ਮਲੋਟ,24 ਜੂਨ : ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਦੇ ਪਿੰਡ ਕੱਟਿਆਂਵਾਲੀ ਵਿੱਚ ਪੁਲੀਸ ਤੇ ਆਬਕਾਰੀ ਵਿਭਾਗ ਵੱਲੋਂ ਨਜਾਇਜ਼ ਚਲਦੀਆਂ ਸ਼ਰਾਬ ਦੀਆਂ ਭੱਠੀਆਂ ‘ਤੇ ਕੀਤੀ ਗਈ ਛਾਪੇਮਾਰੀ ਸਬੰਧੀ ਪ੍ਰਕਾਸ਼ਿਤ ਖਬਰਾਂ ਮਗਰੋਂ ਉਸੇ ਥਾਂ ‘ਤੇ ਦੁਬਾਰਾਂ ਦਰਜਨਾਂ ਦੇ ਕਰੀਬ ਸ਼ਰਾਬ ਦੀਆਂ ਭੱਠੀਆਂ ਚਾਲੂ ਹਾਲਤ ‘ਚ ਮਿਲੀਆਂ। ਅੱਜ ਜਦ ਕੱਟਿਆਂਵਾਲੀ ਕੋਲੋਂ ਲੰਘਦੀ ਨਹਿਰ ਦੇ ਕਿਨਾਰੇ ਸੰਘਣੇ ਸਰਕੜੇ ਦਾ ਦੌਰਾ ਕੀਤਾ ਤਾਂ 4 ਕਿਲੋਮੀਟਰ ਦੇ ਰਕਬੇ ਵਿੱਚ ਦਰਜਨਾਂ ਭੱਠੀਆਂ ਚੱਲ ਰਹੀਆਂ ਸਨ। ਕੁਝ ਤਸਕਰ ਭੱਠੀਆਂ ਛੱਡ ਕੇ ਖਿਸਕ ਗਏ ਪਰ ਕੁਝ ਸ਼ਰਾਬ ਤਸਕਰ ਨਾਲੇ ਸ਼ਰਾਬ ਕੱਢ ਰਹੇ ਸਨ ਨਾਲੇ ਨਹਿਰ ‘ਚ ਬੇਖ਼ੌਫ਼ ਹੋ ਕੇ ਨਹਾ ਰਹੇ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਭੱਠੀਆਂ ਲਈ ਜਿਹੜਾ ਹਜ਼ਾਰਾਂ ਲੀਟਰ ਪਾਣੀ ਇਸਤੇਮਾਲ ਕੀਤਾ ਜਾਂਦਾ ਹੈ, ਉਸ ਸ਼ਰ੍ਹੇਆਮ ਨਹਿਰ ‘ਚੋਂ ਪਾਇਪਾਂ ਲਾ ਕੇ ਚੋਰੀ ਕੀਤਾ ਜਾ ਰਿਹਾ ਸੀ। ਗੌਰਤਲਬ ਹੈ ਕਿ ਕੱਲ੍ਹ ਜ਼ਿਲ੍ਹਾ ਪੁਲੀਸ ਅਤੇ ਐਕਸਾਇਜ਼ ਵਿਭਾਗ ਤੇ ਠੇਕੇਦਾਰਾਂ ਨੇ ਸਾਂਝੀ ਮੁਹਿੰਮ ਚਲਾ ਕੇ ਸ਼ਰਾਬ ਤਸਕਰੀ ਲਈ ਬਦਨਾਮ ਕੱਟਿਆਂਵਾਲੀ ਪਿੰਡ ਦੇ ਨਾਲ ਲੰਘਦੀ ਨਹਿਰ ਦੇ ਕਿਨਾਰਿਆਂ ਦੁਆਲੇ ਖੜ੍ਹੇ ਸਰਕੰਡਿਆਂ ਵਿੱਚ ਸੈਂਕੜੇ ਨਜਾਇਜ਼ ਦਾਰੂ ਦੀਆਂ ਭੱਠੀਆਂ ਨੇਸਤਨਾਬੂਦ ਕਰਦਿਆਂ ਹਜ਼ਾਰਾਂ ਲੀਟਰ ਸ਼ਰਾਬ ਤੇ ਕੱਚੀ ਲਾਹਣ ਡੋਲੀ ਸੀ। ਪਰ ਕੱਲ੍ਹ ਵਾਲੀ ਕਾਰਵਾਈ ਦਾ ਅੱਜ ਨਾ ਕਿਤੇ ਅਸਰ ਸੀ ਤੇ ਨਾ ਡਰ। ਜਦੋਂ ਸਹਾਇਕ ਕਮਿਸ਼ਨਰ ਕਰ ਅਤੇ ਆਬਕਾਰੀ ਵਿਭਾਗ ਸ੍ਰੀ ਇੰਦਰਮੋਹਨ ਸਿੰਘ ਤੋਂ ਕੱਲ੍ਹ ਤਲਾਸ਼ੀ ਮੁਹਿੰਮ ਵਿੱਚ ਭਾਰੀ ਬਰਾਮਦਗੀ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਬਤ ਤਾਂ ਈ.ਟੀ.ਓ. ਹੀ ਦੱਸ ਸਕਦੇ ਹਨ। ਪਰ ਜਦੋਂ ਉਨ੍ਹਾਂ ਨੂੰ ਅੱਜ ਦੁਬਾਰਾ ਲੱਗੀਆਂ ਭੱਠੀਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਫੇਰ ਛਾਪਾਮਾਰੀ ਕਰਨਗੇ। ਇਸ ਮਾਮਲੇ ‘ਚ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਸਿਆਸੀ ਦਬਾਅ ਤੋਂ ਇਨਕਾਰ ਕੀਤਾ। ਜਦੋਂ ਈ.ਟੀ.ਓ. ਸ੍ਰੀ ਇੰਦਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਜਦਕਿ ਅੱਜ ਲੱਗੀਆਂ ਭੱਠੀਆਂ ਬਾਰੇ ਕਬਰਵਾਲਾ ਥਾਣਾ ਮੁਖੀ ਗੁਰਸੇਵਕ ਸਿੰਘ ਦਾ ਕਹਿਣਾ ਸੀ ਕਿ ਇਤਲਾਹ ਹੋਣ ‘ਤੇ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।
ਪਿੰਡ ਚੰਨਣਖੇੜਾ ਵਿਚ ਲਾਹਣ ਦੀਆਂ ਭੱਠੀਆਂ ਬਰਾਮਦ
ਫਾਜ਼ਿਲਕਾ :ਅਬੋਹਰ ਵਿਚ ਐਕਸਾਈਜ਼ ਵਿਭਾਗ ਨੇ ਬੀਤੀ ਦਿਨੀਂ ਪਿੰਡ ਚੰਨਣਖੇੜਾ ਵਿਚ ਰੇਡ ਕਰਦੇ ਹੋਏ 2 ਚਾਲੂ ਭੱਠੀਆਂ ਸਮੇਤ ਭਾਰੀ ਮਾਤਰਾ ਵਿਚ ਲਾਹਣ ਬਰਾਮਦ ਕੀਤੀ। ਹਾਲਾਂਕਿ ਭਿੱਠਆ ਦਾ ਸੰਚਾਲਨ ਕਰਨ ਵਾਲੇ ਲੋਕ ਮੌਕੇ ਤੋਂ ਫਰਾਰ ਹੋ ਗਏ ਸੀ। ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਸ. ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਚੰਨਣਖੇੜਾ ਵਿਚ ਨਜਾਇਜ਼ ਰੂਪ ਨਾਲ ਲਾਹਨ ਬਣਾਉਣ ਵਾਲੀਆਂ ਭੱਠੀਆਂ ਚਲਾਈਆਂ ਜਾ ਰਹੀਆਂ ਹਨ। ਰੇਡ ਕੀਤੀ ਤਾਂ ਉਥੋਂ ਟੀਮ ਨੂੰ 2 ਚਾਲੂ ਭੱਠੀਆਂ ਬਰਾਮਦ ਹੋਈਆ ਅਤੇ ਉਥੋਂ 6 ਹਜ਼ਾਰ ਲੀਟਰ ਲਾਹਨ ਬਰਾਮਦ ਹੋਈ। ਲਾਹਨ ਨੂੰ ਟੀਮ ਵੱ ਲੋਂ ਖੇਤਾਂ ਵਿਚ ਵਹਾਅ ਦਿੱਤਾ ਗਿਆ ਅਤੇ ਚਾਲੂ ਭੱਠੀਆਂ ਨੂੰ ਤੁੜਵਾ ਦਿੱਤਾ ਗਿਆ। ਟੀਮ ਨੂੰ ਵੇਖਦੇ ਹੋਏ ਭੱਠੀ ਕਰਨ ਵਾਲੇ ਮੌਕੇ ਵਾਲੇ ਫਰਾਰ ਹੋ ਗਏ।
from Punjab News – Latest news in Punjabi http://ift.tt/28T23Dg
0 comments