ਬਾਗ਼ੀ ਸੁਰਾਂ ਨੇ ‘ਆਪ’ ਉਮੀਦਵਾਰਾਂ ਦੀ ਤੀਜੀ ਸੂਚੀ ਰੋਕੀ

full11689ਚੰਡੀਗੜ੍ਹ : ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕਰਨ ਬਾਬਤ ਆਮ ਆਦਮੀ ਪਾਰਟੀ ਦੇ ਆਗੂ ਸ਼ਸ਼ੋਪੰਜ ਵਿਚ ਹਨ ਕਿਉਂਕਿ ਕਈ ਵਿਧਾਨ ਸਭਾ ਹਲਕਿਆਂ ਦੇ ਟਿਕਟਾਂ ਦੇ ਚਾਹਵਾਨਾਂ ਅਤੇ ਵਲੰਟਰੀਅਰਾਂ ਨੇ ਹਲਕੇ ਤੋਂ ਬਾਹਰੀ ਆਗੂਆਂ ਨੂੰ ਟਿਕਟਾਂ ਦੇਣ ਦੀ ਹਾਲਤ ਵਿਚ ਬਾਗ਼ੀ ਸੁਰਾਂ ਉਭਾਰਨੀਆਂ ਸ਼ੁਰੂ ਕਰ ਦਿਤੀਆਂ ਹਨ।

ਪਾਰਟੀ ਵਲੋਂ ਹੁਣ ਫੂਕ ਫੂਕ ਕੇ ਕਦਮ ਚੁਕਿਆ ਜਾ ਰਿਹਾ ਹੈ ਕਿਉਂਕਿ ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰ ਅਹੁਦੇ ਤੋਂ ਹਟਾਉਣ ਤੋਂ ਬਾਅਦ ਪਾਰਟੀ ‘ਚ ਪਹਿਲਾਂ ਹੀ ਬਗ਼ਾਵਤ ਤੇ ਗੁਟਬੰਦੀ ਪੈਦਾ ਹੋ ਗਈ ਹੈ ਜਦਕਿ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਅਤੇ ਫ਼ਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖ਼ਾਲਸਾ ਵਲੋਂ ਵੀ ਪਾਰਟੀ ਲੀਡਰਸ਼ਿਪ ‘ਤੇ ਉਂਗਲਾਂ ਉਠਾਈਆਂ ਜਾ ਰਹੀਆਂ ਹਨ।
ਸੂਤਰ ਦਸਦੇ ਹਨ ਕਿ ਪਾਰਟੀ ਵਲੋਂ ਬਾਘਾਪੁਰਾਣਾ ‘ਚ ਕਿਸਾਨ ਚੋਣ ਮੈਨੀਫ਼ੈਸਟੋ ਜਾਰੀ ਕਰਨ ਤੋਂ ਬਾਅਦ ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕੀਤੀ ਜਾਣੀ ਸੀ ਪਰ ਕਈ ਹਲਕਿਆਂ ਦੇ ਚਾਹਵਾਨ ਉਮੀਦਵਾਰਾਂ ਵਲੋਂ ਬਾਹਰੀ ਆਗੂਆਂ ਨੂੰ ਟਿਕਟ ਦੇਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਦਸਿਆ ਜਾਂਦਾ ਹੈ ਕਿ ਪਾਰਟੀ ਵਲੰਟਰੀਅਰਾਂ ਵਲੋਂ ਹਾਈ ਕਮਾਨ ਨੂੰ ਸਪੱਸ਼ਟ ਕਰ ਦਿਤਾ ਗਿਆ ਹੈ ਕਿ “ਆਪ” ਦਾ ਜਨਮ ਭ੍ਰਿਸ਼ਟਾਚਾਰ ਵਿਰੁਧ ਚੱਲੀ ਦੇਸ਼ ਵਿਆਪੀ ਲਹਿਰ ‘ਚੋਂ ਹੋਇਆ ਹੈ ਅਤੇ ਪਾਰਟੀ ਦੇ ਸੰਵਿਧਾਨ ਮੁਤਾਬਕ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਨਹੀਂ ਕੀਤਾ ਜਾਣਾ ਸੀ ਪਰ ‘ਆਪ’ ਦੇ ਵਧਦੇ ਆਧਾਰ ਨੂੰ ਵੇਖ ਕੇ ਦੂਜੀਆਂ ਪਾਰਟੀਆਂ ਵਿਚੋਂ ਭਾਰੀ ਗਿਣਤੀ ਵਿਚ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ ਤੇ ਟਿਕਟਾਂ ਦੀ ਉਮੀਦ ਲਾਈ ਬੈਠੇ ਹਨ। ਖਰੜ ਵਿਧਾਨ ਸਭਾ ਹਲਕਾ ਅਤੇ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਕੁੱਝ ਵਲੰਟੀਅਰਾਂ ਤੇ ਟਿਕਟਾਂ ਦੇ ਚਾਹਵਾਨਾਂ ਨੇ ‘ਰੋਜ਼ਾਨਾ  ਸਪੋਕਸਮੈਨ’ ਨੂੰ ਦਸਿਆ ਕਿ ਜੇ ਪਾਰਟੀ ਲੀਡਰਸ਼ਿਪ ਨੇ ਪੈਰਾਸ਼ੂਟ ਆਗੂਆਂ ਨੂੰ ਟਿਕਟ ਦਿਤੀ ਤਾਂ ਉਹ ਪਾਰਟੀ ਦੇ ਫ਼ੈਸਲੇ ਦਾ ਵਿਰੋਧ ਕਰਨਗੇ।

 



from Punjab News – Latest news in Punjabi http://ift.tt/2d2r3HC
thumbnail
About The Author

Web Blog Maintain By RkWebs. for more contact us on rk.rkwebs@gmail.com

0 comments