ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ 5 ਸਾਲ ਦੇ ਬੱਚੇ ਸਣੇ ਨਹਿਰ ਵਿਚ ਮਾਰੀ ਛਾਲ

full12021ਲੁਧਿਆਣਾ : ਕਰਜ਼ੇ ਤੋਂ ਦੁਖੀ ਕਿਸਾਨ ਨੇ ਪੰਜ ਸਾਲਾ ਬੇਟੇ ਨਾਲ ਨਹਿਰ ‘ਚ ਛਾਲ ਮਾਰ ਦਿਤੀ। ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਸਾਹਨੇਵਾਲ ਪੁਲੀਸ ਮੌਕੇ ‘ਤੇ ਪੁੱਜੀ ਅਤੇ ਕਾਫੀ ਕੋਸ਼ਿਸ਼ ਕਰਨ ਮਗਰੋਂ ਛਾਲ ਮਾਰਨ ਵਾਲੇ ਦੀ ਲਾਸ਼ ਬਰਾਮਦ ਕਰ ਲਈ ਗਈ।

ਮ੍ਰਿਤਕ ਦੀ ਪਛਾਣ ਜਸਵੰਤ ਸਿੰਘ ਦੇ ਰੂਪ ‘ਚ ਹੋਈ ਹੈ, ਜਦਕਿ ਉਸ ਦਾ ਪੰਜ ਸਾਲ ਦਾ ਬੇਟਾ ਜਸਕਰਣ ਅਜੇ ਲਾਪਤਾ ਦਸਿਆ ਜਾਂਦਾ ਹੈ। ਪੁਲੀਸ ਨੇ ਜਸਵੰਤ ਦੀ ਸਿੰਘ ਦੇ ਭਰਾ ਕੁਲਵੰਤ ਸਿੰਘ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਪਰਵਾਰ ਹਵਾਲੇ ਕਰ ਦਿਤੀ ਹੈ।

ਕਰਜ਼ੇ ਤੋਂ ਪਰੇਸ਼ਾਨ ਹੋ ਕੇ ਜਾਨ ਦੇਣ ਵਾਲਾ ਜਸਵੰਤ ਸਾਹਵਾੜ ਪਿੰਡ ਦਾ ਰਹਿਣ ਵਾਲਾ ਸੀ ਅਤੇ ਕਿਰਸਾਨੀ ਕਰ ਕੇ ਪੇਟ ਪਾਲਦਾ ਸੀ। ਖੇਤੀਬਾੜੀ ਲਈ ਉਸ ਨੇ ਕੁੱਝ ਪੈਸਾ ਵਿਆਜ ‘ਤੇ ਲਿਆ ਪਰ ਕਮਾਈ ਘੱਟ ਹੋਣ ਕਾਰਨ ਕਰਜ਼ਾ ਵਾਪਸ ਨਹੀਂ ਕਰ ਪਾ ਰਿਹਾ ਸੀ। ਵਧਦੇ ਕਰਜ਼ੇ ਦੀ ਵਜ੍ਹਾ ਨਾਲ ਉਹ ਮਾਨਸਕ ਰੂਪ ‘ਚ ਪਰੇਸ਼ਾਨ ਰਹਿਣ ਲੱਗ ਪਿਆ ਸੀ। ਘਰੇਲੂ ਜਾਣਕਾਰੀ ਮੁਤਾਬਕ ਸਨਿਚਰਵਾਰ ਨੂੰ ਜਸਵੰਤ ਅਪਣੇ ਬੇਟੇ ਨੂੰ ਬਾਜ਼ਾਰ ਘੁਮਾਉਣ ਦਾ ਕਹਿ ਕੇ ਨਾਲ ਲੈ ਗਿਆ, ਪਰ ਵਾਪਸ ਨਹੀਂ ਆਇਆ।

ਸੋਮਵਾਰ ਨੂੰ ਦੋਰਾਹੇ ਵਾਲੀ ਨਹਿਰ ਕੋਲੋਂ ਲੰਘਦੇ ਕੁੱਝ ਲੋਕਾਂ ਨੇ ਨਹਿਰ ਕੰਡੇ ਖੜਾ ਮੋਟਰਸਾਈਕਲ ਅਤੇ ਕੰਡੇ ‘ਤੇ ਪਈਆਂ ਚੱਪਲਾਂ ਵੇਖੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ।
ਸ਼ੁਰੂਆਤੀ ਜਾਂਚ ‘ਚ ਇਹ ਮੋਟਰਸਾਈਕਲ ਜਸਵੰਤ ਸਿੰਘ ਦਾ ਨਿਕਲਿਆ। ਹਾਲਾਂਕਿ ਉਸ ਦੇ ਬੇਟੇ ਜਸਕਰਣ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਕਿਆਸ ਲਾਏ ਜਾ ਰਹੇ ਹਨ ਕਿ ਉਸ ਨੇ ਅਪਣੇ ਬੇਟੇ ਨੂੰ ਗੋਦੀ ‘ਚ ਚੁੱਕ ਕੇ ਛਾਲ ਮਾਰੀ ਹੈ।



from Punjab News – Latest news in Punjabi http://ift.tt/2dqS87H
thumbnail
About The Author

Web Blog Maintain By RkWebs. for more contact us on rk.rkwebs@gmail.com

0 comments