ਜੀਨ ਤਕਨੀਕ ਨਾਲ ਬ੍ਰੈਸਟ ਕੈਂਸਰ ਦਾ ਇਲਾਜ

ਨਿਊਯਾਰਕ : ਕੈਂਸਰ ਦੇ ਰੋਕਥਾਮ ਲਈ ਨਵੀਂ ਜੀਨ ਇਲਾਜ ਤਕਨੀਕ ਵਿਕਸਤ ਕੀਤੀ ਗਈ ਹੈ। ਕੀਮੋਥੇਰੈਪੀ ਦੇ ਨਾਲ ਇਸ ਦੀ ਵਰਤੋਂ ਨਾਲ ਬ੍ਰੈਸਟ ਕੈਂਸਰ ਨੂੰ ਸ਼ੁਰੂਆਤੀ ਹਾਲਤ ‘ਚ ਹੀ ਠੀਕ ਕੀਤਾ ਜਾ ਸਕਦਾ ਹੈ। ਇਹ ਦਾਅਵਾ ਨਵੀਂ ਖੋਜ ‘ਚ ਕੀਤਾ ਗਿਆ ਹੈ।

ਖੋਜਕਰਤਾਵਾਂ ਮੁਤਾਬਕ ਨਵੀਂ ਤਕਨੀਕ ‘ਚ ਜੀਨ ਨੂੰ ਕੰਟਰੋਲ ਕਰਨ ਵਾਲੇ ਮਾਈਯੋ ਆਰਐੱਨਏ ਮੋਲਿਕਿਊਲ ਦੀ ਵਰਤੋਂ ਕੀਤੀ ਗਈ ਹੈ। ਇਹ ਮੇਟਾਸਟੇਸਿਸ ਜਾਂ ਬਿਮਾਰੀ ਦੇ ਫੈਲਾਅ ‘ਤੇ ਰੋਕ ਲਗਾਉਂਦਾ ਹੈ। ਮੈਸਾਚਿਊਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਖੋਜ ਵਿਗਿਆਨੀ ਨੇਟਲੀ ਆਰਟਜੀ ਨੇ ਕਿਹਾ ਕਿ ਜੇਕਰ ਸ਼ੁਰੂਆਤੀ ਹਾਲਤ ‘ਚ ਹੀ ਕੈਂਸਰ ਦਾ ਪਤਾ ਲੱਗ ਜਾਏ ਤਾਂ ਨਵੀਂ ਤਕਨੀਕ ਨਾਲ ਸ਼ੁਰੂ ‘ਚ ਟਿਊਮਰ ਦੇ ਵਿਕਾਸ ਨੂੰ ਰੋਕਿਆ ਜਾ ਸਕਦਾ ਹੈ। ਨਵੀਂ ਖੋਜ ਨੇ ਇਹ ਪੂਰੀ ਤਰ੍ਹਾਂ ਸਾਬਿਤ ਕਰ ਦਿੱਤਾ ਹੈ ਕਿ ਬ੍ਰੈਸਟ ਕੈਂਸਰ ਦੇ ਫੈਲਾਅ ਦੀ ਰੋਕਥਾਮ ‘ਚ ਮਾਈਯੋ ਆਰਐੱਨਏ ਦੀ ਮਹੱਤਵਪੂਰਣ ਭੂਮਿਕਾ ਹੋ ਸਕਦੀ ਹੈ।

ਜ਼ਿਆਦਾ ਖਾਣਾ ਵੀ ਬਿਮਾਰੀਆਂ ਨੂੰ ਦਾਅਵਤ
ਵਾਸ਼ਿੰਗਟਨ :
ਜ਼ਿਆਦਾ ਖਾਣਾ ਸਿਹਤ ਦੇ ਲਿਹਾਜ਼ ਨਾਲ ਠੀਕ ਨਹੀਂ ਹੈ। ਇਹ ਆਦਤ ਕਈ ਗੰਭੀਰ ਬਿਮਾਰੀਆਂ ਨੂੰ ਦਾਅਵਤ ਦੇ ਸਕਦੀ ਹੈ। ਖਾਣ ਪੀਣ ਦੀ ਗੜਬੜੀ ਦਾ ਐਡੋਯਾਈਨ ਵਰਗੀਆਂ ਬਿਮਾਰੀਆਂ ਨਾਲ ਡੂੰਘਾ ਸਬੰਧ ਹੈ। ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਕਿ ਬਿੰਜ-ਈਟਿੰਗ ਡਿਸਆਰਡਰ (ਬੀਈਡੀ) ਵਾਲੇ ਲੋਕਾਂ ‘ਚ ਐਂਡੋਯਾਈਨ ਹੋਣ ਦਾ ਢਾਈ ਗੁਣਾ ਅਤੇ ਸਰਕੁਲੇਟਰੀ ਸਿਸਟਮ ਡਿਸਆਰਡਰ ਦਾ ਕਰੀਬ ਦੋ ਗੁਣਾ ਜ਼ਿਆਦਾ ਖ਼ਤਰਾ ਰਹਿੰਦਾ ਹੈ। ਬੀਈਡੀ ਪੀੜਤ ਮੋਟੇ ਲੋਕਾਂ ‘ਚ ਸਾਹ ਸਬੰਧੀ ਬਿਮਾਰੀ ਦਾ ਵੀ ਖ਼ਤਰਾ ਰਹਿੰਦਾ ਹੈ। ਬੀਈਡੀ ਖਾਣ-ਪੀਣ ਦੀ ਗੜਬੜੀ ਹੈ। ਇਸ ਦੇ ਕਾਰਨ ਲੋਕ ਖਾਣਾ ਜ਼ਿਆਦਾ ਮਾਤਰਾ ‘ਚ ਖਾਣ ਲੱਗਦੇ ਹਨ। ਇਸ ਖੋਜ ਨਾਲ ਅਜਿਹੇ ਲੋਕਾਂ ਦੇ ਇਲਾਜ ‘ਚ ਮਦਦ ਮਿਲ ਸਕਦੀ ਹੈ। ਪ੍ਰਮੁੱਖ ਖੋਜਕਰਤਾ ਡਾ. ਸਿੰਥੀਆ ਬੁਲਿਕ ਨੇ ਕਿਹਾ ਕਿ ਬੀਈਡੀ ਦਾ ਠੀਕ ਨਾਲ ਪਤਾ ਲੱਗਣ ‘ਤੇ ਇਸ ਤਰ੍ਹਾਂ ਦੇ ਰੋਗੀਆਂ ਨੂੰ ਇਸ ਤੋਂ ਛੁਟਕਾਰਾ ਦਿਵਾਇਆ ਜਾ ਸਕਦਾ ਹੈ।



from Punjab News – Latest news in Punjabi http://ift.tt/2cX8rHf
thumbnail
About The Author

Web Blog Maintain By RkWebs. for more contact us on rk.rkwebs@gmail.com

0 comments