ਨਵੀਂ ਦਿੱਲੀ, 18 ਸਤੰਬਰ : ਰਖਿਆ ਮੰਤਰੀ ਮਨੋਹਰ ਪਰੀਕਰ ਨੇ ਦਿੱਲੀ ਵਿਚ ਚਿਕਨਗੁਨੀਆ ਬੀਮਾਰੀ ‘ਤੇ ਕਾਬੂ ਪਾਉਣ ਵਿਚ ਅਸਫ਼ਲ ਰਹਿਣ ਲਈ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਨਿੰਦਾ ਕੀਤੀ ਹੈ।
ਹਾਲ ਹੀ ਵਿਚ ਅਪਣੀ ਜੀਭ ਦੀ ਸਰਜਰੀ ਕਰਵਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵਿਅੰਗ ਕਰਦਿਆਂ ਪਰੀਕਰ ਨੇ ਕਿਹਾ ਕਿ ਕੇਜਰੀਵਾਲ ਦੀ ਜੀਭ ਇਸ ਲਈ ਛੋਟੀ ਕੀਤੀ ਗਈ ਕਿਉਂਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਵਿਰੁਧ ਜ਼ਿਆਦਾ ਬੋਲਣ ਕਾਰਨ ਉਨ੍ਹਾਂ ਦੀ ਜ਼ੁਬਾਨ ਕਾਫ਼ੀ ਲੰਮੀ ਹੋ ਗਈ ਸੀ। ਉਂਜ ਪਰੀਕਰ ਨੇ ਬੀਮਾਰ ਹੋਣ ਕਾਰਨ ਛੁੱਟੀ ‘ਤੇ ਚੱਲ ਰਹੇ ਕੇਜਰੀਵਾਲ ਪ੍ਰਤੀ ਹਮਦਰਦੀ ਵੀ ਪ੍ਰਗਟਾਈ।
ਇਥੇ ਪਰੀਕਰ ਨੇ ਭਾਜਪਾ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਕਿਹਾ, ”ਕੇਜਰੀਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੇਰੇ ਵਿਰੁਧ ਬੋਲਦੇ ਰਹਿੰਦੇ ਹਨ। ਇਸੇ ਕਾਰਨ ਉਨ੍ਹਾਂ ਦੀ ਜੀਭ ਲੰਮੀ ਹੋ ਗਈ ਸੀ ਅਤੇ ਹੁਣ ਇਸ ਨੂੰ ਆਪ੍ਰੇਸ਼ਨ ਰਾਹੀਂ ਛੋਟਾ ਕਰਨਾ ਪਿਆ।” ਰਖਿਆ ਮੰਤਰੀ ਪਰੀਕਰ ਨੇ ਨਵੀਂ ਦਿੱਲੀ ਵਿਚ ਡੇਂਗੂ ਅਤੇ ਚਿਕਨਗੁਨੀਆ ਫੈਲਣ ਦੇ ਸਮੇਂ ਆਪ ਆਗੂਆਂ ਦੀ ਗ਼ੈਰ-ਮੌਜੂਦਗੀ ਦੀ ਆਲੋਚਨਾ ਕੀਤੀ।
from Punjab News – Latest news in Punjabi http://ift.tt/2cALVJN

0 comments