‘ਆਪ’ ਵੱਲੋਂ ਤੀਜੀ ਸੂਚੀ ਨੂੰ ਅੰਤਿਮ ਛੋਹਾਂ

downloadਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਪ੍ਰਚਾਰ ਕਮੇਟੀ ਦੀ ਅੱਜ ਸ਼ਾਮ ਇਥੇ ਹੋਈ ਮੀਟਿੰਗ ਦੌਰਾਨ ਉਮੀਦਵਾਰਾਂ ਦੀ ਤੀਸਰੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਗਿਆ, ਜਿਸ ਵਿੱਚ 30 ਤੋਂ 35 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣ ਦੀ ਸੰਭਾਵਨਾ ਹੈ। ਮੀਟਿੰਗ ਵਿੱਚ ਪ੍ਰਚਾਰ ਕਮੇਟੀ ਦੇ ਮੁਖੀ ਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਪੰਜਾਬ ਦੇ ਇੰਚਾਰਜ ਸੰਜੈ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ। ਸੂਤਰਾਂ ਅਨੁਸਾਰ ਪਹਿਲਾਂ ਐਲਾਨੇ 32 ਉਮੀਦਵਾਰਾਂ ਵਿੱਚੋਂ ਕਈਆਂ ਉਪਰ ਉਂਗਲਾਂ ਉਠਣ ਕਾਰਨ ਹੁਣ ਲੀਡਰਸ਼ਿਪ ਸਾਰੇ ਪੱਖਾਂ ਨੂੰ ਪੂਰੀ ਤਰ੍ਹਾਂ ਘੋਖ ਕੇ ਉਮੀਦਵਾਰਾਂ ਦੀ ਚੋਣ ਕਰ ਰਹੀ ਹੈ। ਪਾਰਟੀ ਵੱਲੋਂ ਹੁਣ ਹਲਕੇ ਦੇ ਕਿਸੇ ਬਾਹਰਲੇ ਆਗੂ ਨੂੰ ਟਿਕਟ ਦੇਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ ਅਤੇ ਯੂਥ ਨੂੰ ਸਭ ਤੋਂ ਵੱਧ ਟਿਕਟਾਂ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਇਸ ਤੀਸਰੀ ਸੂਚੀ ਵਿੱਚ ਹਿੰਦੂ ਭਾਈਚਾਰੇ ਨਾਲ ਸਬੰਧਤ ਆਗੂਆਂ ਨੂੰ ਟਿਕਟਾਂ ਦੇਣ ਦੀ ਸੰਭਾਵਨਾ ਹੈ, ਕਿਉਂਕਿ ਪਹਿਲਾਂ ਐਲਾਨੇ 32 ਉਮੀਦਵਾਰ ਤਕਰੀਬਨ ਸਿੱਖ ਭਾਈਚਾਰੇ ਨਾਲ ਹੀ ਸਬੰਧਤ ਹਨ। ਕਮੇਟੀ ਨੇ ਹਰੇਕ ਹਲਕੇ ਦੇ 5-5 ਉਮੀਦਵਾਰਾਂ ਦੇ ਨਾਵਾਂ ਉਪਰ ਚਰਚਾ ਕਰਨ ਉਪਰੰਤ ਚੋਣ ਕੀਤੀ ਹੈ। ਪ੍ਰਚਾਰ ਕਮੇਟੀ ਵੱਲੋਂ ਚੁਣੇ ਉਮੀਦਵਾਰਾਂ ਦੀ ਸੂਚੀ ਦਿੱਲੀ ਲਿਜਾਈ ਜਾਵੇਗੀ, ਜਿਥੇ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਇਨ੍ਹਾਂ ਨਾਵਾਂ ਉਪਰ ਅੰਤਿਮ ਮੋਹਰ ਲਾਵੇਗੀ।



from Punjab News – Latest news in Punjabi http://ift.tt/2dzNWED
thumbnail
About The Author

Web Blog Maintain By RkWebs. for more contact us on rk.rkwebs@gmail.com

0 comments