ਦੋਸ਼ੀ ਨਾ ਫੜੇ ਤਾਂ ਸੰਸਦ ‘ਚ ਪਏਗੀ ਗੂੰਜ : ਭਗਵੰਤ ਮਾਨ

full11687ਫ਼ਰੀਦਕੋਟ, 25 ਸਤੰਬਰ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪ੍ਰੋ. ਸਾਧੂ ਸਿੰਘ ਨੇ ਖ਼ੁਦਕੁਸ਼ੀ ਕਰ ਗਏ ਪਰਵਾਰ ਦੇ ਘਰ ਦੁੱਖ ਸਾਂਝਾ ਕਰਨ ਤੋਂ ਬਾਅਦ ਹਾਕਮ ਧਿਰ ਨੂੰ ਸਪੱਸ਼ਟ ਕੀਤਾ ਕਿ ਜੇ ਖ਼ੁਦਕੁਸ਼ੀ ਕਾਂਡ ਦੇ ਜ਼ਿੰਮੇਵਾਰ ਅਕਾਲੀ ਆਗੂਆਂ ਵਿਰੁਧ ਪਰਚਾ ਦਰਜ ਨਾ ਕੀਤਾ ਤਾਂ ਉਹ ਸੰਸਦ ਵਿਚ ਇਹ ਮਾਮਲਾ ਉਠਾਉਣਗੇ।

ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਅਤੇ ਉਸ ਦਾ ਪਰਵਾਰ ਸਾਧਾਰਣ ਮਜ਼ਦੂਰ ਸਨ ਪਰ ਹਾਕਮ ਧਿਰ ਦੇ ਆਗੂਆਂ ਨੇ ਉਸ ਨੂੰ ਮਜ਼ਦੂਰੀ ਵੀ ਨਹੀਂ ਕਰਨ ਦਿਤੀ। ਉਨ੍ਹਾਂ ਕਿਹਾ ਕਿ ਜੇ ਜਗਤਾਰ ਸਿੰਘ ਨੂੰ ਉਸ ਦੀਆਂ ਕੁੜੀਆਂ ਚੁੱਕਣ ਦੀ ਧਮਕੀ ਦੇਣ ਵਾਲਿਆਂ ਵਿਰੁਧ ਕਾਰਵਾਈ ਹੋ ਜਾਂਦੀ ਤਾਂ ਇਹ ਮੰਦਭਾਗੀ ਘਟਨਾ ਨਾ ਵਾਪਰਦੀ। ਭਗਵੰਤ ਮਾਨ ਨੇ ਆਖਿਆ ਕਿ ਪੰਜਾਬ ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਹੈ ਜਦ ਕਿਸਾਨ, ਮਜ਼ਦੂਰ, ਵਪਾਰੀ ਤੇ ਮੁਲਾਜ਼ਮ ਸਾਰੇ ਵਰਗ ਹੀ ਸੱਤਾਧਾਰੀ ਧਿਰ ਦੀਆਂ ਲੋਕਮਾਰੂ ਨੀਤੀਆਂ ਤੋਂ ਦੁਖੀ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਰੇਤ ਮਾਫ਼ੀਆ, ਭੂ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਸ਼ਰਾਬ ਮਾਫ਼ੀਆ ਤੇ ਕੇਬਲ ਮਾਫ਼ੀਆ ਆਦਿ ਤੋਂ ਤੰਗ ਲੋਕ ਚੋਣਾਂ ‘ਚ ਸੱਤਾਧਾਰੀ ਧਿਰ ਨੂੰ ਜ਼ਰੂਰ ਸਬਕ ਸਿਖਾਉਣਗੇ। ਕਾਂਗਰਸ ਦੇ ਸੂਬਾ ਜਨਰਲ ਸਕੱਤਰ ਕੁਸ਼ਲਦੀਪ ਸਿੰਘ ਢਿੱਲੋਂ ਤੇ ਸੁਰਿੰਦਰ ਕੁਮਾਰ ਗੁਪਤਾ ਨੇ ਵੀ ਪੀੜਤ ਪਰਵਾਰ ਦੇ ਘਰ ਜਾ ਕੇ ਸਰਕਾਰ ਨੂੰ ਕੋਸਦਿਆਂ ਐਲਾਨ ਕੀਤਾ ਕਿ ਜੇ ਅਕਾਲੀ ਆਗੂਆਂ ਦੀ ਤੁਰਤ ਗ੍ਰਿਫ਼ਤਾਰੀ ਨਾ ਹੋਈ ਤਾਂ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਸਰਕਾਰ ਵਿਰੁਧ ਸੰਘਰਸ਼ ਵਿਢਿਆ ਜਾਵੇਗਾ।



from Punjab News – Latest news in Punjabi http://ift.tt/2d2qY6P
thumbnail
About The Author

Web Blog Maintain By RkWebs. for more contact us on rk.rkwebs@gmail.com

0 comments