ਕੈਨੇਡਾ ਵਿੱਚ ਵਿਸ਼ਵ ਦੀ ਸਭ ਤੋਂ ਉੱਚੀ ਲੱਕੜ ਦੀ ਇਮਾਰਤ

ਟੋਰਾਂਟੋ : ਕੈਨੇਡਾ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (ਯੂਬੀਸੀ) ਵਿੱਚ ਵਿਸ਼ਵ ਦੀ ਸਭ ਤੋਂ ਉੱਚੀ ਲੱਕੜ ਦੀ 18 ਮੰਜ਼ਿਲਾ ਇਮਾਰਤ ਉਸਾਰੀ ਗਈ ਹੈ, ਜਿਸ ਦੀ ਉੱਚਾਈ ਤਕਰੀਬਨ 174 ਫੁੱਟ ਹੈ। ’ਵਰਸਿਟੀ ਨੇ ਦੱਸਿਆ ਕਿ ਇਹ ਇਮਾਰਤ ਮਿਥੇ ਸਮੇਂ ਤੋਂ ਚਾਰ ਮਹੀਨੇ ਪਹਿਲਾਂ ਤਿਆਰ ਹੋ ਗਈ ਹੈ। ਯੂਬੀਸੀ ਦੀ ‘ਬਰੌਕ ਕਾਮਨਜ਼ ਸਟੂਡੈਂਟਸ ਰੈਜ਼ੀਡੈਂਸ’ ਇਮਾਰਤ ਪੂਰੀ ਤਰ੍ਹਾਂ ਲੱਕੜ ਨਾਲ ਤਿਆਰ ਕੀਤੀ ਗਈ ਹੈ। ਇਸ ਇਮਾਰਤ ਦੇ ਅੰਦਰੋਂ ਮਈ 2017 ਤੱਕ ਤਿਆਰ ਹੋ ਜਾਣ ਦੀ ਉਮੀਦ ਹੈ। ਇਸ ਇਮਾਰਤ ਦੇ 400 ਤੋਂ ਵੱਧ ਵਿਦਿਆਰਥੀਆਂ ਦੀ ਰਿਹਾਇਸ਼ ਲਈ ਅਗਲੇ ਸਾਲ ਸਤੰਬਰ ਤੱਕ ਬਿਲਕੁਲ ਤਿਆਰ ਹੋ ਜਾਣ ਦੀ ਆਸ ਹੈ।



from Punjab News – Latest news in Punjabi http://ift.tt/2da8Feu
thumbnail
About The Author

Web Blog Maintain By RkWebs. for more contact us on rk.rkwebs@gmail.com

0 comments