ਮੰਗਲ ‘ਤੇ ਭਰਪੂਰ ਮਾਤਰਾ ‘ਚ ਮੌਜੂਦ ਹੈ ਹਾਈਡਰੋਜਨ ਗੈਸ

 

ਚੱਟਾਨਾਂ ‘ਚ ਅਟਕੀ ਹੋਈ ਹੈ ਉਚਿਤ ਮਾਤਰਾ ‘ਚ ਹਾਈਡਰੋਜਨ ਗੈਸ
ਸੂਖਮ ਜੀਵਾਂ ਦੇ ਵਿਕਾਸ ‘ਚ ਇਸ ਤੋਂ ਮਿਲ ਸਕਦੀ ਹੈ ਮਦਦ

ਵਾਸ਼ਿੰਗਟਨ : ਮੰਗਲ ਗ੍ਰਹਿ ‘ਤੇ ਭੂਚਾਲ ਦੌਰਾਨ ਚੱਟਾਨਾਂ ਦਰਮਿਆਨ ਆਪਸ ਵਿਚ ਿਘਸਾਉਣ ਨਾਲ ਬਣੀਆਂ ਚੱਟਾਨਾਂ ‘ਚ ਹਾਈਡਰੋਜਨ ਗੈਸ ਭਰਪੂਰ ਮਾਤਰਾ ‘ਚ ਅਟਕੀ ਹੋਈ ਹੈ। ਜ਼ਮੀਨ ਦੇ ਕੰਬਣ ਦੀਆਂ ਗਤੀਵਿਧੀਆਂ ਨਾਲ ਗ੍ਰਹਿ ‘ਤੇ ਜੀਵਨ ਲਈ ਉਚਿਤ ਹਾਈਡਰੋਜਨ ਨਿਕਲ ਸਕਦੀ ਹੈ। ਇਹ ਦਾਅਵਾ ਇਕ ਨਵੇਂ ਅਧਿਐਨ ‘ਚ ਕੀਤਾ ਗਿਆ ਹੈ।

ਅਮਰੀਕਾ ਦੀ ਯੇਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸਕਾਟਲੈਂਡ ਦੇ ਤੱਟੀ ਇਲਾਕੇ ਆਉੂਟਰ ਹੈਬਿ੍ਰਡੇਸ ‘ਚ ਸਰਗਰਮ ਫਾਲਟ ਲਾਈਨਸ ਦੇ ਆਸਪਾਸ ਬਣੀਆਂ ਚੱਟਾਨਾਂ ਦਾ ਅਧਿਐਨ ਕੀਤਾ। ਯੇਲ ਦੇ ਭੂ ਵਿਗਿਆਨੀ ਸੀਨ ਮੈਕਮੋਹਨ ਨੇ ਕਿਹਾ ਕਿ ਪਹਿਲਾਂ ਦੇ ਅਧਿਐਨ ਤੋਂ ਸੰਕੇਤ ਮਿਲਿਆ ਸੀ ਕਿ ਭੂਚਾਲ ਦੌਰਾਨ ਜਦੋਂ ਚੱਟਾਨਾਂ ਆਪਸ ਵਿਚ ਿਘਸੜਦੀਆਂ ਅਤੇ ਟੁੱਟਦੀਆਂ ਹਨ ਤਾਂ ਹਾਈਡਰੋਜਨ ਪੈਦਾ ਹੁੰਦੀ ਹੈ। ਸਾਡੇ ਅਧਿਐਨ ਦਾ ਸੁਝਾਅ ਹੈ ਕਿ ਉਚਿਤ ਹਾਈਡਰੋਜਨ ਪੈਦਾ ਹੋਣ ਨਾਲ ਸਰਗਰਮ ਫਾਲਟ ਦੇ ਨਜ਼ਦੀਕ ਸੂਖਮ ਜੀਵਾਂ ਦੇ ਵਿਕਾਸ ‘ਚ ਮਦਦ ਮਿਲ ਸਕਦੀ ਹੈ। ਮਨੁੱਖ ਅਤੇ ਦੂਜੇ ਪਸ਼ੂਆਂ ਨੂੰ ਊਰਜਾ ਆਕਸੀਜਨ ਅਤੇ ਸ਼ੂਗਰ ‘ਚ ਪ੍ਰਤੀਕਰਮ ਤੋਂ ਮਿਲਦੀ ਹੈ ਜਦਕਿ ਜੀਵਾਨੂੰ ਬਦਲਵੇਂ ਪ੍ਰਤੀਯਮ ਨਾਲ ਊਰਜਾ ਹਾਸਲ ਕਰਦੇ ਹਨ। ਉਦਾਹਰਣ ਦੇ ਤੌਰ ‘ਤੇ ਹਾਈਡਰੋਜਨ ਗੈਸ ਦੇ ਆਕਸੀਜਨ ਨਾਲ ਧਰਤੀ ਦੀ ਸਤਹਿ ਦੇ ਥੱਲੇ ਪਾਏ ਜਾਣ ਵਾਲੇ ਜੀਵਾਨੂੰ ਆਪਣੇ ਲਈ ਉਚਿਤ ਊਰਜਾ ਪੈਦਾ ਕਰ ਲੈਂਦੇ ਹਨ। ਮੈਕਮੋਹਨ ਨੇ ਕਿਹਾ ਕਿ ਮੰਗਲ ਗ੍ਰਹਿ ਭੂਚਾਲ ਦੇ ਦਿ੫ਸ਼ਟੀਕੋਣ ਤੋਂ ਬਹੁਤ ਜ਼ਿਆਦਾ ਸਰਗਰਮ ਨਹੀਂ ਹੈ ਪਰ ਸਾਡੇ ਅਧਿਐਨ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਇਸ ਗ੍ਰਹਿ ‘ਤੇ ਭੂਚਾਲ ਤੋਂ ਸੂਖਮ ਜੀਵਾਂ ਦੇ ਜੀਵਨ ਲਈ ਉਚਿਤ ਹਾਈਡਰੋਜਨ ਗੈਸ ਪੈਦਾ ਹੋ ਸਕਦੀ ਹੈ।

ਭੂਚਾਲ ਦੀ ਸਮੀਖਿਆ ਕਰੇਗਾ ਨਾਸਾ
ਇਸ ਅਧਿਐਨ ਨਾਲ ਜੁੜੇ ਸਕਾਟਲੈਂਡ ਦੀ ਏਬਰਡੀਨ ਯੂਨੀਵਰਸਿਟੀ ਦੇ ਖੋਜਕਰਤਾ ਜੌਨ ਪਰਨੈਲ ਨੇ ਕਿਹਾ ਕਿ ਨਾਸਾ ਨੇ ਸਾਲ 2018 ‘ਚ ਇਨਸਾਈਟ ਮਿਸ਼ਨ ਦੌਰਾਨ ਮੰਗਲ ਗ੍ਰਹਿ ‘ਤੇ ਭੂਚਾਲ ਦੀਆਂ ਸਰਗਰਮੀਆਂ ਦੀ ਸਮੀਖਿਆ ਦੀ ਯੋਜਨਾ ਬਣਾਈ ਹੈ। ਇਸ ਨਾਲ ਦਿਲਚਸਪ ਅੰਕੜੇ ਮਿਲਣ ਦੀ ਉਮੀਦ ਹੈ।



from Punjab News – Latest news in Punjabi http://ift.tt/2cEmnGn
thumbnail
About The Author

Web Blog Maintain By RkWebs. for more contact us on rk.rkwebs@gmail.com

0 comments