ਫਰਿਜ਼ਨੋ (ਧਾਲੀਆਂ / ਮਾਛੀਕੇ) : ਗੁਰੂ ਨਾਨਕ ਸਪੋਰਟਸ ਕਲੱਬ ਸਨਵਾਕੀਨ ਅਤੇ ਕਰਮਨ ਵੱਲੋਂ ਟੂਰਨਾਮੈਂਟ 29 ਅਤੇ 30 ਅਕਤੂਬਰ ਨੂੰ ਸਨਵਾਕੀਨ ਸ਼ਹਿਰ ਦੇ ਸਕੂਲ ਦੀਆਂ ਗਰਾਊਂਡਾਂ ਵਿੱਚ ਕਰਵਾਇਆ ਜਾਵੇਗਾ। ਜੋ ਕਿ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਦੇ ਬਿਲਕੁਲ ਨਜ਼ਦੀਕ ਹੈ। ਇਸ ਦੌਰਾਨ ਬੱਚਿਆ ਦੀ ਬਾਸਕਟ ਬਾਲ, ਵਾਲੀਬਾਲ, ਸ਼ਾਕਰ, ਕੁਸ਼ਤੀਆਂ, ਭਾਰ ਚੁੱਕਣਾ ਆਦਿਕ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਭਾਰਤੀ ਪਰੰਪਰਾਗਤ ਖੇਡਾਂ ਹੋਣਗੀਆਂ। ਪੰਜਾਬੀ ਫੈਮਲੀ ਪਿਕਨਿਕ ਵੀ ਹੋਵੇਗੀ। ਜਿਸ ਦੌਰਾਨ ਬੱਚਿਆ ਅਤੇ ਔਰਤਾਂ ਲਈ ਬਹੁਤ ਸਾਰੀਆਂ ਖੇਡਾਂ, ਲੋਕ ਬੋਲੀਆਂ-ਗੀਤ ਮੁਕਾਬਲਾ ਅਤੇ ਗਿੱਧਾ-ਭੰਗੜਾ ਵੀ ਹਮੇਸ਼ਾ ਵਾਂਗ ਦੇਖਣ ਯੋਗ ਹੋਣਗੀਆਂ। ਇਸ ਤੋਂ ਇਲਾਵਾ ਓਪਨ ਕਬੱਡੀ ਅਤੇ ਅੰਡਰ 21 ਸਾਲ ਦੀ ਉਮਰ ਦੇ ਖਿਡਾਰੀਆਂ ਦੀ ਕਬੱਡੀ ਹੋਵੇਗੀ। ਇਨ੍ਹਾਂ ਮੈਚਾਂ ਵਿੱਚ ਕੋਈ ਵੀ ਟੀਮ ਹਿੱਸਾ ਲੈ ਸਕਦੀ ਹੈ। ਪਰ ਖਿਡਾਰੀ ਕਾਨੂੰਨੀ ਤੌਰ ‘ਤੇ ਅਮਰੀਕਾ ਦੇ ਵਸਨੀਕ ਹੋਣੇ ਚਾਹੀਦੇ ਹਨ। ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਟੀਮਾਂ ਦੀ ਐਂਟਰੀਂ ਦੋ ਹਫ਼ਤੇ ਪਹਿਲਾ ਹੋਣੀ ਜ਼ਰੂਰੀ ਹੈ।
from Punjab News – Latest news in Punjabi http://ift.tt/2dz3t5w
0 comments