ਕਾਂਗਰਸ ਦੇ ਵਿਧਾਇਕ ਹਰ ਸਾਲ ਅਪਣੀਆਂ ਜਾਇਦਾਦਾਂ ਦਾ ਐਲਾਨ ਕਰਨਗੇ : ਚੰਨੀ

full12022ਬਠਿੰਡਾ : ਪੰਜਾਬ ਕਾਂਗਰਸ ਵਿਧਾਇਕ ਪਾਰਟੀ ਦੇ ਮੁਖੀ ਚਰਨਜੀਤ ਸਿੰਘ ਚੰਨੀ ਨੇ ਅਪਣੀ ਸੱਤ ਰੋਜ਼ਾ ‘ਜਵਾਨੀ ਸੰਭਾਲ ਯਾਤਰਾ’ ਦੀ ਸਮਾਪਤੀ ਮੌਕੇ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ‘ਚ ਚੁਣੇ ਗਏ ਪਾਰਟੀ ਦੇ ਵਿਧਾਇਕ ਹਰ ਸਾਲ ਅਪਣੀਆਂ ਅਤੇ ਅਪਣੇ ਪ੍ਰਵਾਰਾਂ ਦੀਆਂ ਜਾਇਦਾਦਾਂ ਦਾ ਐਲਾਨ ਕਰਨਗੇ ਤੇ ਸਰਕਾਰ ਬਣਨ ‘ਤੇ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਨਸ਼ਿਆਂ ਦੀ ਸਮੱਸਿਆ ਦਾ ਖ਼ਾਤਮਾ ਤਿੰਨ ਪ੍ਰਮੁੱਖ ਤਰਜੀਹਾਂ ਹੋਣਗੀਆਂ।

ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਅਸੀਂ ਆਪਣਾ ਘਰ ਠੀਕ ਕਰਾਂਗੇ ਤੇ ਫਿਰ ਹਰ ਕਿਸੇ ਨੂੰ ਜਵਾਬਦੇਹ ਬਣਾਵਾਂਗੇ। ਪਾਰਟੀ ਦੇ ਵਿਧਾਇਕ ਹਰ ਸਾਲ ਅਪਣੀਆਂ ਇਨਕਮ ਟੈਕਸ ਰਿਟਰਨਾਂ ਲੋਕਾਂ ਅੱਗੇ ਪੇਸ਼ ਕਰਨਗੇ। ਚੰਨੀ ਨੇ ਯਾਤਰਾ ਨੂੰ ਮਿਲੇ ਭਰਵੇਂ ਹੁਲਾਰੇ ਤੋਂ ਉਤਸ਼ਾਹਤ ਹੁੰਦਿਆਂ ਜਲਦੀ ਹੀ ਯਾਤਰਾ ਦਾ ਦੂਜਾ ਪੜਾਅ ਨਵੰਬਰ ‘ਚ ਚਮਕੌਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤਕ ਸ਼ੁਰੂ ਕਰਨ ਦਾ ਐਲਾਨ ਕੀਤਾ।
ਨਸ਼ਿਆਂ ਦੇ ਖ਼ਾਤਮੇ ਦੇ ਮੁੱਦੇ ‘ਤੇ ਚੰਨੀ ਨੇ ਵਾਅਦਾ ਕੀਤਾ ਕਿ ਨਸ਼ਿਆਂ ਦੀ ਸਪਲਾਈ ਕਰਨ ਵਾਲਿਆਂ ਨੂੰ ਫੜ-ਫੜ ਕੇ ਅੰਦਰ ਕੀਤਾ ਜਾਵੇਗਾ ਤੇ ਨਸ਼ਾ ਮਾਫ਼ੀਆ ਨੂੰ ਸ਼ਹਿ ਦੇਣ ਵਾਲੇ ਸਿਆਸੀ ਆਗੂਆਂ ਵਿਰੁਧ ਕਾਰਵਾਈ ਕਰਨ ਲਈ ਸਮਾਂਬੱਧ ਨਿਆਂਇਕ ਜਾਂਚ ਦੇ ਆਦੇਸ਼ ਵੀ ਦੇਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵਿਰੁਧ ਭ੍ਰਿਸ਼ਟਾਚਾਰ ਤੇ ਨਸ਼ਿਆਂ ਨਾਲ ਸਬੰਧਤ ਕੇਸਾਂ ਨੂੰ ਮੁੜ ਤੋਂ ਖੋਲ੍ਹਿਆ ਜਾਵੇਗਾ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਕਾਂਗਰਸ ਹਰ ਪਰਵਾਰ ਦੇ ਇਕ ਜੀਅ ਨੂੰ ਨੌਕਰੀ ਦੇਵੇਗੀ। ਉਨ੍ਹਾਂ ਸੂਬੇ ‘ਚ ਕਾਂਗਰਸ ਸਰਕਾਰ ਬਣਨ ‘ਤੇ ਪੁਲਿਸ ਨੂੰ ਕਾਨੂੰਨ ਮੁਤਾਬਕ ਕੰਮ ਕਰਨ ਦੀ ਖੁਲ੍ਹ ਦੇਣ ਦਾ ਭਰੋਸਾ ਦਿਤਾ।

ਯਾਤਰਾ ਦੀ ਸਮਾਪਤੀ ਮੌਕੇ ਪੁੱਜੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਯਾਤਰਾ ਦੌਰਾਨ ਨੌਜਵਾਨਾਂ ਨੇ ਲੋਕ ਮੁੱਦੇ ਉਠਾਏ ਹਨ ਤੇ ਭਾਰੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਕਾਂਗਰਸ ਪਾਰਟੀ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਲਈ ਕਾਂਗਰਸ ਦੀ ਸਰਕਾਰ ਲਿਆਉਣਾ ਬਹੁਤ ਜ਼ਰੂਰੀ ਹੈ।

ਨਸ਼ਿਆਂ ਤੇ ਬੇਰੁਜ਼ਗਾਰੀ ਵਿਰੁਧ ਇਹ ਸੱਤ ਦਿਨਾ ਸਾਈਕਲ ਯਾਤਰਾ ਚਮਕੌਰ ਸਾਹਿਬ ਤੋਂ ਸ਼ੁਰੂ ਹੋਈ ਸੀ। ਯਾਤਰਾ ਦੌਰਾਨ ਕੁਲ 25 ਵਿਧਾਨ ਸਭਾ ਹਲਕਿਆਂ ਨੂੰ ਕਵਰ ਕੀਤਾ ਗਿਆ।

ਸ. ਚੰਨੀ ਨਾਲ 1000 ਸਾਈਕਲ ਸਵਾਰ ਚੱਲ ਰਹੇ ਸਨ। ਅੱਜ ਬਠਿੰਡਾ ਸ਼ਹਿਰ ‘ਚ ਯਾਤਰਾ ਦਾ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ, ਸ਼ਹਿਰੀ ਪ੍ਰਧਾਨ ਮੋਹਨ ਲਾਲ ਝੁੰਬਾ ਅਤੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਨਰਿੰਦਰ ਸਿੰਘ ਭਲੇਰੀਆ ਦੀ ਅਗਵਾਈ ਹੇਠ ਸਵਾਗਤ ਕੀਤਾ ਗਿਆ। ਇਸ ਮੌਕੇ ਇੰਦਰਜੀਤ ਸਿੰਘ ਜ਼ੀਰਾ, ਖ਼ੁਸ਼ਬਾਜ਼ ਸਿੰਘ ਜਟਾਣਾ, ਸੁਖਦੇਵ ਸਿੰਘ ਚਾਹਲ, ਰਾਜਨ ਗਰਗ, ਗੁਰਾ ਸਿੰਘ ਤੁੰਗਵਾਲੀ, ਰਾਜ ਨੰਬਰਦਾਰ, ਰੁਪਿੰਦਰ ਬਿੰਦਰਾ, ਸੰਦੀਪ ਸਿੰਘ ਭੁੱਲਰ, ਟਹਿਲ ਸਿੰਘ ਸੰਧੂ, ਪਵਨ ਮਾਨੀ ਵੀ ਹਾਜ਼ਰ ਸਨ।



from Punjab News – Latest news in Punjabi http://ift.tt/2dqSBal
thumbnail
About The Author

Web Blog Maintain By RkWebs. for more contact us on rk.rkwebs@gmail.com

0 comments