ਤੇਜ਼ ਹਵਾ ਕਾਰਨ ਅਗੇਤੀ ਕਣਕ ਡਿੱਗੀ, ਝਾਡ਼ ’ਤੇ ਅਸਰ ਪੈਣ ਦਾ ਖ਼ਦਸ਼ਾ
ਚੰਡੀਗੜ੍ਹ, 6 ਮਾਰਚ : ਕੱਲ੍ਹ ਤੋਂ ਰੁਕ ਰੁਕ ਕੇ ਪੈ ਰਿਹਾ ਮੀਂਹ ਹਾਡ਼੍ਹੀ ਦੀਅਾਂ ਫ਼ਸਲਾਂ ਲੲੀ ਲਾਹੇਵੰਦ ਹੈ ਪਰ ਹਨੇਰੀ ਨਾਲ ਹਜ਼ਾਰਾਂ ਏਕਡ਼ ਕਣਕ ਵਿਛ ਗਈ ਹੈ। ਮੌਸਮ ਠੰਢਾ ਹੋਣ ਨਾਲ ਕਣਕ ਦਾ ਦਾਣਾ ਮੋਟਾ ਹੋਣ ਦੀ ਆਸ ਵਧੀ ਹੈ। ਪਰ ਹਨੇਰੀ ਕਾਰਨ ਅਗੇਤੀ ਫ਼ਸਲ ਡਿੱਗ ਗਈ ਹੈ, ਜਿਸ ਦੇ ਦਾਣੇ ਕਾਲੇ ਹੋਣ ਦਾ ਖ਼ਦਸ਼ਾ ਹੈ। ਪੰਜਾਬ ਵਿੱਚ ਅੌਸਤਨ 7.4 ਮਿਲੀਮੀਟਰ ਬਾਰਸ਼ ਹੋੲੀ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਖੇਤੀਬਾਡ਼ੀ ਵਿਭਾਗ ਕੋਲ ਵੱਖ ਵੱਖ ਥਾਵਾਂ ਤੋਂ ਪੁੱਜੀ ਰਿਪੋਰਟ ਮੁਤਾਬਕ ਸਭ ਤੋਂ ਵੱਧ ਮੀਂਹ ਨਾਭਾ ਵਿੱਚ (55 ਮਿ.ਮੀ.) ਪਿਆ ਹੈ। ਮੁਕਤਸਰ ਵਿੱਚ 42 ਮਿਲੀਮੀਟਰ ਮੀਂਹ ਪਿਆ ਹੈ। ਪਟਿਆਲਾ ਵਿੱਚ 20 ਮਿਲੀਮੀਟਰ, ਮਾਨਸਾ ਵਿੱਚ ਸੱਤ ਮਿਲੀਮੀਟਰ, ਫ਼ਤਹਿਗਡ਼੍ਹ ਸਾਹਿਬ ਵਿੱਚ ਛੇ ਮਿਲੀਮੀਟਰ, ਸੰਗਰੂਰ ਵਿੱਚ ਅੱਠ , ਹੁਸ਼ਿਆਰਪੁਰ, ਰੋਪਡ਼ ਅਤੇ ਜਲੰਧਰ ਵਿੱਚ ਤਿੰਨ-ਤਿੰਨ ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗੲੀ ਹੈ। ਪਠਾਨਕੋਟ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਚਾਰ ਮਿਲੀਮੀਟਰ ਮੀਂਹ ਪਿਆ ਹੈ। ਫ਼ਿਰੋਜ਼ਪੁਰ ਵਿੱਚ ਇੱਕ ਅਤੇ ਫਾਜ਼ਿਲਕਾ ’ਚ ਚਾਰ ਮਿਲੀਮੀਟਰ ਬਾਰਸ਼ ਨੋਟ ਕੀਤੀ ਗੲੀ ਹੈ। ਬਠਿੰਡਾ, ਤਰਨ ਤਾਰਨ ਤੇ ਮੁਹਾਲੀ ਵਿੱਚ ਪੰਜ ਮਿਲੀਮੀਟਰ ਬਾਰਸ਼ ਦੱਸੀ ਗੲੀ ਹੈ। ਚੰਡੀਗਡ਼੍ਹ ਵਿੱਚ 3.8 ਮਿਲੀਮੀਟਰ ਮੀਂਹ ਪਿਆ ਹੈ। ਖੇਤੀ ਵਿਭਾਗ ਮੁਤਾਬਕ ਸਭ ਤੋਂ ਜ਼ਿਆਦਾ ਫ਼ਸਲ ਫ਼ਤਹਿਗਡ਼੍ਹ ਸਾਹਿਬ, ਲੁਧਿਆਣਾ, ਪਟਿਆਲਾ ਅਤੇ ਰੋਪਡ਼ ਜ਼ਿਲ੍ਹਿਆਂ ਵਿੱਚ ਡਿੱਗੀ ਹੈ। ਇਨ੍ਹਾਂ ਥਾਵਾਂ ’ਤੇ ਸੱਤਰ ਫ਼ੀਸਦ ਤੋਂ ਵੱਧ ਫ਼ਸਲ ਡਿੱਗ ਗੲੀ ਹੈ। ਵਿਭਾਗ ਦਾ ਮੰਨਣਾ ਹੈ ਕਿ ਜੇਕਰ ਭਰਵੇਂ ਮੀਂਹ ਤੇ ਤੇਜ਼ ਹਵਾਵਾਂ ਤੋਂ ਬਚਾਅ ਰਿਹਾ ਤਾਂ ਵਿਛੀ ਫ਼ਸਲ ਮੁਡ਼ ਖਡ਼੍ਹੀ ਹੋ ਸਕਦੀ ਹੈ। ਖੇਤੀਬਾਡ਼ੀ ਮਾਹਿਰਾਂ ਨੇ ਕਿਹਾ ਕਿ ਮੀਂਹ ਨਾਲ ਮੌਸਮ ਠੰਢਾ ਹੋ ਗਿਆ ਹੈ, ਜੋ ਹਾਡ਼੍ਹੀ ਦੀ ਫ਼ਸਲ ਲੲੀ ਜ਼ਰੂਰੀ ਸੀ। ਇਸ ਨਾਲ ਕਣਕ ਦਾ ਝਾਡ਼ ਵਧੇਗਾ। ਖੇਤੀ ਮਾਹਿਰਾਂ ਨੇ ਦੱਸਿਆ ਕਿ ਆਲੂਅਾਂ ਦੀ ਪੁਟਾੲੀ ਵੀ ਸ਼ੁਰੂ ਹੋ ਗੲੀ ਹੈ ਅਤੇ ਜ਼ਿਆਦਾ ਮੀਂਹ ਵਾਲੇ ਖੇਤਰਾਂ ਵਿੱਚ ਆਲੂਅਾਂ ਨੂੰ ਪੁੱਟਣ ’ਚ ਦੇਰੀ ਹੋਣ ਨਾਲ ਇਸ ਦੇ ਧਰਤੀ ਅੰਦਰ ਹੀ ਗਲਣ ਦਾ ਡਰ ਹੈ। ਉਂਝ ਮੀਂਹ ਕਾਰਨ ਆਲੂਅਾਂ ਦੀ ਪੁਟਾੲੀ ਪੱਛਡ਼ ਜਾਵੇਗੀ ਅਤੇ ਅਣਢਕਿਆ ਆਲੂ ਵੀ ਖ਼ਰਾਬ ਹੋ ਸਕਦਾ ਹੈ। ਮੀਂਹ ਨਾਲ ਪਾਰਾ ਤੇਜ਼ੀ ਨਾਲ ਚਾਰ ਡਿਗਰੀ ਹੇਠਾਂ ਆ ਗਿਆ ਹੈ। ਚਾਰ ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ 31.4 ਰਿਹਾ ਸੀ, ਜੋ ਅੱਜ 29.6 ਡਿਗਰੀ ਸੈਲਸੀਅਸ ਉਤੇ ਆ ਗਿਆ ਹੈ। ਇਹ ਹਾਲੇ ਵੀ ਆਮ ਨਾਲੋਂ ਦੋ ਡਿਗਰੀ ੳੁਪਰ ਹੈ। ਮਾਲੇਰਕੋਟਲਾ ਦੇ ਕਿਸਾਨ ਪਰਮਜੀਤ ਸਿੰਘ ਨੇ ਕਿਹਾ ਕਿ ਕੱਲ੍ਹ ਤੋਂ ਪੈ ਰਹੇ ਮੀਂਹ ਨਾਲ ੳੁਸ ਦੀ ਫ਼ਸਲ ਵਿਛ ਗੲੀ ਹੈ, ਜਿਸ ਕਾਰਨ ਦਸ ਫ਼ੀਸਦ ਤੱਕ ਝਾਡ਼ ਘਟ ਸਕਦਾ ਹੈ। ਜਲੰਧਰ ਦੇ ਪਿੰਡ ਬੱਲਾਂ ਦੇ ਕਿਸਾਨ ਅਮਰ ਸਿੰਘ ਨੇ ਕਿਹਾ ਕਿ ਹਲਕੀ ਤੋਂ ਦਰਮਿਆਨੀ ਬਾਰਸ਼ ਫਸਲ ਲੲੀ ਲਾਹੇਵੰਦ ਸਿੱਧ ਹੋਵੇਗੀ। ਖੇਤੀਬਾਡ਼ੀ ਵਿਭਾਗ ਦੇ ਡਾਇਰੈਕਟਰ ਗੁਰਦਿਆਲ ਸਿੰਘ ਨੇ ਕਿਹਾ ਕਿ ਮੀਂਹ ਤੇ ਠੰਢ ਦੋਵੇਂ ਹਾਡ਼੍ਹੀ ਦੀਅਾਂ ਫ਼ਸਲਾਂ ਲੲੀ ਲਾਹੇਵੰਦ ਹਨ। ਇਸ ਨਾਲ ਫ਼ਸਲ ਦਾ ਝਾਡ਼ ਵਧੇਗਾ। ਪਰ ਫ਼ਸਲ ਡਿੱਗਣ ਨਾਲ ਕੁੱਝ ਨੁਕਸਾਨ ਹੋਣ ਦੀ ਸੰਭਾਵਨਾ ਵੀ ਹੈ।
ਫ਼਼ਸਲ ਡਿੱਗਣ ਨਾਲ ਕਿਸਾਨਾਂ ਦੇ ਰੰਗ ਉੱਡੇ; ਹੱਥੀਂ ਵੱਢਣੀ ਪਵੇਗੀ ਕਣਕ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ, 6 ਮਾਰਚ
ਮੀਂਹ ਤੇ ਤੇਜ਼ ਹਵਾਵਾਂ ਕਾਰਨ ਇਥੇ ਕਈ ਥਾਈਂ ਕਣਕ ਦੀ ਫ਼ਸਲ ਡਿੱਗ ਪਈ ਹੈ, ਜਿਸ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਸੁਨਾਮ ਦੇ ਮੁੱਖ ਖੇਤੀਬਾੜੀ ਅਫ਼ਸਰ ਵਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਮੌਸਮ ਵਿੱਚ ਇਕ ਦਮ ਗ਼ਰਮੀ ਆ ਗਈ ਸੀ ਪਰ ਮੀਂਹ ਪੈਣ ਨਾਲ ਹੁਣ ਠੰਢ ਹੋ ਗਈ ਹੈ, ਜੋ ਹਾਡ਼੍ਹੀ ਦੀਅਾਂ ਫ਼ਸਲਾਂ ਲਈ ਲਾਹੇਵੰਦ ਹੈ। ਖੇਤੀ ਮਾਹਿਰ ਅਨੁਸਾਰ ਇਸ ਮੀਂਹ ਨਾਲ ਕਣਕ ਨੂੰ ਤੇਲੇ ਦੀ ਮਾਰ ਤੋਂ ਰਾਹਤ ਮਿਲੇਗੀ ਅਤੇ ਜਿਹੜੀ ਫ਼ਸਲ ਨੂੰ ਪੀਲੀ ਕੁੰਗੀ ਪਈ ਸੀ ਉਹ ਵੀ ਦੂਰ ਹੋ ਜਾਵੇਗੀ। ਸ੍ਰੀ ਗਿੱਲ ਅਨੁਸਾਰ ਮੀਂਹ ਤਾਂ ਫ਼ਸਲ ਲਈ ਲਾਹੇਵੰਦ ਹੈ ਪਰ ਤੇਜ਼ ਹਵਾ ਨਿਸਰ ਰਹੀ ਕਣਕ ਲਈ ਮਾੜੀ ਹੈ। ਕਣਕ ਵਿਛਣ ਕਾਰਨ ਝਾਡ਼ ਉਤੇ ਅਸਰ ਪੈ ਸਕਦਾ ਹੈ। ਪਿੰਡ ਕਨੋਈ ਦੇ ਕਿਸਾਨਾਂ ਜਗਦੀਪ ਸਿੰਘ ਅਤੇ ਸੁਖਜਿੰਦਰ ਸਿੰਘ, ਪਿੰਡ ਲਖ਼ਮੀਰਵਾਲਾ ਦੇ ਮਲਕੀਤ ਸਿੰਘ, ਕੁਲਵੰੰਤ ਸਿੰਘ ਅਤੇ ਮੁਕੰਦ ਸਿੰਘ ਨੇ ਦੱਸਿਆ ਕਿ ਮੀਂਹ ਨਾਲ ਫ਼ਸਲਾਂ ਨੂੰ ਸੁਰਤ ਆ ਗਈ ਹੈ ਪਰ ਤੇਜ਼ ਹਵਾ ਸਮੱਸਿਆ ਹੈ, ਜਿਸ ਨਾਲ ਫ਼ਸਲ ਡਿੱਗ ਗਈ ਹੈ। ਧਰਤੀ ਉਤੇ ਵਿਛੀ ਕਣਕ ਦੀ ਫ਼ਸਲ ਹੱਥੀਂ ਵੱਢਣੀ ਪਵੇਗੀ, ਜੋ ਕਾਫ਼ੀ ਮਹਿੰਗਾ ਸੌਦਾ ਸਾਬਤ ਹੋਵੇਗੀ। ਕਿਸਾਨਾਂ ਨੇ ਕਣਕ ਦੇ ਦਾਣੇ ਕਾਲੇ ਹੋਣ ਦਾ ਖ਼ਦਸ਼ਾ ਵੀ ਜ਼ਾਹਿਰ ਕੀਤੀ ਹੈ।
from Punjab News – Latest news in Punjabi http://ift.tt/1YksvFy
0 comments