ਕੋਲੰਬੀਆ ਵਾਸੀਆਂ ਵੱਲੋਂ ਬਾਗੀਆਂ ਨਾਲ ਸ਼ਾਂਤੀ ਸਮਝੌਤਾ ਰੱਦ

ਬਗੋਟਾ : ਕੋਲੰਬਿਆਈ ਵਾਸੀਆਂ ਨੇ ਬਾਗੀਆਂ ਨਾਲ ਹੋਏ ਇਤਿਹਾਸਕ ਅਮਨ ਸਮਝੌਤੇ ਨੂੰ ਵੋਟਾਂ ਦੇ ਬਹੁਤ ਥੋੜ੍ਹੇ ਅੰਤਰ ਨਾਲ ਅੱਜ ਰੱਦ ਕਰ ਕੇ ਆਪਣੀ ਸਰਕਾਰ ਨੂੰ ਝਟਕਾ ਦਿੱਤਾ। ਸਮਝੌਤੇ ਦੇ ਵਿਰੋਧ ਵਿੱਚ 50.2 ਅਤੇ ਪੱਖ ਵਿੱਚ 49.8 ਫੀਸਦੀ ਵੋਟਾਂ ਪਈਆਂ। ਦੂਜੇ ਪਾਸੇ ਸਰਕਾਰ ਨੇ ਕਿਹਾ ਕਿ ਉਹ ਅੱਧੀ ਸਦੀ ਦੀ ਖਾਨਾਜੰਗੀ ਖ਼ਤਮ ਕਰਨ ਲਈ ਕੋਸ਼ਿਸ਼ਾਂ ਜਾਰੀ ਰੱਖੇਗੀ। ਖੱਬੇ ਪੱਖੀ ਗੁਰੀਲਿਆਂ ਵੱਲੋਂ ਕੀਤੀ ਕਤਲੋਗਾਰਤ ਅਤੇ ਇਸ ਸਮਝੌਤੇ ਤਹਿਤ ਇਨ੍ਹਾਂ ਵਿੱਚੋਂ ਕਈਆਂ ਵਿਰੁੱਧ ਕੇਸ ਚਲਾਉਣ ਦੀ ਛੋਟ ਬਾਰੇ ਰੋਸ ਕਾਰਨ ਵੋਟਰਾਂ ਨੇ ਕੱਲ੍ਹ ਇਸ ਇਤਿਹਾਸਕ ਸਮਝੌਤੇ ਨੂੰ ਰੱਦ ਕਰ ਦਿੱਤਾ। ਇਸ ਨਤੀਜੇ ਕਾਰਨ ਕੋਲੰਬੀਆ ਦੇ ਭਵਿੱਖ ਬਾਰੇ ਬੇਯਕੀਨੀ ਪੈਦਾ ਹੋ ਗਈ। ਦੋਵੇਂ ਧਿਰਾਂ ਚਾਰ ਸਾਲ ਤੋਂ ਇਸ ਸਮਝੌਤੇ ਲਈ ਕੋਸ਼ਿਸ਼ ਕਰ ਰਹੀਆਂ ਸਨ ਅਤੇ ਇਸ ਦੀ ਰਾਇਸ਼ੁਮਾਰੀ ਰਾਹੀਂ ਪੁਸ਼ਟੀ ਉਤੇ ਸਹਿਮਤ ਹੋਈਆਂ ਸਨ। ਰਾਸ਼ਟਰਪਤੀ ਜੁਆਨ ਮੈਨੂਅਲ ਸਾਂਟੋਸ ਨੇ ਹਾਰ ਸਵੀਕਾਰ ਕਰ ਲਈ ਪਰ ਉਨ੍ਹਾਂ ਅਹਿਦ ਲਿਆ ਕਿ ਉਹ ਆਪਣੇ ਕਾਰਜਕਾਲ ਦੇ ਆਖ਼ਰੀ ਦਿਨ ਤੱਕ ਅਮਨ ਲਈ ਕੋਸ਼ਿਸ਼ਾਂ ਜਾਰੀ ਰੱਖਣਗੇ। ਦੂਜੇ ਵਾਸੇ ਰੈਵੂਲਿਊਸ਼ਨਰੀ ਆਰਮਡ ਫੋਰਸਿਜ਼ ਆਫ ਕੋਲੰਬੀਆ (ਐਫਏਆਰਸੀ) ਦੇ ਮੁਖੀ ਰੌਡਰੀਗੋ ਉਰਫ਼ ਟਿਮੋਲਿਓਨ ਟਿਮੋਚੇਂਕੋ ਜਿਮੇਨੇਜ਼ ਨੇ ਅਹਿਦ ਲਿਆ ਕਿ ਉਹ ਵੀ ਆਪਣੇ ਵੱਲੋਂ ਸ਼ਾਂਤੀ ਲਈ ਕੋਸ਼ਿਸ਼ਾਂ ਜਾਰੀ ਰੱਖਣਗੇ। ਉਨ੍ਹਾਂ ਵੱਲੋਂ ਗੋਲੀਬੰਦੀ ਜਾਰੀ ਰਹੇਗੀ।


from Punjab News – Latest news in Punjabi http://ift.tt/2dzOytX
thumbnail
About The Author

Web Blog Maintain By RkWebs. for more contact us on rk.rkwebs@gmail.com

0 comments