ਮਿਸਰ ‘ਚ ਪਰਵਾਸੀਆਂ ਨਾਲ ਭਰੀ ਬੇੜੀ ਡੁੱਬੀ, 29 ਦੀ ਮੌਤ

 

ਕਾਹਿਰਾ : ਮਿਸਰ ‘ਚ ਪਰਵਾਸੀਆਂ ਨਾਲ ਭਰੀ ਬੇੜੀ ਡੁੱਬਣ ਨਾਲ 29 ਲੋਕਾਂ ਦੀ ਮੌਤ ਹੋ ਗਈ। ਕਾਹਿਰਾ ਦੇ ਉੱਤਰ ‘ਚ ਕਰੀਬ 140 ਕਿਲੋਮੀਟਰ ਦੀ ਦੂਰੀ ‘ਤੇ ਇਹ ਹਾਦਸਾ ਹੋਇਆ। ਬੇੜੀ ‘ਤੇ ਮਿਸਰ, ਸੀਰੀਆ ਅਤੇ ਅਫਰੀਕਾ ਦੇ 300 ਤੋਂ ਵੱਧ ਲੋਕ ਸਵਾਰ ਸਨ। ਮਿਸਰ ਦੇ ਸਿਹਤ ਮੰਤਰਾਲੇ ਨੇ ਬਿਆਨ ਜਾਰੀ ਕੀਤਾ ਕਿ ਕਫਰ ਅਲ-ਸ਼ੇਖ ਪ੍ਰਸ਼ਾਸਨਿਕ ਖੇਤਰ ‘ਚ ਹੋਈ ਇਸ ਘਟਨਾ ‘ਚ ਪੰਜ ਲੋਕ ਜ਼ਖ਼ਮੀ ਵੀ ਹੋਏ। ਦਸ ਅੌਰਤਾਂ, 18 ਮਰਦਾਂ ਅਤੇ ਇਕ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ।



from Punjab News – Latest news in Punjabi http://ift.tt/2cEl3Dm
thumbnail
About The Author

Web Blog Maintain By RkWebs. for more contact us on rk.rkwebs@gmail.com

0 comments