ਜੁਰਾਸਿਕ ਕਾਲ ਦੇ ਸਮੁੰਦਰੀ ਜੀਵ ਦੀ ਨਵੀਂ ਨਸਲ ਦਾ ਪਤਾ ਚਲਿਆ

ਲੰਡਨ : ਗ਼ਾਇਬ ਹੋ ਚੁੱਕੇ ਸਮੁੰਦਰੀ ਜੀਵ ਦੀ ਨਵੀਂ ਨਸਲ ਦਾ ਪਤਾ ਚਲਿਆ ਹੈ। ਡਾਲਫਿਨ ਜਾਂ ਸ਼ਾਰਕ ਦੇ ਵਾਂਗ ਦਿਖਣ ਵਾਲਾ ਇਹ ਸਰੀਸਰਪ ਜੁਰਾਸਿਕ ਕਾਲ ‘ਚ ਸਮੁੰਦਰ ‘ਚ ਪਇਆ ਜਾਂਦਾ ਸੀ। ਨਵੀਂ ਨਸਲ ਨੂੰ ਬਿ੍ਰਟਿਸ਼ ਇਕਥੀਓਸੋਰ ਨਾਮ ਦਿੱਤਾ ਗਿਆ ਹੈ। ਖੋਜਕਰਤਾਵਾਂ ਮੁਤਾਬਿਕ ਇਸ ਨਸਲ ਦੇ ਸਰੀਸਰੁਪ 15 ਮੀਟਰ ਤਕ ਲੰਮੇ ਹੁੰਦੇ ਸਨ। ਇਹ 20 ਕਰੋੜ ਸਾਲ ਪਹਿਲਾਂ ਜੁਰਾਸਿਕ ਕਾਲ ਦੇ ਦੌਰ ‘ਚ ਪਾਏ ਜਾਂਦੇ ਸਨ ਜਦੋਂ ਬਰਤਾਨੀਆ ਇਕ ਟਾਪੂ ਸੀ। ਇਸ ਦਾ ਡੀਅੱੈਨਏ ਨਮੂਨਾ ਇਕ ਸਦੀ ਤੋਂ ਵੀ ਜ਼ਿਆਦਾ ਸਮੇਂ ਪਹਿਲਾਂ ਸਮਰਸੱੈਟ ਦੇ ਵਾਲਟਨ ਇਲਾਕੇ ਤੋਂ ਪਾਇਆ ਗਿਆ ਸੀ। ਮੈਨਚੈਸਟਰ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਛੇ ਸਾਲ ਦੀ ਖੋਜ ਤੋਂ ਬਾਅਦ ਹੁਣ ਜਾ ਕੇ ਇਸ ਨਸਲ ਦੀ ਪਛਾਣ ਕੀਤੀ ਹੈ। ਇਸ ਦੀਆਂ ਹੱਡੀਆਂ ਦਾ ਢਾਂਚਾ ਕਈ ਸਾਲਾਂ ਤਕ ਬਿ੍ਰਸਟਲ ਯੂਨੀਵਰਸਿਟੀ ‘ਚ ਪ੍ਰਦਰਸ਼ਨੀ ਲਈ ਰੱਖਿਆ ਸੀ। ਜਾਂਚ ਦੀ ਅਗਵਾਈ ਕਰਨ ਵਾਲੇ ਡੀਨ ਲੋਮੈਕਸ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਨੂੰ ਰੋਜ਼ ਸੈਂਕੜੇ ਲੋਕ ਦੇਖਦੇ ਸਨ ਪਰ ਹੁਣ ਜਾ ਕੇ ਇਸ ਦੇ ਰਾਜ਼ ਤੋਂ ਪਰਦਾ ਉਿਠਆ ਹੈ। ਇਸ ਨਸਲ ਨੂੰ ਬਰਤਾਨੀਆ ਜੀਵ ਵਿਗਿਆਨੀ ਨਿਗੇਲ ਲਾਰਕੀਨ ਦੇ ਸਨਮਾਨ ‘ਚ ਇਕਥੀਓਸੋਰ ਲਾਰਕੀਨ ਨਾਮ ਦਿੱਤਾ ਗਿਆ ਹੈ।



from Punjab News – Latest news in Punjabi http://ift.tt/2dpfgBT
thumbnail
About The Author

Web Blog Maintain By RkWebs. for more contact us on rk.rkwebs@gmail.com

0 comments