ਜਲੰਧਰ, 18 ਸਤੰਬਰ : ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਉਰੀ ਵਿਖੇ ਫ਼ੌਜ ਦੇ ਹੈਡਕੁਆਰਟਰ ‘ਤੇ ਹਮਲਾ ਬੇਹੱਦ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋ ਬਾਅਦ ਤੋਂ ਹੀ ਪਾਕਿਸਤਾਨ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਨਹੀਂ ਮੰਨ ਰਿਹਾ ਤੇ ਅਜਿਹੀਆਂ ਹਰਕਤਾਂ ਕਰ ਰਿਹਾ ਹੈਉਂ ਜੇਤਲੀ ਨੇ ਕਿਹਾ ਕਿ ਪੰਜਾਬ ‘ਚ ਚੋਣਾਂ ਦਾ ਦੌਰ ਹੈ ਜਿਸ ਕਾਰਨ ਉਹ ਇਥੇ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਗਠਜੋੜ ਸਰਕਾਰ ਦੋ ਵਾਰ ਲਗਾਤਾਰ ਜਿੱਤੀ ਹੈ ਜਦਕਿ ਪੰਜਾਬ ‘ਚ ਰਵਾਇਤ ਰਹੀ ਸੀ ਕਿ ਹਰ ਵਾਰ ਸਰਕਾਰ ਬਦਲਦੀ ਸੀ। ਉਨ੍ਹਾਂ ਕਿਹਾ ਕਿ ਹੁਣ ਵੀ ਤੀਜੀ ਵਾਰ ਗਠਜੋੜ ਦੀ ਸਰਕਾਰ ਆਵੇਗੀ ਤੇ ਪੰਜਾਬ ਦੀ ਰਾਜਨੀਤੀ ਦੇ ਜੋ ਸਮੀਕਰਣ ਬਣ ਰਹੇ ਹਨ, ਉਸ ਨਾਲ ਵਿਰੋਧੀ ਧਿਰਾਂ ਖਿੰਡ ਗਈਆਂ ਹਨ। ਜੇਤਲੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਬਾਰੇ ਉਹ ਕੁੱਝ ਨਹੀਂ ਕਹਿਣਾ ਚਾਹੂੰਦੇ ਤੇ ਸਿੱਧੂ ਅਪਣੀ ਮਰਜ਼ੀ ਦੇ ਮਾਲਕ ਹਨ। ਜੋ ਵੀ ਉਨ੍ਹਾਂ ਰਸਤਾ ਚੁਣਿਆ ਹੈ, ਉਸ ਲਈ ਉਨ੍ਹਾਂ ਨੂੰ ਵਧਾਈ। ਆਮ ਆਦਮੀ ਪਾਰਟੀ ਬਾਰੇ ਜੇਤਲੀ ਨੇ ਕਿਹਾ ਕਿ ‘ਆਪ’ ਦੀ ਸਰਕਾਰ ਦਾ ਇਕ ਨਮੂਨਾ ਦਿੱਲੀ ‘ਚ ਹੈ। ਇਸ ਪਾਰਟੀ ਦੇ ਮੰਤਰੀਆਂ ਦੇ ਹੀ ਕਈ ਸਕੈਂਡਲ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਸੱਭ ਤੋਂ ਖ਼ਰਾਬ ਸਰਕਾਰ ਹੈ।
from Punjab News – Latest news in Punjabi http://ift.tt/2cURUG1

0 comments