ਖਾਦ ਘੁਟਾਲੇ ਦੀ ਸੀਬੀਆਈ ਜਾਂਚ ਹੋਵੇ : ਜਾਖੜ

full11404ਅਬੋਹਰ, 18 ਸਤੰਬਰ : ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ 21562 ਕਰੋੜ ਰੁਪਏ ਦੇ ਕਥਿਤ ਖਾਦ ਘੁਟਾਲੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਕੀਤੀ ਹੈ।
ਉਨ੍ਹਾਂ ਦਸਿਆ ਕਿ ਸਾਲ 2015 ਦੀ ਭਾਰਤ ਦੀ ਨਿਯੰਤਰਕ ਅਤੇ ਮਹਾਂਲੇਖਕ ਵਲੋਂ ਜਾਰੀ ਰੀਪੋਰਟ ‘ਚ ਪ੍ਰਗਟਾਵਾ ਹੋਇਆ ਹੈ ਕਿ ਸਾਲ 2013 ਤੋਂ 2015 ਤਕ ਪੰਜਾਬ ਵਿਚ ਕਣਕ ਅਤੇ ਝੋਨਾ ਖ਼ਰੀਦ ਦੀ ਸਰਕਾਰੀ ਏਜੰਸੀਆਂ ਪਨਸੱਪ, ਪਨਗਰੇਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਅਤੇ ਪੰਜਾਬ ਐਗਰੋ ਫ਼ੂਡ ਕਾਰਪੋਰੇਸ਼ਨ ਨੇ ਕੇਂਦਰ ਸਰਕਾਰ ਤੋਂ ਜੋ ਕੈਸ਼ ਕ੍ਰੈਡਿਟ ਲਿਮਿਟ ਲਈ, ਉਸ ਵਿਚ ਭਾਰੀ ਗੜਬੜੀਆਂ ਪਾਈਆਂ ਗਈਆਂ ਜਦ ਕੈਗ ਨੇ 3 ਸਾਲਾਂ ਦਾ ਹਿਸਾਬ ਕੀਤਾ ਤਾਂ ਗੋਦਾਮਾਂ ਵਿਚੋਂ 21562 ਕਰੋੜ ਦੀ ਕਣਕ ਤੇ ਝੋਨਾ ਗ਼ਾਇਬ ਸੀ।
ਜਾਖੜ ਨੇ ਕਿਹਾ ਕਿ ਉਕਤ ਪੈਸਾ ਕੇਂਦਰ ਸਰਕਾਰ ਨੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਕਿਸਾਨਾਂ ਦੀ ਕਣਕ ਅਤੇ ਝੋਨੇ ਦੀ ਖ਼ਰੀਦ ਬਦਲੇ ਦਿਤਾ ਸੀ। ਹੁਣ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਦੀ ਜਾਂਚ ਸੀਬੀਆਈ ਤੋਂ ਸ਼ੁਰੂ ਹੋਣ ਦੇ ਨਾਲ ਗੋਦਾਮਾਂ ਦੀ ਵੀ ਫ਼ਿਜ਼ੀਕਲ ਵੈਰੀਫ਼ੀਕੇਸ਼ਨ ਕੀਤੀ ਜਾਵੇ।
ਉਕਤ ਘੁਟਾਲੇ ਦਾ ਪੈਸਾ ਪੰਜਾਬ ਦੇ ਲੋਕਾਂ ਤੋਂ ਨਹੀਂ ਸਗੋਂ ਘੁਟਾਲਾ ਕਰਨ ਵਾਲੇ ਨੇਤਾਵਾਂ ਤੋਂ ਵਸੂਲਿਆ ਜਾਵੇ। ਜਾਖੜ ਨੇ ਦਸਿਆ ਕਿ ਜਦ ਕੈਗ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਪੰਜਾਬ ਵਿਚ ਵੱਡੇ ਪੱਧਰ ‘ਤੇ ਘੁਟਾਲਾ ਹੋਇਆ ਹੈ ਤਾਂ ਉਨ੍ਹਾਂ ਨੇ ਪੰਜਾਬ ਸਰਕਾਰ ਨੇ ਉਨ੍ਹਾਂ ਗੱਡੀਆਂ ਦੇ ਨੰਬਰ ਮੰਗੇ ਜਿਨ੍ਹਾਂ ਰਾਹੀਂ ਪੰਜਾਬ ਸਰਕਾਰ ਨੇ ਮੰਡੀਆਂ ਵਿਚੋਂ ਕਣਕ ਅਤੇ ਝੋਨੇ ਦੀ ਲੋਡਿੰਗ ਅਤੇ ਅਣਲੋਡਿੰਗ ਕੀਤੇ। ਜਾਖੜ ਨੇ ਕਿਹਾ ਕਿ ਸਿਰਫ਼ 87 ਨੰਬਰ ਹੀ ਵੈਰੀਫ਼ਾਈ ਹੋ ਸਕੇ ਜਦਕਿ ਉਨ੍ਹਾਂ ਵਿਚੋਂ 3 ਮੋਟਰਸਾਈਕਲ, 2 ਸਕੂਟਰ, 4 ਕਾਰਾਂ, 1 ਟਰੈਕਟਰ, 1 ਥਰੀ ਵਹੀਲਰ ਅਤੇ 1 ਜੀਪ ਦਾ ਨੰਬਰ ਸੀ। ਉਨ੍ਹਾਂ ਦਸਿਆ ਕਿ ਉਹ ਜੋ ਮੋਟਰਸਾਇਕਲ ਨੰਬਰ ਪੀਬੀ 11 ਏਐਨ 1055 ਪਹਿਲਾਂ ਵਿਧਾਨ ਸਭਾ ਅਤੇ ਫਿਰ ਛਪਾਰ ਦੇ ਮੇਲੇ ਵਿਚ ਲੈ ਕੇ ਗਏ ਸਨ, ਉਕਤ ਨੰਬਰ ਪੰਜਾਬ ਸਰਕਾਰ ਦੀ ਲਿਸਟ ਵਿਚ ਸੀ ਜਿਸ ਰਾਹੀਂ ਸਰਕਾਰ ਨੇ ਕਣਕ ਅਤੇ ਝੋਨੇ ਦੀ ਲਿਫ਼ਟਿੰਗ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਕਤ ਮੋਟਰਸਾਇਕਲ ਨੂੰ ਉਹ ਪੰਜਾਬ ਦੇ ਕੋਨੇ ਕੋਨੇ ਵਿਚ ਲਿਜਾ ਕੇ ਪੰਜਾਬ ਦੇ ਲੋਕਾਂ ਨੂੰ ਇਸ ਘੁਟਾਲੇ ਤੋਂ ਜਾਣੂ ਕਰਵਾਉਣਗੇ।



from Punjab News – Latest news in Punjabi http://ift.tt/2dbSfWT
thumbnail
About The Author

Web Blog Maintain By RkWebs. for more contact us on rk.rkwebs@gmail.com

0 comments