ਮਨੁੱਖੀ ਤਸਕਰੀ ਦਾ ਦਰਦ ਹੰਢਾਉਣ ਵਾਲੀ ਕੁੜੀ ਬਣੀ ਬੱਚਿਆਂ ਦੀ ਦਰਦੀ

10310cd-_anoyara-khatun1-288x300ਕੋਲਕਾਤਾ : ਮਨੁੱਖੀ ਤਸਕਰੀ ਦਾ ਸ਼ਿਕਾਰ ਪੱਛਮੀ ਬੰਗਾਲ ਦੇ ਸੁੰਦਰਬਨ ਟਾਪੂ ਦੀ 18 ਸਾਲਾ ਕੁੜੀ ਅੱਜ ਕੌਮਾਂਤਰੀ ਬਾਲ ਅਧਿਕਾਰਾਂ ਦੀ ਕਾਰਕੁਨ ਹੈ ਅਤੇ ਉਸ ਨੂੰ ਸੰਯੁਕਤ ਰਾਸ਼ਟਰ ਵਿੱਚ ਸੰਬੋਧਨ ਕਰਨ ਲਈ ਦੋ ਵਾਰ ਸੱਦਿਆ ਗਿਆ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ-ਮੂਨ, ਬਿੱਲ ਗੇਟਸ ਅਤੇ ਮਲਿੰਡਾ ਗੇਟਸ ਨੂੰ ਮਿਲ ਚੁੱਕੀ ਅਨੋਇਰਾ ਖਾਤੂਨ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਪਿੰਡ ਸੰਦੇਸ਼ਕਾਲੀ ਦੀ ਨਾਇਕ ਬਣ ਗਈ ਹੈ।
ਘਰ ਦੀ ਗ਼ਰੀਬੀ ਕਾਰਨ ਬਾਲ ਮਜ਼ਦੂਰੀ ਲਈ ਮਨੁੱਖੀ ਤਸਕਰਾਂ ਦਾ ਸ਼ਿਕਾਰ ਹੋਈ ਅਨੋਇਰਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਕੌਮਾਂਤਰੀ ਦਰਸ਼ਕਾਂ ਨੂੰ ਆਪਣੇ ਪਿੰਡ ਦੀਆਂ ਦਰਦ ਕਹਾਣੀਆਂ ਸੁਣਾਉਣ ਅਤੇ ਵਿਸ਼ਵ ਭਰ ਤੋਂ ਦਿਲ ਨੂੰ ਧੂਹ ਪਾਉਣ ਵਾਲੀਆਂ ਵਿਥਿਆਵਾਂ ਸੁਣਨ ਨਾਲ ਮੈਂ ਇਕ ਕਾਰਕੁਨ ਵਜੋਂ ਹੋਰ ਮਜ਼ਬੂਤ ਹੋਈ ਹਾਂ।’ ਕੌਮਾਂਤਰੀ ਐਨਜੀਓ ‘ਸੇਵ ਦਿ ਚਿਲਡਰਡਨ’ ਦੀ ਅਗਵਾਈ ਹੇਠ ਯੂਥ ਆਗੂ ਬਣੀ ਅਨੋਇਰਾ ਹੁਣ ਬੱਚਿਆਂ ਦੇ 80 ਗਰੁੱਪਾਂ ਦੀ ਅਗਵਾਈ ਕਰ ਰਹੀ ਹੈ। ਹਰੇਕ ਗਰੁੱਪ ਦੇ ਤਕਰੀਬਨ 10-20 ਮੈਂਬਰ ਹਨ, ਜੋ ਬਾਲ ਵਿਆਹ, ਬਾਲ ਤਸਕਰੀ, ਬਾਲ ਮਜ਼ਦੂਰੀ ਤੋਂ ਇਲਾਵਾ ਸਿਹਤ ਤੇ ਸਿੱਖਿਆ ਸਬੰਧੀ ਮੁੱਦਿਆਂ ਵਰਗੀਆਂ ਸਮਾਜਿਕ ਅਲਾਮਤਾਂ ਖ਼ਿਲਾਫ਼ ਘੋਲ ਕਰ ਰਹੇ ਹਨ।

ਇਸ ਸਾਹਸੀ ਕੁੜੀ ਨੇ ਦੱਸਿਆ ਕਿ ਜਦੋਂ ਉਸ ਨੇ ਆਵਾਜ਼ ਉਠਾਈ ਸੀ ਤਾਂ ਪਿੰਡ ਦੇ ਲੋਕਾਂ ਨੇ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ। ਉਸ ਨੇ ਦੱਸਿਆ, ‘ਮੈਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਚੀਜ਼ਾਂ ਬਦਲ ਗਈਆਂ ਹਨ। ਲੋਕ ਮੈਨੂੰ ਸੁਣਨ ਲੱਗੇ ਹਨ।’

ਪਿਛਲੇ ਸਾਲ ਅਨੋਇਰਾ ਨੇ ਯੂਐਨ ਵਿੱਚ ਟਿਕਾਊ ਵਿਕਾਸ ਟੀਚਿਆਂ ਬਾਰੇ ਸੰਮੇਲਨ ਵਿੱਚ ਸ਼ਿਰਕਤ ਕੀਤੀ ਸੀ ਅਤੇ ਇਸ ਸਾਲ ਉਸ ਨੇ ਯੂਐਨ ਆਮ ਸਭਾ ਵਿੱਚ ਭਾਰਤੀ ਬੱਚਿਆਂ ਦੀ ਨੁਮਾਇੰਦਗੀ ਕੀਤੀ। ਉਸ ਨੇ ਦੱਸਿਆ ਕਿ ਇਰਾਕ ਦੀ 23 ਸਾਲਾ ਯਜ਼ਦੀ ਔਰਤ ਨਾਦੀਆ ਮੁਰਾਦ, ਜੋ ਹੁਣ ਮਨੁੱਖੀ ਤਸਕਰੀ ਦੇ ਸ਼ਿਕਾਰ ਲੋਕਾਂ ਦੇ ਸਨਮਾਨ ਲਈ ਯੂਐਨ ਗੁੱਡਵੈੱਲ ਅੰਬੈਸਡਰ ਹੈ, ਦੀ ਵਿਥਿਆ ਸੁਣ ਕੇ ਉਸ ਦੇ ਅੱਖਾਂ ਵਿੱਚ ਹੰਝੂ ਵਹਿ ਤੁਰੇ ਸਨ। ਅਨੋਇਰਾ ਨੇ ਦੱਸਿਆ, ‘ਉਸ ਨੇ ਜ਼ਿੰਦਗੀ ਵਿੱਚ ਬਹੁਤ ਕੁਝ ਗੁਆਇਆ ਹੈ। ਮੈਂ ਹੈਰਾਨ ਹਾਂ ਕਿ ਉਹ ਐਨਾ ਸੰਘਰਸ਼ ਕਿਵੇਂ ਕਰ ਸਕਦੀ ਸੀ। ਹੁਣ ਉਹ ਮੇਰੀ ਜ਼ਿੰਦਗੀ ਵਿੱਚ ਵੱਡੀ ਪ੍ਰੇਰਨਾ ਹੈ। ਮੁਲਕ ਭਾਵੇਂ ਵੱਖ ਵੱਖ ਹਨ ਪਰ ਸਮੱਸਿਆਵਾਂ ਇਕੋ ਜਿਹੀਆਂ ਹੀ ਹਨ।’



from Punjab News – Latest news in Punjabi http://ift.tt/2da9bcK
thumbnail
About The Author

Web Blog Maintain By RkWebs. for more contact us on rk.rkwebs@gmail.com

0 comments