ਹਿਮਾਚਲ ‘ਵਰਸਟੀ ਵਿਚ’ ਮੁੜ ਹਿੰਸਾ, ਅੱਠ ਜ਼ਖ਼ਮੀ, 11 ਗ੍ਰਿਫ਼ਤਾਰ

full12036ਸ਼ਿਮਲਾ : ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਵਿਚ ਦੁਬਾਰਾ ਹਿੰਸਾ ਭੜਕਣ ਨਾਲ ਐਸਐਫ਼ਆਈ ਮੈਂਬਰਾਂ ਨਾਲ ਝਗੜੇ ਵਿਚ ਏਬੀਵੀਪੀ ਦੇ ਅੱਠ ਮੈਂਬਰ ਜ਼ਖ਼ਮੀ ਹੋ ਗਏ। ਕੰਪਲੈਕਸ ਵਿਚ ਤਣਾਅ ਵਧ ਗਿਆ ਜਿਸ ਤੋਂ ਬਾਅਦ ਹੋਰ ਝਗੜਾ ਰੋਕਣ ਲਈ ਵਾਧੂ ਪੁਲੀਸ ਬਲ ਤੈਨਾਤ ਕੀਤਾ ਗਿਆ।

ਕਲ ਦੇ ਹਿੰਸਕ ਮੁਕਾਬਲੇ ਤੋਂ ਬਾਅਦ ਕੁੱਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੇ ਕਾਰਕੁਨਾਂ ਨੇ ਅੱਜ ਕੰਪੈਕਸ ਵਿਚ ਧਰਨਾ ਦਿਤਾ ਪਰ ਕੰਪਲੈਕਸ ਵਿਚ ਭਾਰੀ ਪੁਲੀਸ ਬਲ ਤੈਨਾਤ ਹੋਣ ਦੇ ਬਾਵਜੂਦ ਲੜਾਈ ਹੋਈ। ਕਲ ਸਟੂਡੈਂਟ ਫੈਡਰੇਸ਼ਨ ਆਫ਼ ਇੰਡੀਆ (ਐਸਐਫ਼ਆਈ) ਦੇ ਕਾਰਕੁਨਾਂ ਨੇ ਕੰਪਲੈਕਸ ਵਿਚ ਕਥਿਤ ਤੌਰ ‘ਤੇ ਏਬੀਵੀਪੀ ਦੇ ਕਾਰਕੁਨਾਂ ‘ਤੇ ਹਮਲਾ ਕੀਤਾ ਸੀ।

ਏਬੀਵੀਪੀ ਦੇ ਸੂਬਾ ਸਕੱਤਰ ਅਸ਼ੀਸ਼ ਸਿਖਤਾ ਨੇ ਕਿਹਾ ਕਿ ਅੱਜ ਯੂਨੀਵਰਸਿਟੀ ਵਿਚ ਪੁਲੀਸ ਦੀ ਮੌਜੂਦਗੀ ਵਿਚ ਕਰੀਬ 30 ਐਸਐਫ਼ਆਈ ਕਾਰਕੁਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਏਬੀਵੀਵੀ ਕਾਰਕੁਨਾਂ ‘ਤੇ ਹਮਲਾ ਕੀਤਾ, ਇਸ ਦੌਰਾਨ ਪੁਲੀਸ ਮੂਕਦਰਸ਼ਕ ਬਣੀ ਰਹੀ ਅਤੇ ਅੱਠ ਵਿਦਿਆਰਥੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਡੀਡੀਯੂ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਪੁਲੀਸ ਨੇ ਆਈਪੀਸੀ ਦੀਆਂ ਧਾਰਾਵਾਂ 147, 148, 149, 307,323 ਅਤੇ 506 ਤਹਿਮ ਮਾਮਲਾ ਦਰਜ ਕੀਤਾ ਹੈ ਅਤੇ ਹੁਣ ਤਕ 11 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।



from Punjab News – Latest news in Punjabi http://ift.tt/2dqS3Ry
thumbnail
About The Author

Web Blog Maintain By RkWebs. for more contact us on rk.rkwebs@gmail.com

0 comments