ਪਿਤਾ ਵੱਲੋਂ ਅਣਖ਼ ਖਾਤਰ ਧੀ ਤੇ ਉਸ ਦੇ ਪ੍ਰੇਮੀ ਦਾ ਕਤਲ

ਤਰਨ ਤਾਰਨ/ਪੱਟੀ, 25 ਸਤੰਬਰ : ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਲੱਧੂ ਦੇ ਵਾਸੀ ਨੇ ਅਣਖ਼ ਖਾਤਰ ਅੱਜ ਆਪਣੀ ਨਾਬਾਲਗ 16 ਸਾਲਾ ਲੜਕੀ ਤੇ ਉਸ ਦੇ 20 ਸਾਲਾ ਪ੍ਰੇਮੀ ਦੀ ਆਪਣੇ ਘਰ ਵਿੱਚ ਤਲਵਾਰ ਨਾਲ ਹੱਤਿਆ ਕਰ ਦਿੱਤੀ| ਲੜਕੀ ਦੀ ਸ਼ਨਾਖਤ ਸੁਖਵਿੰਦਰ ਕੌਰ ਤੇ ਲੜਕੇ ਦੀ ਪਛਾਣ ਰਣਜੀਤ ਸਿੰਘ ਰਾਣਾ ਵਾਸੀ ਵਲਟੋਹਾ ਵਜੋਂ ਹੋਈ ਹੈ| ਲੜਕੀ ਦੇ ਪਿਤਾ ਡੋਗਰ ਸਿੰਘ ਖ਼ਿਲਾਫ਼ ਦਫ਼ਾ 302 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੇ ਵਾਰਦਾਤ ਕਰਨ ਬਾਅਦ ਆਪਣੇ ਆਪ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ|
ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਲੜਕੀ ਦੇ ਘਰ ਦੇ ਸਾਹਮਣੇ ਇਕ ਸਾਲ ਤੋਂ ਵਾਲ ਕੱਟਣ ਦੀ ਦੁਕਾਨ ਚਲਾ ਰਿਹਾ ਸੀ। ਇਸੇ ਦੌਰਾਨ ਲੜਕੀ ਨਾਲ ਉਸ ਦੇ ਸਬੰਧ ਕਾਇਮ ਹੋ ਗਏ| ਲੜਕੀ ਦੇ ਮਾਪੇ ਅਕਸਰ ਦਿਹਾੜੀ ਕਰਨ ਲਈ ਘਰੋਂ ਬਾਹਰ ਜਾਂਦੇ ਸਨ ਪਰ ਉਨ੍ਹਾਂ ਨੂੰ ਦੋਵਾਂ ਦੇ ਸਬੰਧਾਂ ਬਾਰੇ ਜਾਣਕਾਰੀ ਮਿਲ ਗਈ। ਲੜਕੀ ਦੇ ਪਿਤਾ ਨੇ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਲੜਕਾ ਤੇ ਲੜਕੀ ’ਤੇ ਕੋਈ ਅਸਰ ਨਾ ਹੋਇਆ। ਆਖ਼ਰ ਡੋਗਰ ਸਿੰਘ ਨੇ ਅੱਜ  ਝਾਂਸਾ ਦੇ ਕੇ ਰਣਜੀਤ ਸਿੰਘ ਨੂੰ ਆਪਣੇ ਘਰ ਬੁਲਾ ਲਿਆ| ਉਸ ਨੇ ਲੜਕੇ ਨੂੰ ਇਕ ਕਮਰੇ ਵਿੱਚ ਬੰਦ ਕਰਕੇ ਤਲਵਾਰ ਨਾਲ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ। ਇਸ ਮਗਰੋਂ ਉਸ ਨੇ ਆਪਣੀ ਲੜਕੀ ਨੂੰ ਵੀ ਉਸੇ ਹਥਿਆਰ ਨਾਲ ਕਤਲ ਕਰ ਦਿੱਤਾ| ਥਾਣਾ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਨੇ ਵਾਰਦਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।



from Punjab News – Latest news in Punjabi http://ift.tt/2dcDZMX
thumbnail
About The Author

Web Blog Maintain By RkWebs. for more contact us on rk.rkwebs@gmail.com

0 comments