਸਿੰਘ ਅਨੁਸਾਰ ਸਿੱਖ ਵਿਰਾਸਤ ਮੇਲੇ ਕਰਵਾਉਣ ਦਾ ਮੁੱਖ ਉਦੇਸ਼ ਸਿੱਖ ਸੱਭਿਆਚਾਰ, ਬੋਲੀ ਤੇ ਪਹਿਰਾਵੇ ਤੋਂ ਸਥਾਨਕ ਭਾਈਚਾਰਿਆਂ ਨੂੰ ਜਾਣੂ ਕਰਾਉਣਾ ਸੀ। ਉਨ੍ਹਾਂ ਕਿਹਾ ਕਿ ਸੰਸਥਾ ਆਸਟਰੇਲੀਅਨ ਸਿੱਖ ਇਤਿਹਾਸ ਨੂੰ ਆਸਟਰੇਲੀਆ ਦੇ ਸਕੂਲ ਪੱਧਰ ਦੀ ਸਿੱਖਿਆ ਵਿੱਚ ਬਤੌਰ ਸਿਲੇਬਸ ਦਰਜ ਕਰਵਾਉਣ ਵਾਸਤੇ ਵੀ ਉਪਰਾਲੇ ਕਰ ਰਹੀ ਹੈ।



from Punjab News – Latest news in Punjabi http://ift.tt/1UOCoeT
thumbnail
About The Author

Web Blog Maintain By RkWebs. for more contact us on rk.rkwebs@gmail.com

0 comments