ਭੋਪਾਲ, 17 ਸਤੰਬਰ : ਏਮਜ਼ ਭੋਪਾਲ ਵਿਚ ‘ਖਰਾਬ ਸੁਵਿਧਾਵਾਂ’ ਵਿਰੁਧ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਕੇਂਦਰੀ ਸਿਹਤ ਤੇ ਪਰਵਾਰ ਕਲਿਆਣ ਮੰਤਰੀ ਜੇਪੀ ਨੱਢਾ ‘ਤੇ ਅੱਜ ਇਥੇ ਏਮਜ਼ ਭਵਨ ਤੋਂ ਬਾਹਰ ਨਿਕਲਦੇ ਸਮੇਂ ਕਿਸੇ ਨੇ ਸਿਆਹੀ ਸੁੱਟ ਦਿਤੀ।
ਸਿਆਹੀ ਏਮਜ਼ ਦੇ ਗੇਟ ‘ਤੇ ਉਸ ਸਮੇਂ ਸੁੱਟੀ ਗਈ ਜਦੋਂ ਉਹ ਕਾਰ ਵਿਚ ਬੈਠ ਕੇ ਉਥੇ ਰਵਾਨਾ ਹੋ ਰਹੇ ਸਨ। ਬਾਰਿਸ਼ ਅਤੇ ਹਫ਼ੜਾ-ਦਫ਼ੜੀ ਦੌਰਾਨ ਵਿਦਿਆਰਥੀਆਂ ਨੇ ਮੰਤਰੀ ਦੀ ਕਾਰ ਨੂੰ ਘੇਰ ਲਿਆ।
ਅਣਪਛਾਤੇ ਵਿਅਕਤੀ ਵਲੋਂ ਸੁੱਟੀ ਗਈ ਸਿਆਹੀ ਦੀਆਂ ਕੁੱਝ ਬੂੰਦਾਂ ਨੱਢਾ ਦੇ ਕੁੜਤੇ ‘ਤੇ ਡਿੱਗੀਆਂ। ਏਮਜ਼ ਭੋਪਾਲ ਦੇ ਐਮ.ਬੀ.ਬੀ.ਐਸ ਤੀਜੇ ਸਾਲ ਦੇ ਇਕ ਵਿਦਿਆਰਥੀ ਨੇ ਪੀ.ਟੀ.ਆਈ.-ਭਾਸ਼ਾ ਨੂੰ ਦਸਿਆ ਕਿ ਵਿਦਿਆਰਥੀ ਮੈਡੀਕਲ ਯੂਨੀਵਰਸਟੀ ਵਿਚ ਬੁਨਿਆਦੀ ਸੁਵਿਧਾਵਾਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਮੰਤਰੀ ਜੇ²ਪੀ ਨੱਢਾ ਦੀ ਗੱਡੀ ਨੇ ਵਿਦਿਆਰਥੀਆਂ ਦੇ ਵਿਚੋਂ ਜ਼ਬਰਦਸਤੀ ਲੰਘਣ ਦੀ ਕੋਸ਼ਿਸ਼ ਕੀਤੀ, ਇਸ ਨਾਲ ਐਮ.ਬੀ.ਬੀ.ਐਸ. ਤੀਜੇ ਸਾਲ ਦੀਆਂ ਦੋ ਵਿਦਿਆਰਥਣਾਂ ਇਜਿਆ ਪਾਂਡੇ ਅਤੇ ਅੰਜਲੀ ਕ੍ਰਿਸ਼ਨਾ ਜ਼ਖ਼ਮੀ ਹੋ ਗਈਆਂ। ਇਕ ਵਿਦਿਆਰਥੀ ਨੇ ਕਿਹਾ, ”ਅਸੀਂ ਏਮਜ਼ ਭੋਪਾਲ ਵਿਚ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਕੇਂਦਰੀ ਸਿਹਤ ਤੇ ਪਰਵਾਰ ਕਲਿਆਣ ਮੰਤਰੀ ਨਾਲ ਗੱਲ ਕਰਨਾ ਚਾਹੁੰਦੇ ਸੀ ਕਿਉਂਕਿ ਇਹ ਸੰਸਥਾ ਅਪਣੇ ਪੱਧਰ ਦੇ ਅਨੁਰੂਪ ਨਹੀਂ ਚਲ ਰਹੀ। ਇਥੇ ਮਰੀਜ਼ਾਂ ਦੇ ਇਲਾਜ ਅਤੇ ਮੈਡੀਕਲ ਸਿਖਿਆ ਲਈ ਜ਼ਰੂਰੀ ਸੁਵਿਧਾਵਾਂ ਮੁਹੱਈਆ ਨਹੀਂ ਹਨ। ਏਮਜ਼ ਰਾਏਪੁਰ ਦੇ ਨਿਦੇਸ਼ਕ ਤੇ ਏਮਜ਼ ਭੋਪਾਲ ਦੇ ਮੁਖੀ ਡਾ. ਨੀਤਿਨ ਨਾਗਰਕਾਰ ਨਾਲ ਕਈ ਵਾਰ ਕੋਸ਼ਿਸ਼ ਕਰਨ ‘ਤੇ ਵੀ ਸੰਪਰਕ ਨਹੀਂ ਹੋ ਸਕਿਆ। (ਪੀ.ਟੀ.ਆਈ.)
ਦੂਜੇ ਪਾਸੇ ਏਮਜ਼ ਦੇ ਇਕ ਅਧਿਕਾਰੀ ਨੇ ਅਪਣਾ ਨਾਮ ਨਾ ਦੱਸਣ ਦੀ ਸ਼ਰਤ ‘ਤੇ ਦਸਿਆ ਕਿ ਸਿਆਹੀ ਸੁੱਟਣ ਵਾਲੇ ਅਣਪਛਾਤੇ ਵਿਅਕਤੀ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
from Punjab News – Latest news in Punjabi http://ift.tt/2cSzwxh

0 comments