ਨਿਊਯਾਰਕ : ਅਮਰੀਕਾ ਦੇ ਸ਼ਹਿਰ ਨਿਊਯਾਰਕ ‘ਚ ਲੰਬੇ ਰੂਟ ਵਾਲੀ ਇਕ ਮੁਸਾਫਿਰ ਰੇਲ ਗੱਡੀ ਪਟੜੀ ਤੋਂ ਉਤਰ ਗਈ। ਇਸ ‘ਚ 29 ਲੋਕ ਜ਼ਖ਼ਮੀ ਹੋ ਗਏ। ਹਾਦਸੇ ਕਾਰਨ ਰੇਲ ਆਵਾਜਾਈ ‘ਚ ਵਿਘਨ ਪਿਆ।
ਪੁਲਿਸ ਮੁਤਾਬਿਕ ਇਹ ਹਾਦਸਾ ਮੈਨਹਟਨ ਤੋਂ 32 ਕਿਲੋ ਮੀਟਰ ਦੂਰ ਨਿਊ ਹਾਈਟਜ਼ ਪਾਰਕ ਸਟੇਸ਼ਨ ਦੇ ਕੋਲ ਸ਼ਨਿਚਰਵਾਰ ਰਾਤ ਨਂੌ ਵਜੇ ਦੇ ਕਰੀਬ ਵਾਪਰਿਆ। ਪੂਰਬ ਵੱਲ ਜਾਂਦੀ 12 ਡੱਬਿਆਂ ਵਾਲੀ ਗੱਡੀ ‘ਚ 600 ਮੁਸਾਫਿਰ ਸਵਾਰ ਸਨ। ਮੁੱਖ ਲਾਈਨ ‘ਤੇ ਇਸ ਦੇ ਤਿੰਨ ਡੱਬੇ ਪਟੜੀ ਤੋਂ ਲਹਿ ਗਏ। ਇਹ ਹਾਦਸਾ ਜਿਸ ਲਾਈਨ ‘ਤੇ ਹੋਇਆ ਉਹ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੀ ਵੱਧ ਕੰਮ ਕਰਨ ਵਾਲੀ ਰੇਲਵੇ ਲਾਈਨ ‘ਚਂੋ ਇਕ ਹੈ। ਹਾਦਸੇ ਕਾਰਨ ਦੋਵਾਂ ਪਾਸਿਆਂ ਦੀਆਂ ਰੇਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਨਾਸਾਓ ਕਾਊਂਟੀ ਦੇ ਅਧਿਕਾਰੀ ਐਡ ਮੈਂਗਾਨੋ ਨੇ ਦੱਸਿਆ ਕਿ ਹਸਪਤਾਲਾਂ ‘ਚ 29 ਮੁਸਾਫਿਰ ਜ਼ੇਰੇ ਇਲਾਜ ਹਨ ਜੋਕਿ ਖ਼ਤਰੇ ਤੋਂ ਬਾਹਰ ਹਨ। ਹਫਤਾ ਪਹਿਲਾਂ ਨਿਊਜਰਸੀ ਵਿਚ ਵੀ ਇਕ ਰੇਲ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਜਦਕਿ 114 ਜ਼ਖ਼ਮੀ ਹੋਏ ਸਨ।
from Punjab News – Latest news in Punjabi http://ift.tt/2dQ7pAV
0 comments