ਇਕੱਲੇਪਨ ਲਈ ਜੀਨ ਜ਼ਿੰਮੇਵਾਰ

ਲਾਸ ਏਂਜਲਸ : ਕੀ ਤੁਸੀਂ ਇਕੱਲਾਪਨ ਮਹਿਸੂਸ ਕਰ ਰਹੇ ਹੋ? ਜੇਕਰ ਇਸ ਤਰ੍ਹਾਂ ਹੈ ਤਾਂ ਤੁਸੀਂ ਇਸ ਦੇ ਲਈ ਆਪਣੇ ਜੀਨ ਨੂੰ ਜ਼ਿੰਮੇਵਾਰ ਠਹਿਰਾ ਸਕਦੇ ਹੋ। ਨਵੀਂ ਖੋਜ ਤੋਂ ਪਤਾ ਲੱਗਾ ਹੈ ਕਿ ਇਕੱਲਾਪਨ ਜੱਦੀ ਹੋ ਸਕਦਾ ਹੈ। ਇਸ ਦਾ ਖ਼ਰਾਬ ਸਿਹਤ ਅਤੇ ਅਚਾਨਕ ਮੌਤ ਨਾਲ ਵੀ ਡੂੰਘਾ ਸਬੰਧ ਹੈ।

ਕੈਲੀਫੋਰਨੀਆ ਸਾਨ ਡਿਏਗੋ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਕੱਲੇਪਨ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਪਹਿਲੀ ਵਾਰੀ ਜਿਨੋਮ ਆਧਾਰਿਤ ਅਧਿਐਨ ਕੀਤਾ। ਖੋਜਕਰਤਾਵਾਂ ਨੇ ਪਾਇਆ ਕਿ ਉਮਰ ਭਰ ਇਕੱਲੇਪਨ ਨੂੰ ਮਹਿਸੂਸ ਕਰਨ ਦਾ ਖ਼ਤਰਾ ਕੁਝ ਹੱਦ ਤਕ ਜੱਦੀ ਹੋ ਸਕਦਾ ਹੈ ਪਰ ਇਸ ਵਿਚ ਆਸਪਾਸ ਦਾ ਮਾਹੌਲ ਵੀ ਵੱਡੀ ਭੂਮਿਕਾ ਨਿਭਾਉਂਦਾ ਹੈ। ਦਸ ਹਜ਼ਾਰ ਤੋਂ ਵੱਧ ਲੋਕਾਂ ‘ਤੇ ਕੀਤੇ ਗਏ ਇਸ ਅਧਿਐਨ ਤੋਂ ਵੀ ਪਤਾ ਲੱਗਾ ਕਿ ਇਕੱਲਾਪਨ ਡਿਪ੍ਰੈਸ਼ਨ ਦੇ ਲੱਛਣਾਂ ਨਾਲ ਵੀ ਜੁੜਿਆ ਹੋਇਆ ਹੈ। ਪ੍ਰਮੁੱਖ ਖੋਜਕਰਤਾ ਪ੍ਰੋਫੈਸਰ ਅਬ੍ਰਾਹਮ ਪਾਲਮੇਰ ਦੇ ਮੁਤਾਬਕ ਇਕੱਲੇਪਨ ਦੇ 37 ਤੋਂ 55 ਫੀਸਦੀ ਮਾਮਲਿਆਂ ਦਾ ਜੱਦੀ ਜੁੜਾਅ ਪਾਇਆ ਗਿਆ। ਪਹਿਲਾਂ ਦੇ ਵੀ ਅਧਿਐਨਾਂ ‘ਚ ਇਹ ਸਾਹਮਣੇ ਆਇਆ ਸੀ ਕਿ ਇਕੱਲੇਪਨ ‘ਚ ਜੀਨ ਦਾ ਯੋਗਦਾਨ ਹੋ ਸਕਦਾ ਹੈ। ਨਵੇਂ ਅਧਿਐਨ ‘ਚ 50 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਜੱਦੀ ਅਤੇ ਸਿਹਤ ਸੂਚਨਾਵਾਂ ਦੇ ਪ੍ਰੀਖਣ ਦੇ ਆਧਾਰ ‘ਤੇ ਇਹ ਸਿੱਟਾ ਕੱਿਢਆ ਗਿਆ ਹੈ।



from Punjab News – Latest news in Punjabi http://ift.tt/2d1cshJ
thumbnail
About The Author

Web Blog Maintain By RkWebs. for more contact us on rk.rkwebs@gmail.com

0 comments