ਮਾਤਾ ਮੁਖਤਿਆਰ ਕੌਰ ਧਾਲੀਵਾਲ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

bibi-mukhtiar-kaur-dhaliwalnitaਫ਼ਰਿਜਨੋ : ਬੀਤੇ ਦਿਨੀਂ ਫਰਿਜਨੋ ਨਿਵਾਸੀ ਅਤੇ ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ ਪੱਤਰਕਾਰ ਨੀਟਾ ਮਾਛੀਕੇ ਤੇ ਡਾ. ਸਿਮਰਜੀਤ ਸਿੰਘ ਧਾਲੀਵਾਲ ਦੇ ਸਤਿਕਾਰਯੋਗ ਮਾਤਾ ਮੁਖਤਿਆਰ ਕੌਰ ਜੀ (ਸੁਪਤਨੀ ਦਲਬਾਰਾ ਸਿੰਘ ਧਾਲੀਵਾਲ) ਅਕਾਲ ਚਲਾਣਾ ਕਰ ਗਏ ਸਨ।

ਉਨ੍ਹਾਂ ਦੀ ਦੇਹ ਦਾ ਅੰਤਿਮ ਸੰਸਕਾਰ ਸ਼ਾਂਤ ਭਵਨ ਫਿਊਨਰਲ ਹੋਮ ਫਾਉਲਰ ਵਿਖੇ ਹੋਇਆ। ਜਿੱਥੇ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਲਈ ਪਰਿਵਾਰਕ ਰਿਸ਼ਤੇਦਾਰਾਂ ਤੋਂ ਇਲਾਵਾ ਉਨ੍ਹਾਂ ਦੇ ਸਾਬਕਾ ਵਿਦਿਆਰਥੀ ਅਤੇ ਇਲਾਕਾ ਨਿਵਾਸੀ ਸ਼ਰਧਾ ਦੇ ਫ਼ੁੱਲ ਭੇਟ ਕਰਨ ਲਈ ਪਹੁੰਚੇ। ਜਿਸ ਮੌਕੇ ਸਾਰੇ ਸਕੇ ਸਬੰਧੀਆਂ, ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ।

ਮਾਤਾ ਜੀ ਦੀਆਂ ਅੰਤਿਮ ਰਸਮਾਂ ਵਿੱਚ ਪਹੁੰਚੇ ਲੋਕਾਂ ਲਈ ਬਹੁਤ ਵਧੀਆਂ ਪ੍ਰਬੰਧ ਕੀਤੇ ਗਏ ਸਨ। ਪਰ ਭਾਰੀ ਇਕੱਠ ਹੋਣ ਕਰਕੇ ਬਹੁਤ ਗਰਮੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਸੱਜਣ ਕੁਰਸੀਆਂ ਨਾ ਮਿਲਣ ਕਾਰਨ ਧੁੱਪ ਵਿੱਚ ਖੜ੍ਹੇ ਰਹੇ ਤਾਂ ਕਿ ਉਨ੍ਹਾਂ ਦੇ ਅੰਤਿਮ ਦਰਸ਼ਨ ਅਤੇ ਸ਼ਰਧਾ ਦੇ ਫ਼ੁੱਲ ਭੇਟ ਕਰ ਸਕਣ। ਇਸ ਮੌਕੇ ਸ਼ਰਧਾਂਜਲੀਆਂ ਦੇਣ ਸਮੇਂ ਬੁਲਾਰਿਆਂ ਨੇ ਮਾਤਾ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਇੱਕ ਯੋਗ ਅਧਿਆਪਕ, ਆਦਰਸ਼ ਪਤਨੀ, ਸਫਲ ਮਾਤਾ ਅਤੇ ਉੱਘੀ ਸਮਾਜ ਸੇਵੀ ਗਰਦਾਨਿਆਂ।

ਉਨ੍ਹਾਂ ਕਿਹਾ ਕਿ ਮਾਤਾ ਜੀ ਨੇ ਤਕਰੀਬਨ ਪੈਂਤੀ ਸਾਲ ਸਕੂਲਾਂ ਵਿੱਚ ਪੜ੍ਹਾਇਆ ਤੇ ਕਦੇ ਆਪਣੀ ਨੌਕਰੀ ਪ੍ਰਤੀ ਕੁਤਾਹੀ ਨਾ ਕਰਦਿਆਂ, ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਅਤੇ ਸਾਹਿੱਤ ਦਾ ਗਿਆਨ ਹੋਣ ਕਰਕੇ ਉਹ ਨਵੇਂ ਲੇਖਕਾਂ ਨੂੰ ਹਮੇਸ਼ਾ ਹੌਸਲਾ ਅਫ਼ਜਾਈ ਅਤੇ ਅਗਵਾਈ ਕਰਦੇ ਰਹਿੰਦੇ ਸਨ। ਇਹੀ ਕਾਰਨ ਸੀ ਕਿ ਬਹੁਤ ਸਾਰੀਆਂ ਸਾਹਿਤਕ ਮੀਟਿੰਗਾਂ ਉਨ੍ਹਾਂ ਦੇ ਘਰ ਹੁੰਦੀਆਂ ਅਤੇ ਉਹ ਬੜੇ ਚਾਅ ਨਾਲ ਖਾਣੇ ਦਾ ਪ੍ਰਬੰਧ ਵੀ ਕਰਦੇ। ਉਨ੍ਹਾਂ ਇਹ ਵੀ ਕਿਹਾ ਕਿ ਮਾਤਾ ਮੁਖਤਿਆਰ ਕੌਰ ਨੇ ਆਪਣੇ ਪਰਿਵਾਰ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਵਡਮੁੱਲਾ ਯੋਗਦਾਨ ਪਾਇਆ ਅਤੇ ਮਾਤਾ ਮੁਖਤਿਆਰ ਕੌਰ ਦੇ ਜਾਣ ਨਾਲ ਜਿੱਥੇ ਫਰਿਜਨੋ ਏਰੀਏ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਉੱਥੇ ਮਾਛੀਕੇ ਪਿੰਡ ਵਿੱਚ ਵੀ ਉਦਾਸੀ ਦਾ ਆਲਮ ਛਾਇਆ ਹੋਇਆ ਹੈ। ਮਾਤਾ ਜੀ ਗੁਰਮਤਿ ਸਿਧਾਂਤਾਂ ਵਾਲਾ ਜੀਵਨ ਜੀਣ ਵਾਲੇ ਸਹਿਜ-ਸੁਭਾ ਦੇ ਮਾਲਕ ਸਨ।

ਇਸ ਮੌਕੇ ਬੁਲਾਰਿਆਂ ਵਿੱਚ ਲੇਖਕ ਮੇਜਰ ਕੁਲਾਰ, ਕਾਲਮ ਨਵੀਸ ਜਗਤਾਰ ਸਿੰਘ ਗਿੱਲ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਡਾ. ਮਲਕੀਤ ਸਿੰਘ ਕਿੰਗਰਾ, ਸ਼੍ਰੋਮਣੀ ਕਮੇਟੀ ਮੈਂਬਰ ਜੁਗਰਾਜ ਸਿੰਘ ਦੌਧਰ, ਬਲਵਿੰਦਰ ਕੌਰ ਗਿੱਲ, ਡਾ. ਸਿਮਰਜੀਤ ਸਿੰਘ, ਗਗਨ ਤੇ ਪ੍ਰੀਤ (ਪੋਤੀ ਪੋਤਾ), ਪੱਤਰਕਾਰ ਨੀਟਾ ਮਾਛੀਕੇ, ਗਿਆਨੀ ਹਰਭਜਨ ਸਿੰਘ, ਭਾਈ ਅਵਤਾਰ ਸਿੰਘ, ਭੋਬਬੇ ਭਰੳਰ, ਡਾ. ਗੁਰਦੀਪ ਸਿੰਘ ਖੰਘੂੜਾ ਅਤੇ ਰਾਜ ਬਰਾੜ ਆਦਿ ਤੋਂ ਇਲਾਵਾ ਬਹੁਤ ਸਾਰੇ ਬੁੱਧੀਜੀਵੀਆਂ ਦੇ ਨਾਂ ਸ਼ਾਮਲ ਹਨ। ਸਟੇਜ ਸੰਚਾਲਨ ਪੱਤਰਕਾਰ ਕੁਲਵੰਤ ਉੱਭੀ ਧਾਲੀਆਂ ਨੇ ਮਾਤਾ ਜੀ ਦੇ ਜੀਵਨ ਨੂੰ ਸਾਂਝਾ ਕਰਦੇ ਹੋਏ ਵਿਰਾਗਮਈ ਸ਼ਬਦਾਵਲੀ ਨਾਲ ਕੀਤਾ। ਇਸ ਉਪਰੰਤ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ ਵਿਖੇ ਹੋਈ। ਜਿੱਥੇ ਨਜ਼ਦੀਕੀ ਅਤੇ ਦੂਰ-ਦੁਰਾਡੇ ਤੋਂ ਪਹੁੰਚੀਆਂ ਸੰਗਤਾਂ ਨੇ ਲੰਗਰ ਛਕਿਆ। ਇਸ ਉਪਰੰਤ ਮਾਤਾ ਜੀ ਨਮਿੱਤ ਰੱਖੇ ਪਾਠ ਦੇ ਭੋਗ ਦੌਰਾਨ ਵਿਰਾਗਮਈ ਕੀਰਤਨ ਹਜ਼ੂਰੀ ਰਾਗੀ ਭਾਈ ਅਵਤਾਰ ਸਿੰਘ ਅਤੇ ਸਾਥੀਆਂ ਨੇ ਕੀਤਾ। ਇਸ ਤੋਂ ਇਲਾਵਾ ਕਥਾ ਅਤੇ ਹੋਰ ਬੁਲਾਰਿਆਂ ਨੇ ਮਾਤਾ ਜੀ ਦੇ ਨਾਲ ਸਾਂਝਾ ਅਤੇ ਪਿਆਰ ਦਾ ਜ਼ਿਕਰ ਕਰਦੇ ਹੋਏ ਸ਼ਰਧਾਂਜਲੀਆਂ ਦਿੱਤੀਆਂ। ਇਸ ਸ਼ਰਧਾਂਜਲੀ ਸਮਾਰੋਹ ਦੇ ਯਾਦਗਾਰੀ ਪਲਾਂ ਨੂੰ ਕੈਮਰਾਬੰਦ ਸ਼ਿਆਰਾ ਸਿੰਘ ਢੀਂਡਸਾ ਓਮਨੀਂ ਵੀਡੀਓ ਬੇਕਰਸਫੀਲਡ ਨੇ ਕੀਤਾ।
ਫ਼ੋਟੋ ਓਮਨੀਂ ਵੀਡੀਓ ਬੇਕਰਸਫੀਲਡ



from Punjab News – Latest news in Punjabi http://ift.tt/2cvbpFm
thumbnail
About The Author

Web Blog Maintain By RkWebs. for more contact us on rk.rkwebs@gmail.com

0 comments