ਰਿਟਰੀਟ ਰਸਮ ਵਿੱਚ ਜਾਣ ’ਤੇ ਮੁੜ ਰੋਕ

 ਅਟਾਰੀ (ਵਾਹਗਾ) ਵਿੱਚ ਝੰਡਾ ਉਤਾਰਨ ਦੀ ਰਸਮ ਦੇਖਣ ਪੁੱਜੇ ਲੋਕਾਂ ਨੂੰ ਮੋੜਦੇ ਹੋਏ ਸੁਰੱਖਿਆ ਕਰਮੀ। ਐਤਵਾਰ ਨੂੰ ਝੰਡਾ ਉਤਾਰਨ ਦੀ ਰਸਮ ਦੌਰਾਨ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਪਾਸੇ ਪੱਥਰ ਸੁੱਟਿਆ ਗਿਆ ਸੀ ਅਤੇ ਭਾਰਤ ਵਿਰੋਧੀ ਨਾਅਰੇ ਲਾਏ ਗਏ ਸਨ। 


ਅਟਾਰੀ (ਵਾਹਗਾ) ਵਿੱਚ ਝੰਡਾ ਉਤਾਰਨ ਦੀ ਰਸਮ ਦੇਖਣ ਪੁੱਜੇ ਲੋਕਾਂ ਨੂੰ ਮੋੜਦੇ ਹੋਏ ਸੁਰੱਖਿਆ ਕਰਮੀ। ਐਤਵਾਰ ਨੂੰ ਝੰਡਾ ਉਤਾਰਨ ਦੀ ਰਸਮ ਦੌਰਾਨ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਪਾਸੇ ਪੱਥਰ ਸੁੱਟਿਆ ਗਿਆ ਸੀ ਅਤੇ ਭਾਰਤ ਵਿਰੋਧੀ ਨਾਅਰੇ ਲਾਏ ਗਏ ਸਨ।

ਅੰਮ੍ਰਿਤਸਰ/ਅਟਾਰੀ : ਅਟਾਰੀ ਸਰਹੱਦ ‘ਤੇ ਰਿਟਰੀਟ ਸੈਰੇਮਨੀ (ਝੰਡਾ ਉਤਾਰਨ ਦੀ ਰਸਮ) ਸਮੇਂ ਪਾਕਿਸਤਾਨੀ ਦਰਸ਼ਕ ਗੈਲਰੀ ਵਿੱਚੋਂ ਭਾਰਤੀ ਪਾਸੇ ਪੱਥਰ ਸੁੱਟਣ ਅਤੇ ਭਾਰਤ ਖ਼ਿਲਾਫ਼ ਨਾਅਰੇਬਾਜ਼ੀ ਦੀ ਵਾਪਰੀ ਘਟਨਾ ਤੋਂ ਬਾਅਦ ਅੱਜ ਮੁੜ ਦਰਸ਼ਕਾਂ ਦੇ ਰਿਟਰੀਟ ਰਸਮ ਦੇਖਣ ਲਈ ਜਾਣ ‘ਤੇ ਰੋਕ ਲਾ ਦਿੱਤੀ ਗਈ।

ਬੀਐਸਐਫ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਫਿਲਹਾਲ ਰਿਟਰੀਟ ਰਸਮ ਸਮੇਂ ਲੋਕਾਂ ਨੂੰ ਜਾਣ ਤੋਂ ਰੋਕਣ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਦੇ ਆਧਾਰ ’ਤੇ ਇਹ ਰੋਕ ਲਾਈ ਗਈ ਹੈ। ਉਨ੍ਹਾਂ ਆਖਿਆ ਕਿ ਜਦੋਂ ਸਥਿਤੀ ਠੀਕ ਹੋ ਜਾਵੇਗੀ ਤਾਂ ਇਸ ਫੈਸਲੇ ‘ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਕੱਲ੍ਹ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਬੀਐਸਐਫ ਨੇ ਪਾਕਿ ਰੇਂਜਰਾਂ ਕੋਲ ਸਖ਼ਤ ਵਿਰੋਧ ਦਰਜ ਕਰਾਇਆ ਸੀ। ਇਸ ਸਬੰਧੀ ਫਲੈਗ ਮੀਟਿੰਗ ਵੀ ਸੱਦੀ ਗਈ ਸੀ, ਜਿਸ ਵਿੱਚ     ਕਮਾਂਡੈਂਟ ਪੱਧਰ ਦੇ ਅਧਿਕਾਰੀਆਂ ਨੇ ਇਸ ਸਬੰਧੀ ਗੱਲਬਾਤ ਕੀਤੀ ਸੀ। ਪਾਕਿ ਰੇਂਜਰਾਂ ਨੇ ਭਰੋਸਾ ਦਿਵਾਇਆ ਸੀ ਕਿ ਉਹ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਸ਼ਨਾਖਤ ਕਰ ਕੇ ਉਸ ਖ਼ਿਲਾਫ਼ ਠੋਸ ਕਾਰਵਾਈ ਕਰਨਗੇ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਇਸ ਸਬੰਧੀ ਗੱਲਬਾਤ ਲਈ ਮੀਟਿੰਗ ਸੱਦੀ ਤਾਂ ਪਾਕਿ ਰੇਂਜਰ ਦਾ ਕੋਈ ਅਧਿਕਾਰੀ ਨਹੀਂ ਆਇਆ ਅਤੇ ਉਨ੍ਹਾਂ ਕੱਲ੍ਹ ਮੁੜ ਗੱਲਬਾਤ ਕਰਨ ਲਈ ਆਖਿਆ ਹੈ।
ਇਸ ਦੌਰਾਨ ਦਿਹਾਤੀ ਪੁਲੀਸ ਦੇ ਐਸਐਸਪੀ ਹਰਕੰਵਲਪ੍ਰੀਤ ਸਿੰਘ ਨੇ ਆਖਿਆ ਕਿ ਕੱਲ੍ਹ ਵਾਪਰੀ ਘਟਨਾ ਤੋਂ ਬਾਅਦ ਲੋਕਾਂ ਨੂੰ ਇਸ ਰਸਮ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਣਾ ਤਰਜੀਹੀ ਕੰਮ ਹੈ।
ਉੱਧਰ ਅੱਜ ਲੋਕ ਰਿਟਰੀਟ ਰਸਮ ਦੇਖਣ ਲਈ ਗਏ ਸਨ ਪਰ ਉਨ੍ਹਾਂ ਨੂੰ ਦੂਰੋਂ ਹੀ ਮੋੜ ਦਿੱਤਾ ਗਿਆ, ਜਿਸ ਕਾਰਨ ਅੱਜ ਅਟਾਰੀ ਸਰਹੱਦ ‘ਤੇ ਭਾਰਤੀ ਪਾਸੇ ਕੋਈ ਵੀ ਦਰਸ਼ਕ ਨਹੀਂ ਸੀ। ਕੱਲ੍ਹ ਜਦੋਂ ਝੰਡਾ ਉਤਾਰਨ ਦੀ ਰਸਮ ਸ਼ੁਰੂ ਹੋਣ ਵਾਲੀ ਸੀ ਤਾਂ ਪਾਕਿਸਤਾਨੀ ਦਰਸ਼ਕ ਗੈਲਰੀ ਵਿੱਚੋਂ ਭਾਰਤੀ ਪਾਸੇ ਪੱਥਰ ਸੁੱਟਿਆ ਗਿਆ ਸੀ। ਹਾਲਾਂਕਿ ਇਹ ਪੱਥਰ ਕਿਸੇ ਨੂੰ ਨਹੀਂ ਵੱਜਿਆ।


from Punjab News – Latest news in Punjabi http://ift.tt/2dzNPss
thumbnail
About The Author

Web Blog Maintain By RkWebs. for more contact us on rk.rkwebs@gmail.com

0 comments