ਵਿਦਿਆਰਥਣਾਂ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ

full12019ਮਲੋਟ : ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਵਿਖੇ ਸਥਿਤ ਰਿਹਾਇਸ਼ ਦੇ ਬਾਹਰ ਦਸਮੇਸ਼ ਗਰਲਜ਼ ਕਾਲਜ ਬਾਦਲ ਦੀਆਂ ਸੈਕੜੇ ਕੁੜੀਆਂ ਨੇ ‘ਬਾਦਲ ਸਰਕਾਰ ਮੁਰਦਾਬਾਦ, ਕਾਲਜ ਪ੍ਰਸ਼ਾਸਨ ਮੁਰਦਾਬਾਦ’ ਦੇ ਨਾਹਰੇ ਲਾਏ ਅਤੇ ਧਰਨਾ ਦਿਤਾ। ਅਚਾਨਕ ਕੁੜੀਆਂ ਵਲੋਂ ਕੀਤੀ ਕਾਰਵਾਈ ਨੂੰ ਵੇਖ ਕੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਾਲਜ ਦੀਆਂ ਕੁੜੀਆਂ ਕਾਲਜ ਪ੍ਰਬੰਧਕਾਂ ਦੀਆਂ ਕਥਿਤ ਵਧੀਕੀਆਂ, ਹੋਸਟਲ ‘ਚ ਰਹਿਣ ਅਤੇ ਖਾਣ ਪੀਣ ਚੀਜ਼ਾਂ ਦੇ ਗ਼ੈਰ-ਮਿਆਰੀ ਪ੍ਰਬੰਧਾਂ ਤੋਂ ਇਲਾਵਾ ਬੇਤਹਾਸ਼ਾ ਫ਼ੀਸਾਂ ਕਾਰਨ ਗੁੱਸੇ ਵਿਚ ਸਨ। ਉਨ੍ਹਾਂ ਬਾਦਲ-ਬਠਿੰਡਾ ਮਾਰਗ ‘ਤੇ ਜਾਮ ਲਾ ਦਿਤਾ।

ਵਿਦਿਆਰਥਣਾਂ ਸਵੇਰੇ ਕਰੀਬ 10 ਵਜੇ ਕਾਲਜ ਤੋਂ ਬਾਹਰ ਆ ਗਈਆਂ ਤੇ ਕਾਲਜ ਪ੍ਰਸ਼ਾਸਨ ਵਿਰੁਧ ਨਾਹਰੇ ਲਾਉਂਦੀਆਂ ਹੋਈਆਂਂ ਪੈਦਲ ਮਾਰਚ ਤੋਂ ਬਾਅਦ ਮੁੱਖ ਮੰਤਰੀ ਦੀ ਕੋਠੀ ਅੱਗੇ ਜਾ ਬੈਠੀਆਂ। ਵਿਦਿਆਰਥਣਾਂ ਨੇ ਦਸਿਆ ਕਿ ਇਸ ਕਾਲਜ ਦੀਆਂ ਫ਼ੀਸਾਂ ਪਹਿਲਾਂ ਹੀ ਦੂਜੇ ਕਾਲਜਾਂ ਤੋਂ ਦੁਗਣੀਆਂ ਹਨ ਪਰ ਹੁਣ ਕਾਲਜ ਨੇ ਇਕਦਮ ਫ਼ੀਸਾਂ ਵਿਚ ਫਿਰ ਵਾਧਾ ਕਰ ਦਿਤਾ ਹੈ।

ਕਈ ਘੰਟੇ ਧੁੱਪ ‘ਚ ਬੈਠ ਕੇ ਧਰਨਾ ਦੇਣ ਤੋਂ ਬਾਅਦ ਵੀ ਸ਼ਾਮ ਤਕ ਵਿਦਿਆਰਥਣਾਂ ਬਜ਼ਿੱਦ ਸਨ ਕਿ ਉਹ ਲਿਖਤੀ ਭਰੋਸਾ ਲੈ ਕੇ ਉਠਣਗੀਆਂ। ਕਾਲਜ ਦੀ ਪ੍ਰਿੰਸੀਪਲ ਕੁਲਦੀਪ ਕੌਰ ਮਾਨ ਨੇ ਕਿਹਾ ਕਿ ਫ਼ੀਸਾਂ ਦਾ ਵਾਧਾ ਯੁਨੀਵਰਸਿਟੀ ਦਾ ਫ਼ੈਸਲਾ ਹੈ, ਇਸ ਵਿਚ ਉਹ ਕੋਈ ਫ਼ੈਸਲਾ ਨਹੀਂ ਕਰ ਸਕਦੇ।



from Punjab News – Latest news in Punjabi http://ift.tt/2dqROGc
thumbnail
About The Author

Web Blog Maintain By RkWebs. for more contact us on rk.rkwebs@gmail.com

0 comments