ਸ੍ਰੀਨਗਰ : ਸ੍ਰੀਨਗਰ ਵਿਚ ਇਕ ਨਾਬਾਲਗ਼ ਲੜਕੇ ਦੀ ਮੌਤ ਤੋਂ ਬਾਅਦ ਸ਼ਹਿਰ ਵਿਚ ਕਰਫ਼ਿਊ ਜਾਰੀ ਹੈ। ਨਗਰ ਦੇ ਸਫ਼ਾਕਦਲ ਇਲਾਕੇ ਵਿਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਸੰਘਰਸ਼ ਵਿਚ ਉਹ ਜ਼ਖ਼ਮੀ ਹੋ ਗਿਆ ਸੀ। ਉਧਰ ਪੀਡੀਪੀ ਨੇ ਬੱਚੇ ਦੀ ਮੌਤ ਦੀ ਤੁਰਤ ਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਇਸ ਮਾਮਲੇ ਵਿਚ ਦੋਸ਼ੀ ਪਾਏ ਜਾਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪੁਲੀਸ ਦੇ ਇਕ ਅਧਿਕਾਰੀ ਨੇ ਦਸਿਆ ਕਿ 12 ਸਾਲਾ ਜੂਨੈਦ ਅਖੂਨ ਦੀ ਕਲ ਰਾਤ ਸੌਰਾ ਵਿਚ ਐਸ.ਕੇ.ਆਈ.ਐਮ.ਐਸ ਹਸਪਤਾਲ ਵਿਚ ਮੌਤ ਹੋ ਗਈ। ਇਸ ਦੇ ਨਾਲ ਕਸ਼ਮੀਰ ਵਿਚ ਚਲ ਰਹੀ ਅਸ਼ਾਂਤੀ ਵਿਚ ਮਰਨ ਵਾਲਿਆਂ ਦੀ ਗਿਣਤੀ 84 ਹੋ ਗਈ ਹੈ। ਅਧਿਕਾਰੀ ਨੇ ਦਸਿਆ ਕਿ ਕਲ ਸਫ਼ਾਕਦਲ ਥਾਣਾ ਖੇਤਰ ਦੇ ਸਈਦਾਪੋਰਾ ਇਲਾਕੇ ਵਿਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਸੰਘਰਸ਼ ਦੌਰਾਨ ਅਖੂਨ ਦੇ ਸਿਰ ਅਤੇ ਛਾਤੀ ‘ਤੇ ਪੇਲੇਟ ਲੱਗੇ ਸਨ। ਉਨ੍ਹਾਂ ਕਿਹਾ ਕਿ ਕਾਨੂੰਨ ਤੇ ਵਿਵਸਥਾ ਨੂੰ ਬਣਾਈ ਰੱਖਣ ਲਈ ਅਹਿਤਿਆਤੀ ਯਤਨ ਤਹਿਤ ਸੱਤ ਥਾਣਾ ਖੇਤਰਾਂ ਵਿਚ ਕਰਫ਼ਿਊ ਲਾਗੂ ਰਹੇਗਾ।
ਉਨ੍ਹਾਂ ਕਿਹਾ ਕਿ ਨੌਹੱਟਾ, ਖਾਨਯਾਰ, ਰੈਨਾਵਾਰੀ, ਸਫਾਕਦਲ, ਮਹਾਰਾਜ ਗੰਜ, ਮੈਸੁਮਾ ਅਤੇ ਬਟਲਾਮੂ ਥਾਣਾ ਖੇਤਰਾਂ ਵਿਚ ਕਰਫਿਊ ਲਗਾਇਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਘਾਟੀ ਦੇ ਬਾਕੀ ਹਿੱਸਿਆਂ ਵਿਚ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਾਗੂ ਰਹੇਗੀ ਜਦਕਿ ਕਾਨੂੰਨ ਤੇ ਵਿਵਸਥਾ ਨੂੰ ਬਣਾਈ ਰੱਖਣ ਲਈ ਵੱਡੀ ਗਿਣਤੀ ਵਿਚ ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ ਹਨ।
from Punjab News – Latest news in Punjabi http://ift.tt/2dSSpj0
0 comments