ਲੁਧਿਆਣਾ : ਨੌਜਵਾਨ ਆਗੂ ਭਾਈ ਜੋਗਾ ਸਿੰਘ ਖ਼ਾਲਿਸਤਾਨੀ ਦੀ ਮੌਤ ਤੋਂ ਬਾਅਦ ਇਨਸਾਫ਼ ਲੈਣ ਲਈ ਅੱਜ ਸਵੇਰ ਤੋਂ ਹੀ ਕਈ ਪੰਥਕ ਜਥੇਬੰਦੀਆਂ ਦੇ ਆਗੂ ਸਥਾਨਕ ਦਇਆਨੰਦ ਹਸਪਤਾਲ ਦੇ ਬਾਹਰ ਧਰਨੇ ‘ਤੇ ਬੈਠੇ ਰਹੇ ਅਤੇ ਭਈ ਜੋਗਾ ਸਿੰਘ ਦੇ ਹਮਲਾਵਰ ਸੰਦੀਪ ਦੀ ਗ੍ਰਿਫ਼ਤਾਰੀ ਲਈ ਅੜੇ ਰਹੇ।
ਭਾਈ ਜੋਗਾ ਸਿੰਘ ਦੀ ਭੈਣ ਬੀਬੀ ਰਮਨਦੀਪ ਕੌਰ ਨੇ ਕਿਹਾ ਕਿ ਸਾਨੂੰ ਪ੍ਰਸ਼ਾਸਨ ਵਲੋਂ ਭਰਾ ਜੋਗਾ ਦੀ ਦੇਹ ਦਾ ਸਸਕਾਰ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਪਰ ਪੁਲੀਸ ਕਾਤਲਾ ਨੂੰ ਫੜਨ ‘ਚ ਦੇਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦ ਤਕ ਕਾਤਲ ਸੰਦੀਪ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਹੋ ਜਾਂਦੀ, ਓਨੀ ਦੇਰ ਭਾਈ ਜੋਗਾ ਸਿੰਘ ਦੀ ਦੇਹ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਮੌਕੇ ‘ਤੇ ਮੌਜੂਦ ਪੁਲੀਸ ਅਧਿਕਾਰੀ ਵੀ ਅਪਣੀ ਪੂਰੀ ਵਾਹ ਲਾਉਂਦੇ ਰਹੇ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਲੋਕ ਜੋਗਾ ਸਿੰਘ ਦਾ ਸਸਕਾਰ ਕਰਨ ਲਈ ਰਾਜ਼ੀ ਹੋ ਜਾਣ ਪਰ ਪੰਥਕ ਜਥੇਬੰਦੀਆਂ ਦੇ ਹੱਠ ਅੱਗੇ ਪੁਲੀਸ ਦੀ ਕੋਈ ਪੇਸ਼ ਨਾ ਗਈ ਕਿਉਂਕਿ ਮ੍ਰਿਤਕ ਜੋਗਾ ਸਿੰਘ ਦੇ ਪਰਵਾਰਕ ਮੈਂਬਰ ਅਤੇ ਪੰਥਕ ਜਥੇਬੰਦੀਆਂ ਦੇ ਆਗੂ ਇਸ ਗੱਲ ‘ਤੇ ਬਜ਼ਿੱਦ ਰਹੇ ਕਿ ਜਿੰਨੀ ਦੇਰ ਦੋਸ਼ੀ ਸੰਦੀਪ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਓਨੀ ਦੇਰ ਉਹ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕਰਨਗੇ।
from Punjab News – Latest news in Punjabi http://ift.tt/2dBC47c
0 comments