ਬਾਨ ਤੇ ਓਬਾਮਾ ਵੱਲੋਂ ਇਕ ਦੂਜੇ ਨੂੰ ਜਾਂਦੀ ਵਾਰ ਦਾ ਸਨਮਾਨ

ਸੰਯੁਕਤ ਰਾਸ਼ਟਰ, 21 ਸਤੰਬਰ : ਸੰਯੁਕਤ ਰਾਸ਼ਟਰ ਵਿੱਚ ਪੁਰਾਣੀਆਂ ਯਾਦਾਂ, ਸਤਿਕਾਰ ਤੇ ਹਲਕਾ ਫੁਲਕਾ ਮਾਹੌਲ ਬਣ ਗਿਆ ਜਦੋਂ ਸਕੱਤਰ ਜਨਰਲ ਅਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਵਿਸ਼ਵ ਭਰ ਦੇ ਆਗੂਆਂ ਸਾਹਮਣੇ ਇਕ ਦੂਜੇ ਨੂੰ ਜਾਂਦੀ ਵਾਰ ਸ਼ੁਭਕਾਮਨਾਵਾਂ ਦਿੱਤੀਆਂ। ਹਰ ਸਾਲ ਯੂਐਨ ਮੁਖੀ ਵੱਲੋਂ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਅਤੇ ਹੋਰ ਪ੍ਰਭਾਵਸ਼ਾਲੀ ਆਗੂਆਂ ਵਾਸਤੇ ਯੂਐਨ ਆਮ ਸਭਾ ਦੀ ਮੰਤਰੀਆਂ ਦੀ ਸਾਲਾਨਾ ਬੈਠਕ ਵਿੱਚ ਦੁਪਹਿਰ ਦਾ ਭੋਜ ਦਿੱਤਾ ਜਾਂਦਾ ਹੈ। ਹਰ ਸਾਲ ਅਮਰੀਕੀ ਰਾਸ਼ਟਰਪਤੀ ਵੱਲੋਂ ਮੇਜ਼ਬਾਨ ਮੁਲਕ ਦੇ ਨੁਮਾਇੰਦੇ ਵਜੋਂ ਆਗੂਆ ਨੂੰ ਸੰਬੋਧਨ ਕੀਤਾ ਜਾਂਦਾ ਹੈ।

ਯੂਐਨ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ਕਿਹਾ ਕਿ ਕੱਲ੍ਹ ਦਾ ਲੰਚ ਵੱਖਰਾ ਸੀ। ਉਨ੍ਹਾਂ ਕਿਹਾ, ‘ਇਸ ਤੋਂ ਪਹਿਲਾਂ ਕਦੇ ਵੀ ਅਮਰੀਕਾ ਦੇ ਰਾਸ਼ਟਰਪਤੀ ਅਤੇ ਯੂਐਨ ਦੇ ਸਕੱਤਰ ਜਨਰਲ ਦੇ ਅਹੁਦੇ ਦੀ ਮਿਆਦ 20 ਦਿਨਾਂ ਦੇ ਅੰਦਰ ਪੂਰੀ ਨਹੀਂ ਹੋਈ।’ ਸ੍ਰੀ ਬਾਨ ਨੇ ਬਰਾਕ ਓਬਾਮਾ ਵੱਲ ਦੇਖਦਿਆਂ ਕਿਹਾ, ‘ਸ੍ਰੀ ਮਾਨ ਰਾਸ਼ਟਰਪਤੀ, ਸਾਨੂੰ ਕੁੱਝ ਕਰਨ ਲਈ ਤਲਾਸ਼ ਕਰਨ ਦੀ ਲੋੜ ਹੈ।’ ਦੱਸਣਯੋਗ ਹੈ ਕਿ ਸਕੱਤਰ ਜਨਰਲ ਦੀ ਦੂਜੀ ਪੰਜ ਸਾਲਾ ਮਿਆਦ 31 ਦਸੰਬਰ ਨੂੰ ਸਮਾਪਤ ਹੋਣ ਜਾ ਰਹੀ ਹੈ ਅਤੇ ਸ੍ਰੀ ਓਬਾਮਾ ਅੱਠ ਸਾਲਾਂ ਬਾਅਦ 20 ਜਨਵਰੀ ਨੂੰ ਵ੍ਹਾਈਟ ਹਾਊਸ ’ਚੋਂ ਵਿਦਾ ਹੋਣਗੇ।

ਸ੍ਰੀ ਬਾਨ ਨੇ ਕਿਹਾ, ‘ਮੈਂ ਤੁਹਾਨੂੰ ਗੋਲਫ ਦੇ ਇਕ ਗੇੜ ਲਈ ਚੁਣੌਤੀ ਦਿੰਦਾ ਹਾਂ। ਪਰ ਕ੍ਰਿਪਾ ਕਰਕੇ ਮੈਨੂੰ ਬਾਸਕਟਬਾਲ ਲਈ ਚੁਣੌਤੀ ਨਾ ਦੇਣਾ।’ ਸ੍ਰੀ ਓਬਾਮਾ, ਗੋਲਫ ਤੇ ਬਾਸਕਟਬਾਲ ਦੇ ਚੰਗੇ ਖਿਡਾਰੀ ਹਨ, ਨੇ ਨਹੀਂ ਦੱਸਿਆ ਕਿ ਉਹ ਸ੍ਰੀ ਬਾਨ ਦੀ ਚੁਣੌਤੀ ਕਬੂਲਣਗੇ ਜਾਂ ਉਨ੍ਹਾਂ ਦੀਆਂ ਭਵਿੱਖੀ ਯੋਜਨਾਵਾਂ ਕੀ ਹਨ। ਨਾ ਹੀ ਸ੍ਰੀ ਬਾਨ, ਜੋ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੀ ਚੋਣ ਲੜਨ ਸਬੰਧੀ ਕਿਆਸ-ਅਰਾਈਆਂ ਨੂੰ ਲਗਾਤਾਰ ਰੱਦ ਕਰਦੇ ਆ ਰਹੇ ਹਨ, ਨੇ ਕੁੱਝ ਦੱਸਿਆ। ਉਹ ਯੂਐਨ ਦੇ ਮੁਖੀ ਬਣਨ ਤੋਂ ਪਹਿਲਾਂ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਸਨ। ਸ੍ਰੀ ਓਬਾਮਾ ਨੇ 200 ਵੀਆਈਪੀਜ਼ ਸਾਹਮਣੇ ਸ੍ਰੀ ਬਾਨ ਦੀ ਸ਼ਲਾਘਾ ਕਰਦਿਆਂ ਕਿਹਾ, ‘ਸਮੋਆ ਟਾਪੂ ਦੇ ਇਕ ਪਿੰਡ ਨੇ ਉਨ੍ਹਾਂ ਨੂੰ ਅਧਿਕਾਰਤ ਤੌਰ ਉਤੇ ਕਰਾਊਨ ਮੁਖੀ ਤੇ ਸ਼ਹਿਜ਼ਾਦਾ ਐਲਾਨਿਆ। ਮੈਨੂੰ ਲੱਗਦਾ ਹੈ ਇਹ ਇਕ ਐਜਾਜ਼ ਹੈ, ਜਿਸ ਨੂੰ ਤੁਸੀਂ ਉਮਰ ਭਰ ਰੱਖ ਸਕਦੇ ਹੋ। ਉਸ ਦੀ ਕੋਈ ਮਿਆਦ ਨਹੀਂ ਹੁੰਦੀ।’ ਰਾਸ਼ਟਰਪਤੀ ਨੇ ਯੂਐਨ ਦੇ ਅਮਨ ਦੂਤਾਂ ਅਤੇ ਅਮਲੇ, ਜੋ ਸੀਰੀਆ ਵਿੱਚ ਸਹਾਇਤਾ ਲਈ ਆਪਣੀ ਜਾਨ ਜ਼ੋਖ਼ਮ ਵਿੱਚ ਪਾਉਂਦੇ ਹਨ, ਨੂੰ ਸਲਾਮ ਕੀਤਾ ਅਤੇ ਸ੍ਰੀ ਬਾਨ ਦੀ ਲੀਡਰਸ਼ਿਪ, ਹੌਸਲੇ, ਆਸ਼ਾਵਾਦੀ ਨਜ਼ਰੀਏ ਦੀ ਪ੍ਰਸ਼ੰਸਾ ਕੀਤੀ।



from Punjab News – Latest news in Punjabi http://ift.tt/2cv89Kh
thumbnail
About The Author

Web Blog Maintain By RkWebs. for more contact us on rk.rkwebs@gmail.com

0 comments