ਸਿਡਨੀ, 7 ਮਾਰਚ : ਇੱਥੇ ਦੱਖਣ-ਪੱਛਮੀ ਇਲਾਕੇ ਵਿੱਚ ਹੋੲੀ ਗੋਲੀਬਾਰੀ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਇਕ ਬੰਦੂਕਧਾਰੀ ਵੀ ਸ਼ਾਮਲ ਹੈ। ਘਟਨਾ ਦੌਰਾਨ ਦੋ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ, ਜੋ ਲਿਵਰਪੂਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਅੱਜ ਸਵੇਰੇ ਕਰੀਬ ਗਿਆਰਾਂ ਵਜੇ ਅਰਧ ਸ਼ਹਿਰੀ ਖੇਤਰ ਏਂਗਲਬਰਨ ਦੇ ਉਦਯੋਗਿਕ ਕੇਂਦਰ ਵਿੱਚ ਇਕ ਬੰਦੂਕਧਾਰੀ ਨੇ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਪੁਲੀਸ ਵੱਲੋਂ ਕੇਂਦਰ ਨੂੰ ਘੇਰ ਲੈਣ ਬਾਅਦ ਹੋਈ ਕਾਰਵਾਈ ਦੌਰਾਨ ਬੰਦੂਕਧਾਰੀ ਮਾਰਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਬੰਦੂਕਧਾਰੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ਤਮ ਕਰ ਲਿਆ। ਇਸ ਘਟਨਾਕ੍ਰਮ ਪਿੱਛੇ ਮੁੱਖ ਕਾਰਨ ਕਾਰੋਬਾਰ ਨੂੰ ਲੈ ਕੇ ਪਰਿਵਾਰਕ ਝਗੜਾ ਦੱਸਿਆ ਗਿਆ ਹੈ। ਇਸ ਦੌਰਾਨ ਪੁਲੀਸ ਨੇ ਘਟਨਾ ਸਥਾਨ ਤੋਂ ਇਕ ਵਿਅਕਤੀ ਨੂੰ ਵੀ ਹੱਥਕੜੀ ਲਾ ਕੇ ਬਾਹਰ ਲਿਆਂਦਾ।
ਪੁਲੀਸ ਇੰਸਪੈਕਟਰ ਮਾਰਕ ਬਰੈੱਟ ਨੇ ਕਿਹਾ ਕਿ ਇਸ ਮਾਮਲੇ ਵਿੱਚ ਮਾਰੇ ਗਏ 43 ਸਾਲ ਦੀ ਉਮਰ ਦੇ ਪੀੜਤ ਦੀ ਪਛਾਣ ਮਾਈਕਲ ਬਾਂਸਲ ਵਜੋਂ ਹੋਈ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਦੇ ਉਦਯੋਗਿਕ ਖੇਤਰ ਵਿੱਚ ਕੁਝ ਅਸੁਖਾਵਾਂ ਵਾਪਰਿਆ ਹੈ। ਪੁਲੀਸ ਨੇ ਤੁਰੰਤ ਕਾਰਵਾਈ ਕਰ ਕੇ ਇਲਾਕੇ ਦੀ ਨਾਕਾਬੰਦੀ ਕਰ ਕੇ ਉਦਯੋਗਿਕ ਕੇਂਦਰ ਨੂੰ ਘੇਰ ਲਿਆ। ਉਨ੍ਹਾਂ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਸਬੰਧੀ ਪੁਲੀਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਜਦੋਂ ਕਿ ਪੁਲੀਸ ਨੇ ਬੰਦੂਕਧਾਰੀ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਪਰ ਕੁਝ ਰਿਪੋਰਟਾਂ ਅਨੁਸਾਰ ਉਸ ਦਾ ਨਾਮ ਵੇਨ ਵਿਲੀਅਮਜ਼ (33) ਦੱਸਿਆ ਜਾ ਰਿਹਾ ਹੈ।

from Punjab News – Latest news in Punjabi http://ift.tt/1R1Rrvu
0 comments