ਟਕਸਾਲ ਪ੍ਰਚਾਰਕਾਂ ਨੇ ਸਿੱਖ ਰਹਿਤ ਮਰਿਆਦਾ ਦਾ ਮੁੱਦਾ ਮੁੜ ਉਭਾਰਿਆ

ਟਕਸਾਲ ਦੇ ਪ੍ਰਚਾਰਕ ਸਿੱਖ ਰਹਿਤ ਮਰਿਆਦਾ ਬਾਰੇ ਚਰਚਾ ਕਰਦੇ ਹੋਏ।

ਟਕਸਾਲ ਦੇ ਪ੍ਰਚਾਰਕ ਸਿੱਖ ਰਹਿਤ ਮਰਿਆਦਾ ਬਾਰੇ ਚਰਚਾ ਕਰਦੇ ਹੋਏ।

ਅੰਮ੍ਰਿਤਸਰ, 24 ਜੂਨ : ਦਮਦਮੀ ਟਕਸਾਲ ਦੇ ਪ੍ਰਚਾਰਕਾਂ ਨੇ ਅੱਜ ਮੁੜ ਸਿੱਖ ਰਹਿਤ ਮਰਿਆਦਾ ਦਾ ਮੁੱਦਾ ਉਭਾਰਦਿਆਂ ਇਸ ਬਾਰੇ ਕਿੰਤੂ-ਪ੍ਰੰਤੂ ਕੀਤਾ ਹੈ। ਉਨ੍ਹਾਂ ਸਿੱਖ ਰਹਿਤ ਮਰਿਆਦਾ ਨੂੰ ਪ੍ਰਵਾਨਗੀ ਦੇਣ ਵਾਲੇ ਸਰਵ ਹਿੰਦ ਸਿੱਖ ਮਿਸ਼ਨ ਬੋਰਡ ਦੀ ਹੋਂਦ ’ਤੇ ਹੀ ਸਵਾਲੀਆ ਚਿੰਨ੍ਹ ਲਾਇਆ ਹੈ। ਇਸ ਸਬੰਧ ਵਿੱਚ ਅੱਜ ਇੱਥੇ ਦਮਦਮੀ ਟਕਸਾਲ ਦੇ ਪ੍ਰਚਾਰਕਾਂ ਦੀ ਹੋਈ ਮੀਟਿੰਗ ਵਿੱਚ ਭਾਈ ਗੁਰਨਾਮ ਸਿੰਘ ਬੰਡਾਲਾ, ਬਾਬਾ ਚਰਨਜੀਤ ਸਿੰਘ, ਗਿਆਨੀ ਸਤਨਾਮ ਸਿੰਘ, ਗਿਆਨੀ ਪਰਵਿੰਦਰਪਾਲ ਸਿੰਘ, ਗਿਆਨੀ ਨਵਤੇਜ ਸਿੰਘ, ਗਿਆਨੀ ਦਿਲਬਾਗ ਸਿੰਘ, ਗਿਆਨੀ ਨਵਦੀਪ ਸਿੰਘ, ਗਿਆਨੀ ਕਿਰਪਾਲ ਸਿੰਘ ਤੇ ਹੋਰ ਸ਼ਾਮਲ ਹੋਏ। ਮੀਟਿੰਗ ਮਗਰੋਂ ਜਾਰੀ ਕੀਤੇ ਬਿਆਨ ਰਾਹੀਂ ਟਕਸਾਲ ਪ੍ਰਚਾਰਕਾਂ ਨੇ ਆਖਿਆ ਕਿ ਕੁਝ ਦਿਨ ਪਹਿਲਾਂ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਕੋਲੋਂ ਕੁਝ ਸਵਾਲ ਪੁੱਛੇ ਗਏ ਸਨ ਪਰ ਉਨ੍ਹਾਂ ਪੁਖਤਾ ਜਵਾਬ ਦੇਣ ਦੀ ਥਾਂ ਆਧਾਰਹੀਣ ਤੱਥ ਸਾਹਮਣੇ ਲਿਆਂਦੇ ਹਨ। ਉਨ੍ਹਾਂ ਆਖਿਆ ਕਿ ਕੁਝ ਪੁਸਤਕਾਂ ਤੋਂ ਸਪੱਸ਼ਟ ਹੈ ਕਿ ਇਹ ਖਰੜਾ ਪੰਥ ਨੂੰ ਪ੍ਰਵਾਨ ਨਹੀਂ ਸੀ। ਇਹ ਖਰੜਾ ਅਤੇ ਇਸ ਨਾਲ ਸਬੰਧਤ ਪੁਸਤਕ ਵਿੱਚ ਪੰਨਾ ਨੰਬਰ ਇੱਕ ’ਤੇ ਸਪੱਸ਼ਟ ਹੈ ਕਿ ਸਰਵ ਹਿੰਦ ਸਿੱਖ ਮਿਸ਼ਨ ਬੋਰਡ ਨੇ 1.8.1936 ਨੂੰ ਖਰੜੇ ਨੂੰ ਪ੍ਰਵਾਨਗੀ ਦਿੱਤੀ ਸੀ ਪਰ ਉਸ ਵੇਲੇ ਬੋਰਡ ਦਾ ਆਪਣਾ ਵਜੂਦ ਅਤੇ ਕਿਰਦਾਰ ਸ਼ੱਕ ਦੇ ਘੇਰੇ ਵਿੱਚ ਸੀ। ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਪੁਸਤਕ ਸ਼੍ਰੋਮਣੀ ਕਮੇਟੀ ਦੇ 50 ਸਾਲਾ ਇਤਿਹਾਸ ਵਿੱਚ ਕੋਈ ਮਿਸ਼ਨ ਬਣਾਉਣ ਦੀ ਹਦਾਇਤ ਦਾ ਜ਼ਿਕਰ ਤਾਂ ਸ਼ਾਮਲ ਹੈ ਪਰ ਮਿਸ਼ਨ ਦੇ ਗਠਨ ਬਾਰੇ ਕੋਈ ਜ਼ਿਕਰ ਨਹੀਂ ਹੈ। ਜੇਕਰ ਅਪਰੈਲ 1936 ਵਿੱਚ ਇਹ ਬੋਰਡ ਜਾਂ ਮਿਸ਼ਨ ਬਣਿਆ ਵੀ ਹੋਵੇ ਤਾਂ ਕੀ ਉਸ ਦੇ ਅੱਠ ਮਹੀਨਿਆਂ ਦੇ ਸਮੇਂ ਵਿੱਚ ਹੀ ਇਹ ਅਹਿਮ ਫੈਸਲਾ ਕਰਨ ਦਾ ਅਧਿਕਾਰ ਦੇ ਦਿੱਤਾ ਗਿਆ ਹੋਵੇਗਾ? ਉਨ੍ਹਾਂ ਆਖਿਆ ਕਿ ਸਿਆਸੀ ਹਲਕਿਆਂ ਮੁਤਾਬਕ ਇਹ ਬੋਰਡ ਡਾ. ਭੀਮ ਰਾਓ ਅੰਬੇਦਕਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਿੱਖ ਪੰਥ ਵਿਚ ਸ਼ਾਮਲ ਕਰਨ ਦੇ ਮੰਤਵ ਨਾਲ ਬਣਾਇਆ ਗਿਆ ਸੀ ਪਰ ਇਹ ਬੋਰਡ ਆਪਣੇ ਇਸ ਮੰਤਵ ਵਿੱਚ ਸਫਲ ਨਹੀਂ ਹੋ ਸਕਿਆ ਸੀ। ਸਗੋਂ ਬੋਰਡ ਦੇ ਕਾਰਨ ਕਈ ਲੋਕ ਬੁੱਧ ਧਰਮ ਵਿੱਚ ਸ਼ਾਮਲ ਹੋ ਗਏ ਸਨ। ਬੋਰਡ ਦੇ ਕਿਰਦਾਰ ‘ਤੇ ਕਿੰਤੂ ਪ੍ਰੰਤੂ ਕਰਦਿਆਂ ਉਨ੍ਹਾਂ ਆਖਿਆ ਕਿ ਜੋ ਬੋਰਡ ਦਿੱਤੇ ਕੰਮ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ ਸੀ, ਉਹ ਸਿੱਖ ਰਹਿਤ ਮਰਿਆਦਾ ਵਰਗੇ ਮਸਲੇ ’ਤੇ ਕਿਵੇਂ ਕੋਈ ਅਹਿਮ ਫੈਸਲਾ ਕਰ ਸਕਦਾ ਹੈ।



from Punjab News – Latest news in Punjabi http://ift.tt/28T2gGv
thumbnail
About The Author

Web Blog Maintain By RkWebs. for more contact us on rk.rkwebs@gmail.com

0 comments