ਪਾਕਿ ਦੀ ਪ੍ਰਧਾਨਗੀ ਵਾਲਾ ਸਾਰਕ ਸੰਮੇਲਨ ਰੱਦ

1510372__13ਕਾਠਮੰਡੂ :  ਇਸਲਾਮਾਬਾਦ (ਪਾਕਿਸਤਾਨ) ਵਿਚ ਨੌਂ ਅਤੇ ਦਸ ਨਵੰਬਰ ਨੂੰ ਹੋਣ ਵਾਲਾ 19ਵਾਂ ਸਾਰਕ (ਖੇਤਰੀ ਸਹਿਯੋਗ ਲਈ ਦਖਣੀ ਏਸ਼ੀਆਈ ਸਮੂਹ) ਸੰਮੇਲਨ ਰੱਦ ਹੋ ਗਿਆ ਹੈ। ਕਲ ਭਾਰਤ ਨੇ ਇਸ ਸੰਮੇਲਨ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਸੀ ਤੇ ਨਾਲ ਹੀ ਅਫ਼ਗ਼ਾਨਿਸਤਾਨ, ਬੰਗਲਾਦੇਸ਼ ਅਤੇ ਭੂਟਾਨ ਨੇ ਵੀ ਸੰਮੇਲਨ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿਤਾ ਸੀ। ਜੇ ਅੱਠ ਮੈਂਬਰ ਦੇਸ਼ਾਂ ਵਿਚੋਂ ਇਕ ਮੈਂਬਰ ਵੀ ਸੰਮੇਲਨ ਵਿਚ ਨਹੀਂ ਜਾਂਦਾ ਤਾਂ ਇਹ ਰੱਦ ਹੋ ਜਾਂਦਾ ਹੈ। ਨੇਪਾਲ ਦੀ ਪ੍ਰਧਾਨਗੀ ਵਾਲੇ ਸਾਰਕ ਸੰਮੇਲਨ ਦੀ ਮੇਜ਼ਬਾਨੀ ਪਾਕਿਸਤਾਨ ਕਰ ਰਿਹਾ ਹੈ।

ਭਾਰਤ ਸਰਕਾਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਮੇਲਨ ਵਿਚ ਸ਼ਿਕਰਤ ਨਹੀਂ ਕਰਨਗੇ।   ਨੇਪਾਲੀ ਮੀਡੀਆ ਦਾ ਕਹਿਣਾ ਹੈ ਕਿ ‘ਮੌਜੂਦਾ ਹਾਲਾਤ’ ਵਿਚ ਭਾਰਤ ਵਲੋਂ ਸਾਰਕ ਸੰਮੇਲਨ ਵਿਚ ਭਾਗ ਨਾ ਲੈਣ ਦੇ ਫ਼ੈਸਲੇ ਕਾਰਨ ਇਸ ਨੂੰ ਮੁਲਤਵੀ ਕਰ ਦਿਤਾ ਗਿਆ।

ਕਾਠਮੰਡੂ ਪੋਸਟ ਦੀ ਖ਼ਬਰ ਅਨੁਸਾਰ, ”ਭਾਰਤ ਵਲੋਂ ‘ਮੌਜੂਦਾ ਹਾਲਾਤ’ ਵਿਚ 19ਵੇਂ ਸਾਰਕ ਸੰਮੇਲਨ ਵਿਚ ਭਾਗ ਲੈਣ ‘ਚ ਅਸਮਰੱਥਾ ਪ੍ਰਗਟਾਏ ਜਾਣ ਤੋਂ ਬਾਅਦ, ਇਸ ਨੂੰ ਮੁਲਤਵੀ ਕਰ ਦਿਤਾ ਗਿਆ ਹੈ।” ਸਾਰਕ ਦੇ ਸਬੰਧ ਵਿਚ ਨੇਪਾਲੀ ਮੀਡੀਆ ਵਿਚ ਆ ਰਹੀਆਂ ਖ਼ਬਰਾਂ ਅਹਿਮ ਹਨ ਕਿਉਂਕਿ ਇਸ ਅੱਠ ਮੈਂਬਰੀ ਸਮੂਹ ਦਾ ਚੇਅਰਮੈਨ ਨੇਪਾਲ ਹੈ। ਭਾਰਤ ਨੇ ਅਪਣੇ ਫ਼ੈਸਲੇ ਸਬੰਧੀ ਨੇਪਾਲ ਨੂੰ ਜਾਣੂ ਕਰਵਾ ਦਿਤਾ ਹੈ। ਜੰਮੂ-ਕਸ਼ਮੀਰ ਦੇ ਉੜੀ ਵਿਚ ਫ਼ੌਜ ਦੇ ਅੱਡੇ ‘ਤੇ 18 ਸਤੰਬਰ ਨੂੰ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੂਟਨੀਤਕ ਤਣਾਅ ਵਧ ਗਿਆ ਹੈ। ਇਸ ਹਮਲੇ ਵਿਚ ਭਾਰਤ ਦੇ 18 ਜਵਾਨ ਸ਼ਹੀਦ ਹੋ ਗਏ ਸਨ।

ਪਾਕਿਸਤਾਨ ਨੇ ਹਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਦੋਹਾਂ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਸਭਾ ਸਮੇਤ ਸਾਰੇ ਮੰਚਾਂ ‘ਤੇ ਇਕ-ਦੂਜੇ ‘ਤੇ ਨਿਸ਼ਾਨਾ ਲਾਇਆ ਹੈ।
ਭਾਰਤ ਤੋਂ ਇਲਾਵਾ ਸਾਰਕ ਦੇ ਤਿੰਨ ਹੋਰ ਦੇਸ਼ਾਂ ਬੰਗਲਾਦੇਸ਼, ਭੂਟਾਨ ਅਤੇ ਅਫ਼ਗ਼ਾਨਿਸਤਾਨ ਨੇ ਵੀ ਸੰਮੇਲਨ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਅਸਿੱਧੇ ਤੌਰ ‘ਤੇ ਪਾਕਿਸਤਾਨ ਨੂੰ ‘ਅਜਿਹਾ ਮਾਹੌਲ ਬਣਾਉਣ ਲਈ ਜ਼ਿੰਮੇਵਾਰ ਠਹਿਰਾਇਆ ਹੈ ਜਿਸ ਵਿਚ ਸਫ਼ਲ ਸੰਮੇਲਨ ਨਹੀਂ ਹੋ ਸਕਦਾ।” 1985 ਵਿਚ ਸ਼ੁਰੂ ਹੋਏ ਸਾਰਕ ਸੰਮੇਲਨ ਵਿਚ ਅਫ਼ਗ਼ਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ੍ਰੀਲੰਕਾ ਹਿੱਸਾ ਲੈਂਦੇ ਹਨ।

ਦੂਜੇ ਪਾਸੇ, ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਪਾਕਿਸਤਾਨ ਨੇ ਕਿਹਾ ਹੈ ਕਿ ਸਾਰਕ ਦੇਸ਼ਾਂ ਦੇ ਬਾਈਕਾਟ ਦੇ ਬਾਵਜੂਦ ਸੰਮੇਲਨ ਮਿਥੇ ਸਮੇਂ ਵਿਚ ਕਰੇਗਾ।
ਬੰਗਲਾਦੇਸ਼ ਦੇ ਇਕ ਅਧਿਕਾਰੀ ਨੇ ਮੀਡੀਆ ਨੂੰ ਕਿਹਾ, ”ਇਕ ਦੇਸ਼ ਦੇ ਲਗਾਤਾਰ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣ ਕਾਰਨ ਸਾਰਕ ਸੰਮੇਲਨ ਵਿਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਗਿਆ ਹੈ।” ਜ਼ਿਕਰਯੋਗ ਹੈ ਕਿ ਉੜੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਆਲਮੀ ਮੰਚਾਂ ‘ਤੇ ਅਲੱਗ-ਥਲੱਗ ਕਰਨ ਦਾ ਸੱਦਾ ਦਿਤਾ ਸੀ। ਪਾਕਿਸਤਾਨ ਨਾਲ ਤਣਾਅ ਕਾਰਨ ਭਾਰਤ ਸਿੰਧੂ ਜਲ ਸੰਧੀ, ਤਰਜੀਹੀ ਦਰਜਾ ਦੇਣ ਆਦਿ ਸਬੰਧੀ ਵੀ ਵਿਚਾਰ-ਚਰਚਾ ਕਰ ਰਿਹਾ ਹੈ।



from Punjab News – Latest news in Punjabi http://ift.tt/2d88EwX
thumbnail
About The Author

Web Blog Maintain By RkWebs. for more contact us on rk.rkwebs@gmail.com

0 comments