ਪੰਜਾਬ ਦੇ ਪਾਣੀਆਂ ਲਈ ਕੈਦ ਕੱਟਣ ਨੂੰ ਵੀ ਤਿਆਰ ਹਾਂ: ਕੈਪਟਨ

10703CD-_8-MARCH-CONGRESSਘਨੌਰ, 7 ਮਾਰਚ : ਪੰਜਾਬ ਦੇ ਪਾਣੀਆਂ ਦੀ ਇੱਕ ਬੁੂੰਦ ਵੀ ਬਾਹਰ ਨਹੀਂ ਜਾਣ ਦੇਵਾਂਗੇ, ਭਾਵੇਂ ਇਸ ਲਈ ਮੈਨੂੰ ਕੈਦ ਵਿੱਚ ਕਿਉਂ ਨਾ ਜਾਣਾ ਪਵੇ। ਕਿਉਂਕਿ ਪੰਜਾਬ ਕੋਲ ਨਹਿਰੀ ਜਾਂ ਦਰਿਆਈ ਪਾਣੀਆਂ ਦੀ ਇੱਕ ਬੂੁੰਦ ਵੀ ਕਿਸੇ ਹੋਰ ਰਾਜ ਨੂੰ ਦੇਣ ਲਈ ਵਾਧੂ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਸਬਾ ਘਨੌਰ ਦੀ ਅਨਾਜ ਮੰਡੀ ਵਿੱਚ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਅਗਵਾਈ ਵਿੱਚ ਮਿਸ਼ਨ 2017 ਤਹਿਤ ਕਰਵਾਈ ਗਈ ਕਾਂਗਰਸ ਪਾਰਟੀ ਦੀ ਜਨ ਸੰਪਰਕ-ਜਨ ਜਾਗਰਣ ਹਲਕਾ ਪੱੱਧਰੀ ਰੈਲੀ ਦੌਰਾਨ ਕੀਤਾ। ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪ੍ਰਧਾਨ ਬਣਨ ਮਗਰੋਂ ਹਲਕਾ ਘਨੌਰ ’ਚ ਪਲੇਠੀ ਰੈਲੀ ਸੀ।
ਉਨ੍ਹਾਂ ਭਾਵੇਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਰੱਜ ਕੇ ਭੰਡਿਆ, ਪਰ ਮੁੱਖ ਨਿਸ਼ਾਨੇ ’ਤੇ ਆਮ ਆਦਮੀ ਪਾਰਟੀ ਦੇ ਕੌਮੀ ਜਥੇਬੰਦਕ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਹੇ।
ਉਨ੍ਹਾਂ ਕਿਹਾ ਕਿ ਸਾਡੇ ਹਰਿਆਣਾ ਨਾਲ ਪੰਜਾਬੀ ਬੋਲਦੇ ਇਲਾਕਿਆਂ, ਚੰਡੀਗੜ੍ਹ ਅਤੇ ਦਰਿਆਈ ਪਾਣੀਆਂ ਸਮੇਤ ਹੋਰ ਅਨੇਕਾਂ ਝਗੜੇ ਚਲਦੇ ਹਨ, ਜਦ ਕਿ ਕੇਜਰੀਵਾਲ ਹਰਿਆਣਾ ਦਾ ਰਹਿਣ ਵਾਲਾ ਹੈ। ਉਸ ਨੂੰ ਪਹਿਲਾਂ ਇਨ੍ਹਾਂ ਮਾਮਲਿਆਂ ਸਬੰਧੀ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।
ਕਾਂਗਰਸ ਪ੍ਰਧਾਨ ਨੇ ਆਖਿਆ ਕਿ ਉਹ ਵਿਧਾਨ ਸਭਾ ਚੋਣਾਂ 2017 ਦੌਰਾਨ ਕੇਜਰੀਵਾਲ ਜਿੱਥੋਂ ਵੀ ਚੋਣ ਲੜਨਗੇ, ਉਸੇ ਹਲਕੇ ਤੋਂ ਚੋਣ ਲੜ ਕੇ ਕੇਜਰੀਵਾਲ ਨੂੰ ਜਿੱਤਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਉਂਝ ਤਾਂ ਭਾਰਤ ਇੱਕ ਲੋਕਤੰਤਰੀ ਦੇਸ਼ ਹੈ। ਇੱਥੇ ਲੋਕ ਰਾਜ ਵਿੱਚ ਹਰ ਇੱਕ ਵਿਅਕਤੀ ਨੂੰ ਆਪਣੀ ਪਾਰਟੀ ਬਣਾ ਕੇ ਚੋਣ ਲੜਨ ਦਾ ਅਧਿਕਾਰ ਹੈ, ਪਰ ਪੰਜਾਬ ਲਈ ਇਸ ਪਾਰਟੀ ਕੋਲ ਕੋਈ ਨੀਤੀ ਨਹੀਂ ਹੈ।
ਕਾਂਗਰਸ ਦੇ ਸੂਬਾ ਪ੍ਰਧਾਨ ਨੇ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਭੰਡਦਿਆਂ ਕਿਹਾ ਕਿ ਉਨ੍ਹਾਂ ਦੀਆਂ ਲੋਕਮਾਰੂ ਨੀਤੀਆਂ ਕਾਰਨ ਪੰਜਾਬ ਦਾ ਉਦਯੋਗ ਝਾਰਖੰਡ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਵਿੱਚ ਜਾ ਰਿਹਾ ਹੈ। ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਹੈ।
ਬਾਦਲਾਂ ਦਾ ਪੰਜਾਬ ਵੱਲ ਧਿਆਨ ਨਹੀਂ। ਗੱਠਜੋੜ ਦੇ ਦੋਵੇਂ ਭਾਈਵਾਲ ਅਕਾਲੀ ਅਤੇ ਭਾਜਪਾ ਵਾਲੇ ਆਪਣੇ ਘਰ ਬਣਾਉਣ ਵਿੱਚ ਲੱਗੇ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਨੇ ਅਤੇ ਮਜੀਠੀਆ ਨੇ ਭਾਜਪਾ ਨਾਲ ਰਲ ਕੇ ਪੰਜਾਬ ਨੂੰ ਡੋਬਿਆ ਹੈ। ਹੁਣ ‘ਆਪ’ ਵਾਲੇ ਪੰਜਾਬ ਨੂੰ ਡੋਬਣਾ ਚਾਹੁੰਦੇ ਹਨ। ਇਨ੍ਹਾਂ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ।
ਇਸ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹਰਦਿਆਲ ਸਿੰਘ ਕੰਬੋਜ, ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਸਾਧੂ ਸਿੰਘ ਧਰਮਸੋਤ, ਬਲਵੀਰ ਸਿੰਘ ਸਿੱਧੂ, ਮਦਨ ਲਾਲ ਜਲਾਲਪੁਰ, ਪੀਪੀਸੀਸੀ ਮੈਂਬਰ ਨਰਭਿੰਦਰ ਸਿੰਘ ਭਿੰਦਾ, ਜ਼ਿਲ੍ਹਾ ਮੀਤ ਪ੍ਰਧਾਨ ਹਰਿੰਦਰ ਸਿੰਘ ਕਾਮੀਂ, ਸੀਨੀਅਰ ਆਗੂ ਗੁਰਦੇਵ ਸਿੰਘ ਸਰਵਾਰਾ, ਚਤਿੰਦਰਵੀਰ ਸਿੰਘ ਛਾਛੀ, ਸਰਕਲ ਪ੍ਰਧਾਨ ਕਰਨੈਲ ਸਿੰਘ ਘੱਗਰ ਸਰਾਏ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਿਕਰਮਜੀਤ ਸਿੰਘ ਚੌਧਰੀ, ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਪੀਪੀਸੀਸੀ ਮੈਂਬਰ ਅਮਰਜੀਤ ਕੌਰ ਜਲਾਲਪੁਰ, ਗੁਰਿੰਦਰ ਸਿੰਘ ਦੂਆ, ਗੁਰਦੀਪ ਸਿੰਘ ਊਂਟਸਰ, ਅਵਤਾਰ ਸਿੰਘ ਮਰਦਾਂਪੁਰ, ਬਲਵਿੰਦਰ ਕੌਰ ਨਰੜੂ, ਕੇਕੇ ਸ਼ਰਮਾ ਪਟਿਆਲਾ, ਮਲਕੀਤ ਸਿੰਘ ਉੱਪਲਹੇੜੀ, ਨਰਿੰਦਰ ਸ਼ਾਸਤਰੀ ਰਾਜਪੁਰਾ, ਯੂਥ ਕਾਂਗਰਸ ਆਗੂ ਨਰਿੰਦਰਪਾਲ ਸਿੰਘ ਹੈਪੀ ਢੀਂਡਸਾ, ਐਸਐਮਐਸ ਸੰਧੂ ਬਨੂੰੜ, ਐਸਜੀਪੀਸੀ ਮੈਂਬਰ ਕੁਲਦੀਪ ਸਿੰਘ ਨਸੁਪੁਰ, ਗਗਨਦੀਪ ਸਿੰਘ ਜੋਲੀ ਜਲਾਲਪੁਰ, ਮਾਸਟਰ ਮੋਹਨ ਸਿੰਘ ਘਨੌਰ, ਸੁਰਿੰਦਰ ਸਿੰਘ ਸਰਵਾਰਾ, ਬਲਜੀਤ ਸਿੰਘ ਗਿੱਲ ਮੌਜੂਦ ਸਨ।



from Punjab News – Latest news in Punjabi http://ift.tt/1R1Rtne
thumbnail
About The Author

Web Blog Maintain By RkWebs. for more contact us on rk.rkwebs@gmail.com

0 comments