ਮਿਲਵਾਕੀ ਵੁਲਵਜ਼ ਨੇ ਖਾਲਸਾ ਵਾਰੀਅਰਸ ਨੂੰ ਦਿੱਤੀ ਮਾਤ

10310cd-_photo-from-jalandhar-3-october-kabaddi-leagueਜਲੰਧਰ : ਵਿਸ਼ਵ ਕਬੱਡੀ ਲੀਗ ਦੀ ਪਿਛਲੀ ਉਪ ਜੇਤੂ ਖਾਲਸਾ ਵਾਰੀਅਰਜ਼ ਨੂੰ ਲੀਗ ਵਿੱਚ ਦਾਖਲ ਹੋਈ ਨਵੀਂ ਟੀਮ ਮਿਲਵਾਕੀ ਵੁਲਵਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਮੁਕਾਬਲਾ 71-57 ਅੰਕਾਂ ਦੇ ਨਾਲ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਵਿਸ਼ਵ ਕਬੱਡੀ ਲੀਗ ਦੇ ਦੂਜੇ ਦਿਨ ਦੋ ਮੈਚ ਖੇਡੇ ਗਏ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਿਜੈ ਸਾਂਪਲਾ ਨੇ ਕਿਹਾ ਕਿ ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ ਅਤੇ ਪੰਜਾਬ ਦੇ ਹਰ ਪਿੰਡ ਵਿੱਚ ਇਸ ਖੇਡ ਨੂੰ ਖੇਡਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਬੱਡੀ ਪੰਜਾਬੀਅਤ ਨਾਲ ਜੁੜੀ ਹੋਣ ਕਰਕੇ ਹਰਮਨਪਿਆਰ ਹੈ।

ਵਿਸ਼ਵ ਕਬੱਡੀ ਲੀਗ ਦੇ ਦੂਜੇ ਦਿਨ ਦੇ ਪਹਿਲੇ ਮੈਚ ਵਿੱਚ ਖਾਲਸਾ ਵਾਰੀਅਰਜ਼ ਦੀ ਟੀਮ ਆਪਣੀ ਲੈਅ ਨਾ ਪਕੜ ਸਕੀ ਜਦਕਿ ਮਿਲਵਾਕੀ ਵੁਲ਼ਵਜ਼ ਦੀ ਟੀਮ ਦੇ ਰੇਡਰਾਂ ਅਤੇ ਜਾਫੀਆਂ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਮੈਚ ਦੌਰਾਨ ਮਿਲਵਾਕੀ ਵੁਲਵਜ਼ ਦੇ ਰਮਨਦੀਪ ਸਿੰਘ ਨੂੰ ਮੈਚ ਦਾ ਬਿਹਤਰੀਨ ਜਾਫੀ ਐਲਾਨਿਆ ਜਦਕਿ ਜਦਕਿ ਖਾਲਸਾ ਵਾਰੀਅਰਜ਼ ਦੇ ਜਸਮਨਪ੍ਰੀਤ ਸਿੰਘ ਰਾਜੂ ਨੂੰ ਬੇਹਤਰੀਨ ਰੇਡਰ ਐਲਾਨਿਆ ਗਿਆ। ਦੂਜਾ ਮੈਚ ਪਿਛਲੇ ਸਾਲ ਦੀ ਜੇਤੂ ਯੂਨਾਈਟਿਡ ਸਿੰਘਸ ਇੰਗਲੈਂਡ ਅਤੇ ਰਾਇਲ ਕਿੰਗਜ਼ ਯੂਐਸਏ ਦਰਮਿਆਨ ਖੇਡਿਆ ਗਿਆ।



from Punjab News – Latest news in Punjabi http://ift.tt/2do15QH
thumbnail
About The Author

Web Blog Maintain By RkWebs. for more contact us on rk.rkwebs@gmail.com

0 comments