ਪਠਾਨਕੋਟ ਵਿਚ ਤਲਾਸ਼ੀ ਮੁਹਿੰਮ ਜਾਰੀ

full11823ਪਠਾਨਕੋਟ, 28 ਸਤੰਬਰ : ਪੰਜਾਬ ਵਿਚ ਕੌਮਾਂਤਰੀ ਸਰਹੱਦ ਨਾਲ ਲਗਦੇ ਪਠਾਨਕੋਟ ਜ਼ਿਲ੍ਹੇ ਵਿਚ ਫ਼ੌਜ ਦੀ ਵਰਦੀ ਪਹਿਨੀਂ ਹਥਿਆਰਬੰਦ ਲੋਕਾਂ ਦੀਆਂ ਸ਼ੱਕੀ ਸਰਗਰਮੀਆਂ ਦੀ ਸੂਚਨਾ ਮਿਲਣ ਤੋਂ ਬਾਅਦ ਅੱਜ ਲਗਾਤਾਰ ਦੂਜੇ ਦਿਨ ਜ਼ਿਲ੍ਹੇ ਵਿਚ ਭਾਰੀ ਚੌਕਸੀ ਰਹੀ ਅਤੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਪਠਾਨਕੋਟ ਸਥਿਤ ਹਵਾਈ ਫ਼ੌਜ ਦੇ ਟਿਕਾਣੇ ‘ਤੇ ਇਸੇ ਸਾਲ ਜਨਵਰੀ ਵਿਚ ਅਤਿਵਾਦੀ ਹਮਲਾ ਹੋਇਆ ਸੀ। ਪੰਜਾਬ ਪੁਲੀਸ ਨੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਪੁਲੀਸ ਨਾਲ ਮਿਲ ਕੇ ਸੂਬੇ ਦੇ ਪਹਾੜੀ ਇਲਾਕੇ ਭਦਰੋਆ ਵਿਚ ਸਾਂਝੀ ਖੋਜ ਮੁਹਿੰਮ ਚਲਾਈ ਸੀ। ਮੁਹਿੰਮ ਦੌਰਾਨ ਦੋਹਾਂ ਸੂਬਿਆਂ ਦੀ ਪੁਲੀਸ ਨੇ ਜੰਗਲ ਵਿਚ ਕਰੀਬ 5-6 ਕਿਲੋਮੀਟਰ ਦੇ ਖੇਤਰ ਦੀ ਛਾਣ-ਬੀਣ ਕੀਤੀ ਹੈ।

ਪੰਜਾਬ ਪੁਲੀਸ ਦੇ 200 ਅਤੇ ਹਿਮਾਚਲ ਪ੍ਰਦੇਸ਼ ਪੁਲੀਸ ਦੇ 50 ਮੁਲਾਜ਼ਮਾਂ ਨੇ ਅੱਜ ਇਸ ਸਾਂਝੀ ਖੋਜ ਮੁਹਿੰਮ ਵਿਚ ਹਿੱਸਾ ਲਿਆ ਪਰ ਅਜੇ ਤਕ ਕੁੱਝ ਵੀ ਸ਼ੱਕੀ ਨਹੀਂ ਮਿਲਿਆ।



from Punjab News – Latest news in Punjabi http://ift.tt/2duMAfs
thumbnail
About The Author

Web Blog Maintain By RkWebs. for more contact us on rk.rkwebs@gmail.com

0 comments